ਜੇਕਰ ਤੁਸੀਂ PPF, ਰਾਸ਼ਟਰੀ ਪੈਨਸ਼ਨ ਸਿਸਟਮ ਜਾਂ ਸੁਕੰਨਿਆ ਸਮ੍ਰਿਧੀ ਯੋਜਨਾ (SSY) ‘ਚ ਵੀ ਨਿਵੇਸ਼ ਕੀਤਾ ਹੈ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਹਰ ਵਿੱਤੀ ਸਾਲ ‘ਚ ਘੱਟੋ-ਘੱਟ ਰਕਮ ਜਮ੍ਹਾਂ ਕਰਾਉਣੀ ਪੈਂਦੀ ਹੈ। ਜੇਕਰ ਉਹ ਘੱਟੋ-ਘੱਟ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦਾ ਖਾਤਾ ਬੰਦ ਹੋ ਜਾਂਦਾ ਹੈ।
ਹਰ ਮਹੀਨੇ ਕਈ ਵਿੱਤੀ ਕੰਮਾਂ ਦੀ ਆਖਰੀ ਡੈੱਡਲਾਈਨ ਹੁੰਦੀ ਹੈ। ਮਾਰਚ ਦਾ ਮਹੀਨਾ ਵਿੱਤੀ ਕੰਮਾਂ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, ਇਹ ਵਿੱਤੀ ਸਾਲ (FY24) ਦਾ ਆਖਰੀ ਮਹੀਨਾ ਹੈ।
ਜੇਕਰ ਤੁਸੀਂ PPF, ਰਾਸ਼ਟਰੀ ਪੈਨਸ਼ਨ ਸਿਸਟਮ ਜਾਂ ਸੁਕੰਨਿਆ ਸਮ੍ਰਿਧੀ ਯੋਜਨਾ (SSY) ‘ਚ ਵੀ ਨਿਵੇਸ਼ ਕੀਤਾ ਹੈ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਹਰ ਵਿੱਤੀ ਸਾਲ ‘ਚ ਘੱਟੋ-ਘੱਟ ਰਕਮ ਜਮ੍ਹਾਂ ਕਰਾਉਣੀ ਪੈਂਦੀ ਹੈ। ਜੇਕਰ ਉਹ ਘੱਟੋ-ਘੱਟ ਰਕਮ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦਾ ਖਾਤਾ ਬੰਦ ਹੋ ਜਾਂਦਾ ਹੈ।
ਪਬਲਿਕ ਪ੍ਰੋਵੀਡੈਂਟ ਫੰਡ (PPF) ਲੰਬੀ ਮਿਆਦ ਦੀ ਨਿਵੇਸ਼ ਯੋਜਨਾ ਹੈ। ਇਸ ਵਿਚ ਹਰ ਵਿੱਤੀ ਸਾਲ ‘ਚ ਘੱਟੋ-ਘੱਟ 500 ਰੁਪਏ ਦਾ ਨਿਵੇਸ਼ ਕਰਨਾ ਹੁੰਦਾ ਹੈ। ਇਸ ਸਕੀਮ ‘ਚ ਨਿਵੇਸ਼ ਦੀ ਵੱਧ ਤੋਂ ਵੱਧ ਰਕਮ 1.5 ਲੱਖ ਰੁਪਏ ਹੈ। ਸਰਕਾਰ ਨਿਵੇਸ਼ ਰਾਸ਼ੀ ‘ਤੇ ਸਾਲਾਨਾ 7.1 ਫੀਸਦੀ ਦੀ ਦਰ ਨਾਲ ਵਿਆਜ ਅਦਾ ਕਰਦੀ ਹੈ।
PPF ਦਾ ਲਾਕ-ਇਨ ਪੀਰੀਅਡ 15 ਸਾਲਾਂ ਦਾ ਹੁੰਦਾ ਹੈ। ਤੁਸੀਂ 15 ਸਾਲਾਂ ਲਈ ਫੰਡ ‘ਚੋਂ ਕੋਈ ਵੀ ਨਿਕਾਸੀ ਨਹੀਂ ਕੀਤੀ ਜਾ ਸਕਦੀ। ਨਿਵੇਸ਼ਕ ਲਾਕ-ਇਨ ਪੀਰੀਅਡ ਤੋਂ ਬਾਅਦ ਫੰਡ ‘ਚ ਨਿਕਾਸੀ ਕਰ ਸਕਦਾ ਹੈ।
ਕੇਂਦਰ ਸਰਕਾਰ ਵੱਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਸੁਕੰਨਿਆ ਸਮ੍ਰਿਧੀ ਯੋਜਨਾ ਸ਼ੁਰੂ ਕੀਤੀ ਗਈ ਹੈ। ਤੁਸੀਂ ਆਪਣੀ ਬੇਟੀ ਦੀ ਪੜ੍ਹਾਈ ਅਤੇ ਵਿਆਹ ਲਈ ਇਸ ਸਕੀਮ ‘ਚ ਨਿਵੇਸ਼ ਕਰ ਸਕਦੇ ਹੋ।
ਇਸ ਸਕੀਮ ‘ਚ ਸਰਕਾਰ 8.2 ਫੀਸਦੀ ਵਿਆਜ ਦਿੰਦੀ ਹੈ। ਇਸ ਸਕੀਮ ‘ਚ ਨਿਵੇਸ਼ 14 ਸਾਲਾਂ ਲਈ ਕੀਤਾ ਜਾਣਾ ਚਾਹੀਦਾ ਹੈ ਅਤੇ ਮਿਆਦ ਪੂਰੀ ਹੋਣ ਦੀ ਮਿਆਦ 21 ਸਾਲ ਹੈ।
ਨੈਸ਼ਨਲ ਪੈਨਸ਼ਨ ਸਿਸਟਮ (NPS) ਰਿਟਾਇਰਮੈਂਟ ਤੋਂ ਬਾਅਦ ਵੀ ਆਮਦਨੀ ਜਾਰੀ ਰੱਖਣ ਲਈ ਬਹੁਤ ਮਸ਼ਹੂਰ ਵਿਕਲਪ ਹੈ। ਇਸ ਵਿਚ ਰਿਟਾਇਰਮੈਂਟ ਤੋਂ ਬਾਅਦ ਵੀ ਪੈਨਸ਼ਨ ਰਾਹੀਂ ਆਮਦਨ ਜਾਰੀ ਰੱਖਣ ਦੇ ਉਦੇਸ਼ ਨਾਲ ਨਿਵੇਸ਼ ਕੀਤਾ ਜਾਂਦਾ ਹੈ। ਸਰਕਾਰ ਐਨਪੀਐਸ ‘ਚ 9.37 ਪ੍ਰਤੀਸ਼ਤ ਤੋਂ 9.6 ਪ੍ਰਤੀਸ਼ਤ ਤੱਕ ਦੇ ਵਿਆਜ ਅਤੇ ਟੈਕਸ ਲਾਭਾਂ ਦੀ ਪੇਸ਼ਕਸ਼ ਕਰਦੀ ਹੈ।
ਇਸ ਵਿਚ ਹਰ ਫਾਇਨਾਂਸ਼ੀਅਲ ਸਾਲ ‘ਚ ਘੱਟੋ-ਘੱਟ 500 ਰੁਪਏ ਦਾ ਨਿਵੇਸ਼ ਕਰਨਾ ਹੁੰਦਾ ਹੈ।
ਜੇਕਰ ਨਿਵੇਸ਼ਕ ਇਕ ਵਿੱਤੀ ਸਾਲ ‘ਚ ਘੱਟੋ-ਘੱਟ ਰਕਮ ਦਾ ਨਿਵੇਸ਼ ਨਹੀਂ ਕਰਦਾ ਹੈ ਤਾਂ ਉਸਦਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਸਕੀਮ ‘ਚ ਉਪਲਬਧ ਸਾਰੇ ਲਾਭ ਜਿਵੇਂ ਕਿ ਟੈਕਸ ਲਾਭ ਆਦਿ ਉਪਲਬਧ ਨਹੀਂ ਹੋਣਗੇ।
ਖਾਤਾ ਦੁਬਾਰਾ ਖੋਲ੍ਹਣ ਲਈ ਨਿਵੇਸ਼ਕ ਨੂੰ ਪ੍ਰਤੀ ਸਾਲ 50 ਰੁਪਏ ਜੁਰਮਾਨਾ ਅਤੇ ਘੱਟੋ-ਘੱਟ ਰਕਮ ਅਦਾ ਕਰਨੀ ਪਵੇਗੀ।