Wednesday, October 16, 2024
Google search engine
HomeDeshਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ

ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ

5, 6 ਤੇ 7 ਜੁਲਾਈ ਨੂੰ ਬਰੈਂਪਟਨ ਵਿਖੇ ਹੋਵੇਗੀ ਤਿੰਨ ਰੋਜ਼ਾ ਕਾਨਫਰੰਸ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ ਤੇ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਦੇ ਅਹੁਦੇਦਾਰ ਸਰਦਾਰ ਸਰਦੂਲ ਸਿੰਘ ਥਿਆੜਾ ਤੇ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਪੰਜਾਬੀ ਦੇ ਪਸਾਰ ਤੇ ਸੁਹਿਰਦ ਪ੍ਰਚਾਰ ਲਈ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਹਨ। ਇਹ ਕਾਨਫਰੰਸ 5, 6 ਤੇ 7 ਜੁਲਾਈ ਨੂੰ ਬਰੈਂਪਟਨ, ਕੈਨੇਡਾ ਵਿੱਚ ਹੋ ਰਹੀ ਹੈ। ਇਸ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ’ ਹੋਏਗਾ। ਇਸ ਕਾਨਫਰੰਸ ਲਈ ਕੁੰਜੀਵਤ ਭਾਸ਼ਣ ਡਾਕਟਰ ਮਹਿਲ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ ਦੇਣਗੇ। ਇਸ ਕਾਨਫਰੰਸ ਵਿੱਚ ਦੇਸ਼ਾਂ, ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨਾਂ ਦੇ ਪਹੁੰਚਣ ਦੀ ਉਮੀਦ ਹੈ ਜਿੰਨਾ ਵਿੱਚ ਡਾਕਟਰ ਨਬੀਲਾ ਰਹਿਮਾਨ, ਵੀਸੀ ਪੰਜਾਬ ਯੂਨੀਵਰਸਿਟੀ ਲਾਹੌਰ, ਡਾਕਟਰ ਸਾਇਮਾ ਇਰਮ, ਗੌਰਮੈਂਟ ਯੂਨੀਵਰਸਿਟੀ ਲਾਹੌਰ, ਕੁਲਵਿੰਦਰ ਸਿੰਘ ਰਾਏ ਯੂਕੇ , ਡਾਕਟਰ ਸਤਨਾਮ ਸਿੰਘ ਜੱਸਲ ਡੀਨ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਡਾਕਟਰ ਸਰਬਜੀਤ ਸਿੰਘ ਮਾਨ, ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਡਾਕਟਰ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਤੇ ਗੁਰਵੀਰ ਸਿੰਘ ਸਰੋਦ ਆਦ ਨੇ ਵੀ ਆਪਣੀ ਹਾਜਰੀ ਲਗਵਾਉਣ ਲਈ ਹਾਮੀ ਭਰੀ ਹੈ ਤੇ ਇਸ ਯਾਦਗਾਰੀ ਕਾਰਜ ਦਾ ਸੁਆਗਤ ਕੀਤਾ ਹੈ। ਦਸਵੀਂ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਅੰਟਾਰੀਓ ਫਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਦੇ ਸਮੂਹ ਮੈਂਬਰਾਂ ਦੀ ਹੋਈ ਇਸ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀਆਂ, ਆਪਣੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾ ਕੇ ਪਹਿਲੀਆਂ 9 ਵਰਲਡ ਪੰਜਾਬੀ ਕਾਨਫਰੰਸਾਂ ਦੀ ਸਫਲਤਾ ਵਾਂਗ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਵੀ ਤਨੋਂ-ਮਨੋਂ ਸਫਲ ਬਣਾਉਣ ਲਈ ਹਾਮੀ ਭਰੀ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments