ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ
ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀ ਬੀ ਐਮ ਬੀ ਵੱਲੋ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ। ਆਨੰਦਪੁਰ ਸਾਹਿਬ ਅਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਦੇ ਵਿੱਚ ਮੁਨਿਆਦੀ ਕਰਵਾ ਕੇ ਦੇਣ ਲਈ ਪ੍ਰਸ਼ਾਸ਼ਨ ਵੱਲੋ ਆਖਿਆ ਗਿਆ ਹੈ।
ਟੈਕਨੀਕਲ ਕਮੇਟੀ ਦੀ 28/5/24 ਨੂੰ ਹੋਈ ਮੀਟਿੰਗ ਦੇ ਅਨੁਸਾਰ ਪਾਰਟਨਰ ਸਟੇਟਾਂ ਦੀ ਬਿਜਲੀ ਅਤੇ ਪਾਣੀ ਦੀ ਡਿਮਾਂਡ ਅਤੇ ਝੋਨੇ ਦੇ ਸੀਜਨ ਨੂੰ ਦੇਖਦੇਆ ਹੋਇਆ 13 ਜੂਨ 2024 ਨੂੰ ਭਾਖੜਾ ਡੈਮ ਤੋਂ 26500 ਕਿਉਸਿਕ ਪਾਣੀ ਟਰਬਾਈਨਾ ਦੇ ਦੁਆਰਾ ਛੱਡਿਆ ਜਾਵੇਗਾ ਅਤੇ ਨੰਗਲ ਡੈਮ ਤੋਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। 13 ਜੂਨ ਸਵੇਰੇ 6 ਵਜੇ ਭਾਖੜਾ ਡੈਮ ਤੋਂ ਛੱਡਿਆ ਜਾਵੇਗਾ ਪਾਣੀ। ਫਿਲਹਾਲ ਹੁਣ ਤੱਕ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਉਹ ਲੋਕ ਭੈਭੀਤ ਨਾ ਹੋਣ, ਤੇ ਅਫਵਾਹਾਂ ਤੋਂ ਬਚਣ। ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਪੱਤਰ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀ ਬੀ ਐਮ ਬੀ ਵੱਲੋ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ।