Wednesday, October 16, 2024
Google search engine
HomeDeshIPhone 16 ਡਿਸਪਲੇਅ ਪੈਨਲ ਦਾ ਪ੍ਰੋਡਕਸ਼ਨ, ਰਿਪੋਰਟ ’ਚ ਮਿਲੀ ਜਾਣਕਾਰੀ

IPhone 16 ਡਿਸਪਲੇਅ ਪੈਨਲ ਦਾ ਪ੍ਰੋਡਕਸ਼ਨ, ਰਿਪੋਰਟ ’ਚ ਮਿਲੀ ਜਾਣਕਾਰੀ

ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ ‘ਚ ਹੌਲੀ ਹੋ ਸਕਦੀ ਹੈ, 

iPhone 16 ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਜਿਨ੍ਹਾਂ ‘ਚੋਂ ਕੁਝ ਇਸ ਦੇ ਫੀਚਰਜ਼ ਬਾਰੇ ਜਾਣਕਾਰੀ ਦਿੰਦੇ ਹਨ ਜਦਕਿ ਕੁਝ ਲਾਂਚ ਅਪਡੇਟ ਦੇ ਬਾਰੇ ‘ਚ ਹਨ। ਫਿਲਹਾਲ ਖਬਰ ਆ ਰਹੀ ਹੈ ਕਿ ਕੰਪਨੀ ਜਲਦ ਹੀ iPhone 16 ਡਿਸਪਲੇਅ ਦਾ ਪ੍ਰੋਡਕਸ਼ਨ ਸ਼ੁਰੂ ਕਰ ਸਕਦੀ ਹੈ।ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਆਈਫੋਨ 16 ਦਾ ਉਤਪਾਦਨ ਜੂਨ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਹ ਕੰਪਨੀ ਦਾ ਫਲੈਗਸ਼ਿਪ ਡਿਵਾਈਸ ਹੈ, ਜਿਸ ਨੂੰ ਸਤੰਬਰ ‘ਚ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਲਾਈਨਅੱਪ ਵਿੱਚ ਦੋ ਮਾਡਲਾਂ ਦੀ ਜ਼ਿਆਦਾ ਮੰਗ ਹੋਵੇਗੀ। ਬਾਜ਼ਾਰ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਆਈਫੋਨ 16 ਅਤੇ 16 ਪ੍ਰੋ ਦੀ ਸ਼ੁਰੂਆਤੀ ਵਿਕਰੀ ‘ਚ ਵਾਧਾ ਹੋ ਸਕਦਾ ਹੈ। ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ ‘ਚ ਹੌਲੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ ‘ਚ ਇਨ੍ਹਾਂ ਡਿਵਾਈਸਾਂ ਦੀ ਮੰਗ ਵਧ ਸਕਦੀ ਹੈ, ਕਿਉਂਕਿ ਲੋਕ ਲੰਬੀ ਬੈਟਰੀ ਲਾਈਫ ਚਾਹੁੰਦੇ ਹਨ। ਇਹ ਡਿਵਾਈਸ ਇੱਕ ਕੈਪਚਰ ਬਟਨ ਦੇ ਨਾਲ ਆ ਸਕਦੇ ਹਨ, ਜੋ ਹੈਪਟਿਕ ਫੀਡਬੈਕ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਇਹ ਤੁਹਾਡੇ ਟੱਚ ਕਰਨ ’ਤੇ ਪ੍ਰਤੀਕਿਰਿਆ ਦਿੰਦਾ ਹੈ।ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸਾਂ ‘ਚ ਪੰਚ-ਹੋਲ ਡਿਜ਼ਾਈਨ ਵਾਲੇ ਸਾਰੇ ਮਾਡਲਾਂ ‘ਚ USB ਟਾਈਪ-ਸੀ ਪੋਰਟ ਪਾਇਆ ਜਾ ਸਕਦਾ ਹੈ।ਡਿਸਪਲੇਅ ਦੀ ਗੱਲ ਕਰੀਏ ਤਾਂ ਆਈਫੋਨ 16 ਅਤੇ ਆਈਫੋਨ 16 ਪਲੱਸ ਵਿੱਚ ਪੁਰਾਣੇ ਮਾਡਲਾਂ ਵਾਂਗ ਹੀ 6.1-ਇੰਚ ਅਤੇ 6.7-ਇੰਚ ਦੀ ਸਕ੍ਰੀਨ ਹੋਵੇਗੀ। ਆਈਫੋਨ 16 ਪ੍ਰੋ ਵਿੱਚ ਇੱਕ ਵੱਡੀ 6.3-ਇੰਚ ਦੀ ਡਿਸਪਲੇਅ ਹੋਵੇਗੀ, ਜਦੋਂ ਕਿ ਆਈਫੋਨ 16 ਪ੍ਰੋ ਮੈਕਸ ਵਿੱਚ ਇੱਕ ਵੱਡੀ 6.9-ਇੰਚ ਦੀ ਸਕ੍ਰੀਨ ਹੋ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments