ਸ਼੍ਰੋਮਣੀ ਅਕਾਲੀ ਦਲ ਬਾਗੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਗੁਨਾਹ ਪੱਤਰ ਦੇਣ ਤੋਂ ਪਹਿਲਾਂ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ
ਸ਼੍ਰੋਮਣੀ ਅਕਾਲੀ ਦਲ ਦੇ ਪਏ ਵਿਵਾਦ ਨੂੰ ਖਤਮ ਕਰਨ ਲਈ ਹਰੇਕ ਧਾਰਮਿਕ ਤੇ ਸਿਆਸੀ ਪੰਥਕ ਵਿਅਕਤੀ ਚਾਰਾਜੋਈ ਕਰ ਰਿਹਾ ਹੈ। ਇਸੇ ਸੰਦਰਭ ‘ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂ ਵੀ ਕੋਈ ਪੰਥਕ ਚਿਹਰਾ ਲੱਭ ਰਹੇ ਹਨ ਜੋ ਪੰਥ ਪ੍ਰਵਾਣਿਤ ਹੋਵੇ। ਇਹਨਾਂ ਅਕਾਲੀ ਬਾਗੀਆਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਟੇਕ ਲਗਾ ਕੇ ਉਹਨਾਂ ਨੂੰ ਪ੍ਰਧਾਨ ਬਣਾਉਣ ਲਈ ਚਾਰਾਜੋਈ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਬਾਗੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਗੁਨਾਹ ਪੱਤਰ ਦੇਣ ਤੋਂ ਪਹਿਲਾਂ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਦੀ ਚੜ੍ਹਦੀਕਲਾ ਲਈ ਉਹ ਤਿਆਰ ਹਨ, ਪਰ ਸ਼ਰਤ ਹੈ ਕਿ ਜੇਕਰ ਸਾਰੇ ਅਕਾਲੀ ਆਗੂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਤਿਆਰ ਹਨ ਤਾਂ ਉਹ ਸੋਚ ਸਕਦੇ ਹਨ। ਉਹ ਕਿਸੇ ਇੱਕ ਧੜੇ ਦਾ ਪ੍ਰਧਾਨ ਨਹੀਂ ਬਣ ਸਕਦੇ।