ਕੈਥੋਲਿਕ ਚਰਚ ਦੇ ਮੌਜੂਦਾ ਪ੍ਰਮੁੱਖ ਰੋਮ ਦੇ ਬਿਸ਼ਪ ਅਤੇ ਵੈਟੀਕਨ ਸਿਟੀ ਰਾਜ ਦੇ ਪ੍ਰਭੂਸੱਤਾ ਪੋਪ ਫ੍ਰਾਂਸਿਸ ਦੇ ਤਾਜ਼ਾ ਬਿਆਨ ਦੀ ਕਾਫੀ ਚਰਚਾ ਹੈ। ਪੋਪ ਫ੍ਰਾਂਸਿਸ ਨੇ ਵਾਈਨ ਨੂੰ ‘ਰੱਬ ਦਾ ਤੋਹਫ਼ਾ’ ਦੱਸਿਆ ਹੈ। 87 ਸਾਲਾ ਪੋਪ ਨੇ ਕਿਹਾ ਕਿ ਵਾਈਨ ਰੱਬ ਦਾ ਤੋਹਫਾ ਹੈ ਅਤੇ ਇਹ ਸਾਨੂੰ ਇਸ ਲਈ ਦਿੱਤੀ ਗਈ ਹੈ ਕਿਉਂਕਿ ਅਸੀਂ ਇਸ ਨੂੰ ਖੁਸ਼ੀ ਦਾ ਸੱਚਾ ਸਰੋਤ ਮੰਨਦੇ ਹਾਂ। ਉਸਨੇ ਮਜ਼ਾਕ ਵਿੱਚ ਲੋਕਾਂ ਨੂੰ ਕਿਹਾ- ਇਹ ਨਸ਼ੇ ਵਿਚ ਟੱਲੀ ਇੱਕ ਪੋਪ ਵਰਗੀ ਗੱਲ ਲੱਗਦੀ ਹੈ। ਇਤਾਲਵੀ ਵਾਈਨ ਨਿਰਮਾਤਾਵਾਂ ਨੇ ਵੈਟੀਕਨ ਵਿਖੇ ਉਸ ਨਾਲ ਇੱਕ ਨਿੱਜੀ ਮੁਲਾਕਾਤ ਦੌਰਾਨ ਉਸ ਦੇ ਬਿਆਨ ਦੀ ਪ੍ਰਸ਼ੰਸਾ ਕੀਤੀ।
ਪਹਿਲਾਂ ਜਿਨਸੀ ਸੁੱਖ ਨੂੰ ਵੀ ਦੱਸਿਆ ਸੀ ਰੱਬ ਦਾ ਤੋਹਫ਼ਾ
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਸੈਕਸੁਅਲ ਆਨੰਦ ਵੀ ‘ਰੱਬ ਦਾ ਤੋਹਫਾ’ ਹੈ। ਪੋਪ ਨੇ ਵੈਟੀਕਨ ਵਿਖੇ ਭੀੜ ਨੂੰ ਕਿਹਾ ਕਿ ਸੈਕਸ ਦਾ ਆਨੰਦ ਲੈਣਾ ਅਤੇ ਪਿਆਰ ਦੀ ਰੱਖਿਆ ਕਰਨਾ ਉਨ੍ਹਾਂ ਦਾ ਫਰਜ਼ ਹੈ, ਕਿਉਂਕਿ ਇਸ ਤੋਂ ਬਿਨਾਂ ਜੀਵਨ ਉਦਾਸ ਅਤੇ ਇਕੱਲਾ ਹੋ ਜਾਵੇਗਾ। ਉਸ ਨੇ ਅੱਗੇ ਕਿਹਾ, ‘ਇਸਾਈ ਧਰਮ ਵਿਚ, ਜਿਨਸੀ ਪ੍ਰਵਿਰਤੀ ਦੀ ਕੋਈ ਨਿੰਦਾ ਨਹੀਂ ਹੈ।’
ਹੈਲਦੀ ਡ੍ਰਿਕਿੰਗ ਹੈਬਿਟ ਹੋਣੀ ਚਾਹੀਦੀ
ਪੋਪ ਨੇ ਕਿਹਾ- ‘ਵਾਈਨ, ਜ਼ਮੀਨ, ਖੇਤੀਬਾੜੀ ਹੁਨਰ ਤੇ ਉੱਦਮਤਾ ਰੱਬ ਦੇ ਤੋਹਫ਼ੇ ਹਨ। ਇਹ ਸਾਨੂੰ ਇਸ ਲਈ ਸੌਂਪੇ ਗਏ ਹਨ ਕਿਉਂਕਿ ਸਾਡੀ ਸੰਵੇਦਨਸ਼ੀਲਤਾ ਅਤੇ ਇਮਾਨਦਾਰੀ ਨਾਲ, ਅਸੀਂ ਇਨ੍ਹਾਂ ਨੂੰ ਖ਼ੁਸ਼ੀ ਦਾ ਅਸਲ ਸਰੋਤ ਬਣਾਉਂਦੇ ਹਾਂ।’ ਉਨ੍ਹਾਂ ਨੇ ਵਾਤਾਵਰਣ ਅਤੇ ਆਪਣੇ ਵਰਕਰਾਂ ਨਾਲ ਸਤਿਕਾਰ ਨਾਲ ਪੇਸ਼ ਆਉਣ ਦੇ ਨਾਲ-ਨਾਲ ਹੈਲਦੀ ਡ੍ਰਿਕਿੰਗ ਹੈਬਿਟ ਨੂੰ ਉਤਸ਼ਾਹਿਤ ਕਰਨ ਲਈ ਵੀ ਕਿਹਾ। ਇਸ ਤੋਂ ਪਹਿਲਾਂ 2016 ‘ਚ ਧਾਰਮਿਕ ਨੇਤਾ ਨੇ ਕਿਹਾ ਸੀ ਕਿ ਸ਼ਰਾਬ ਵਿਆਹ ਸਮਾਰੋਹ ਦਾ ਅਹਿਮ ਹਿੱਸਾ ਹੈ। ਉਸ ਨੇ ਕਿਹਾ- ‘ਵਿਆਹ ਪਾਰਟੀ ਵਿਚ ਸ਼ਰਾਬ ਨਾ ਪੀਣ ਨਾਲ ਨਵੇਂ ਵਿਆਹੇ ਜੋੜੇ ਨੂੰ ਸ਼ਰਮ ਆਉਂਦੀ ਹੈ। ਕਲਪਨਾ ਕਰੋ ਕਿ ਇਹ ਕਿਵੇਂ ਹੋਵੇਗਾ ਜੇਕਰ ਤੁਸੀਂ ਚਾਹ ਪੀਂਦੇ ਹੋਏ ਵਿਆਹ ਦੀ ਪਾਰਟੀ ਨੂੰ ਖ਼ਤਮ ਕਰ ਦਿੰਦੇ ਹੋ।’