ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ ’ਚ ਵਾਧਾ ਕਰ ਦਿੱਤਾ ਅਤੇ ਕੇਸ ਦੀ ਅਗਲੀ ਸੁਣਵਾਈ 6 ਸਤੰਬਰ ’ਤੇ ਪਾ ਦਿੱਤੀ। ਦੱਸਣਯੋਗ ਹੈ
ਅਨਾਜ ਢੋਆ-ਢੁਆਈ ਟੈਂਡਰ ਘੁਟਾਲੇ ਦੇ ਕੇਸ ’ਚ ਨਾਭਾ ਜੇਲ੍ਹ ਅੰਦਰ ਨਿਆਇਕ ਹਿਰਾਸਤ ’ਚ ਬੰਦ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ(Bharat Bhusan ashu) ਦੀ ਸ਼ੁੱਕਰਵਾਰ ਨੂੰ ਵਿਸ਼ੇਸ਼ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ’ਚ ਵੀਡੀਓ ਕਾਨਫਰੰਸਿੰਗ (VC)ਜ਼ਰੀਏ ਪੇਸ਼ੀ ਹੋਈ।
ਅਦਾਲਤ ਨੇ ਈਡੀ (ED)ਦੇ ਵਕੀਲਾਂ ਵੱਲੋਂ ਪੇਸ਼ ਕੀਤੀਆ ਗਈਆ ਦਲੀਲਾਂ ਦੇ ਆਧਾਰ ’ਤੇ ਆਸ਼ੂ ਦੀ ਨਿਆਇਕ ਹਿਰਾਸਤ ’ਚ ਵਾਧਾ ਕਰ ਦਿੱਤਾ ਹੈ ਅਤੇ ਕੇਸ ਦੀ ਅਗਲੀ ਸੁਣਵਾਈ 6 ਸਤੰਬਰ ’ਤੇ ਪਾ ਦਿੱਤੀ।
ਅਦਾਲਤ ’ਚ ਈਡੀ ਵੱਲੋਂ ਪੇਸ਼ ਹੋਏ ਵਕੀਲ ਐਡਵੋਕੇਟ ਅਜੇ ਪਠਾਨੀਆ ਨੇ ਦੱਸਿਆ ਕਿ ਅਦਾਲਤੀ ਪੇਸ਼ੀ ਦੌਰਾਨ ਈਡੀ ਅਧਿਕਾਰੀ ਜੇਪੀ ਸਿੰਘ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਕੋਲੋਂ ਭਾਰਤ ਭੂਸ਼ਣ ਆਸ਼ੂ ਦੀ ਜੁਡੀਸ਼ੀਅਲ ਹਿਰਾਸਤ ਮੰਗੀ ਗਈ ਸੀ।
ਜੇਪੀ ਸਿੰਘ ਨੇ ਅਦਾਲਤ ਨੂੰ ਕਿਹਾ ਕਿ ਇਸ ਮਾਮਲੇ ਦੀ ਹਾਲੇ ਜਾਂਚ ਚੱਲ ਰਹੀ ਹੈ ਅਤੇ ਕੇਸ ਦੀ ਚਾਰਜਸ਼ੀਟ 60 ਦਿਨਾਂ ’ਚ ਦਾਇਰ ਕੀਤੀ ਜਾਵੇਗੀ। ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ ’ਚ ਵਾਧਾ ਕਰ ਦਿੱਤਾ ਅਤੇ ਕੇਸ ਦੀ ਅਗਲੀ ਸੁਣਵਾਈ 6 ਸਤੰਬਰ ’ਤੇ ਪਾ ਦਿੱਤੀ।
ਦੱਸਣਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ 2022 ’ਚ ਅਨਾਜ ਢੋਆ-ਢੁਆਈ ਟੈਂਡਰ ਘੁਟਾਲੇ(Tander scam) ’ਚ ਵਿਜੀਲੈਂਸ(Vigilance) ਨੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਹ 6 ਮਹੀਨੇ ਜੇਲ੍ਹ ’ਚ ਰਹੇ ਸਨ। ਈਡੀ ਦੀ ਜਾਂਚ 2022 ’ਚ ਆਸ਼ੂ ਖ਼ਿਲਾਫ਼ ਦਰਜ ਵਿਜੀਲੈਂਸ ਮਾਮਲੇ ’ਤੇ ਆਧਾਰਤ ਹੈ।
ਉਨ੍ਹਾਂ ’ਤੇ ਦੋਸ਼ ਸਨ ਕਿ ਕੁਝ ਟਰਾਂਸਪੋਰਟਰਾਂ ਵੱਲੋਂ ਅਨਾਜ ਮੰਡੀਆ ’ਚ ਵਾਹਨਾਂ ’ਤੇ ਨਕਲੀ ਨੰਬਰ ਪਲੇਟਾਂ ਲਾ ਕੇ ਮਾਲ ਦੀ ਢੋਆ-ਢੁਆਈ ਕੀਤੀ ਜਾਂਦੀ ਸੀ।
ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ’ਚ ਵਾਹਨਾਂ ਦੇ ਗਲਤ ਨੰਬਰ ਲਿਖਵਾਏ ਗਏ ਸਨ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਜੋ ਨੰਬਰ ਲਿਖਵਾਏ ਗਏ ਸਨ, ਉਹ ਸਕੂਟਰ ਤੇ ਮੋਟਰਸਾਈਕਲ ਵਰਗੇ ਦੋਪਹੀਆ ਵਾਹਨਾਂ ਦੇ ਵੀ ਸਨ।