ਕੇਂਦਰੀ ਰਾਜ ਮੰਤਰੀ Ravneet Bittu ਦੇ Rahul Gandhi ਉੱਤੇ ਦਿੱਤੇ ਇੱਕ ਬਿਆਨ ਤੋਂ ਬਾਅਦ ਸਿਆਸੀ ਅਖਾੜਾ ਭਖ ਗਿਆ ਹੈ।
ਰਵਨੀਤ ਬਿੱਟੂ ਨੇ ਕਿਹਾ, “ਮੇਰੇ ਖ਼ਿਆਲ ਨਾਲ ਜੇਕਰ ਕਿਸੇ ʼਤੇ ਇਨਾਮ ਹੋਣਾ ਚਾਹੀਦਾ ਹੈ ਫੜ੍ਹਨ ਲਈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਜਿਸ ਨੂੰ ਏਜੰਸੀਆਂ ਵੱਲੋਂ ਐਲਾਨਿਆ ਜਾਣਾ ਚਾਹੀਦਾ ਹੈ, ਉਹ ਅੱਜ ਰਾਹੁਲ ਗਾਂਧੀ ਹਨ।”
ਦਰਅਸਲ, ਬਿੱਟੂ ਨੇ ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿੱਚ ਧਾਰਮਿਕ ਸਹਿਣਸ਼ੀਲਤਾ ਅਤੇ ਸਿੱਖਾਂ ਬਾਰੇ ਪੇਸ਼ ਕੀਤੇ ਵਿਚਾਰਾਂ ਦੇ ਜਵਾਬ ਵਿੱਚ ਇਹ ਬਿਆਨ ਦਿੱਤਾ।
15 ਸਤੰਬਰ ਨੂੰ ਬਿਹਾਰ ਦੇ ਭਾਗਲਪੁਰ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਭਾਰਤੀ ਨਹੀਂ ਹਨ ਕਿਉਂਕਿ ਉਹ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਬਿਤਾਉਂਦੇ ਹਨ।
ਬਿੱਟੂ ਨੇ ਕਿਹਾ, ” Rahul Gandhi
ਭਾਰਤ ਨੂੰ ਪਿਆਰ ਨਹੀਂ ਕਰਦੇ, ਕਿਉਂਕਿ ਉਹ ਵਿਦੇਸ਼ਾਂ ਵਿੱਚ ਅਕਸਰ ਦੇਸ਼ ਬਾਰੇ ਨਕਾਰਾਤਮਕ ਬੋਲਦੇ ਹਨ।”
ਇਸ ਤੋਂ ਇਲਾਵਾ, ਰਵਨੀਤ ਸਿੰਘ ਬਿੱਟੂ ਨੇ ਜ਼ਿਕਰ ਕੀਤਾ ਕਿ ਵੱਖਵਾਦੀ, ਬੰਬ ਬਣਾਉਣ ਵਾਲੇ ਅਤੇ ਬੰਦੂਕ ਮਾਹਿਰਾਂ ਵਰਗੇ ਵਿਅਕਤੀਆਂ ਨੇ ਗਾਂਧੀ ਦੀ ਟਿੱਪਣੀ ਦਾ ਸਮਰਥਨ ਕੀਤਾ ਹੈ।
ਬਿੱਟੂ ਨੇ ਕਿਹਾ, “ਮੈਨੂੰ ਲੱਗਦਾ ਹੈ ਜੇਕਰ ਕਿਸੇ ਦੇਸ਼ ਦੇ ਨੰਬਰ ਵਨ ਅੱਤਵਾਦੀ ʼਤੇ ਇਨਾਮ ਹੋਣਾ ਚਾਹੀਦਾ ਹੈ ਫੜ੍ਹਨ ਲਈ ਜਾਂ ਏਜੰਸੀਆਂ ਨੂੰ ਜਿਸ ਨੂੰ ਦੇਸ਼ ਦਾ ਜੋ ਸਭ ਤੋਂ ਵੱਡਾ ਦੁਸ਼ਮਣ ਐਲਾਨਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਹੈ।
ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ, “ਕਾਂਗਰਸ ਨੇ ਮੁਸਲਮਾਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕੰਮ ਨਹੀਂ ਆਇਆ, ਹੁਣ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।”
ਰਾਜਾ ਵੜਿੰਗ ਦਾ ਪਲਟਵਾਰ
ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਵੱਲੋਂ ਸਖ਼ਤ ਪ੍ਰਤੀਕਿਰਿਆ ਆ ਰਹੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੇ ਬਿਆਨ ʼਤੇ ਸਖ਼ਤ ਪ੍ਰਤੀਕਿਰਿਆ ਦਿੱਤੀ।
ਵੜਿੰਗ ਨੇ ਹਰਿਆਣਾ ਦੇ ਸਿਰਸਾ ਵਿੱਚ ਬੋਲਦਿਆਂ ਕਿਹਾ, “ਉਹ ਪਾਰਟੀ ਛੱਡ ਕੇ ਲੜਨ ਲਈ ਗਿਆ ਸੀ ਅਤੇ ਉਸ ਨੂੰ “ਮੇਰੇ ਖ਼ਿਲਾਫ਼ ਭੇਜਿਆ ਗਿਆ ਸੀ। ਲੁਧਿਆਣਾ ਵਿੱਚ ਮੈਂ ਉਸ ਨੂੰ ਹਰਾਇਆ।”
“ਅੱਜ ਉਹ ਕਹਿ ਰਿਹਾ ਹੈ ਕਿ ਰਾਹੁਲ ਗਾਂਧੀ ਤਾਂ ਅੱਤਵਾਦੀ ਹੈ। ਬਿੱਟੂ ਇੱਕ ਬੱਚਾ ਸੀ, ਜਿਸ ਨੂੰ ਕੁਝ ਨਹੀਂ ਆਉਂਦਾ ਸੀ ਇਸ ਦੇ ਬਾਵਜੂਦ ਰਾਹੁਲ ਗਾਂਧੀ ਨੇ ਉਸ ਨੂੰ ਤਿੰਨ ਵਾਰ ਲੋਕ ਸਭਾ ਮੈਂਬਰ ਬਣਾਇਆ।”
“ਅੱਜ ਉਸ ਰਾਹੁਲ ਗਾਂਧੀ ਨੂੰ ਕਹਿ ਰਿਹਾ ਹੈ ਕਿ ਉਹ ਅੱਤਵਾਦੀ ਹੈ। ਬਿੱਟੂ ਜੀ, ਰਾਹੁਲ ਗਾਂਧੀ ਤੁਹਾਡੇ ਕਹਿਣ ʼਤੇ ਅੱਤਵਾਦੀ ਨਹੀਂ ਬਣੇਗਾ। ਪਰ ਤੁਹਾਡੀ ਮਾਨਸਿਕਤਾ, ਬੁੱਧੀ ਅਤੇ ਗਿਆਨ ਬਾਰੇ ਦੇਸ਼ ਦੇ ਲੋਕਾਂ ਨੂੰ ਚਾਨਣ ਹੋ ਰਿਹਾ ਹੈ ਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕੁਝ ਵੀ ਕਹਿ ਰਿਹਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਜਿਸ ਨੇ ਆਪਣੇ ਪਿਉ ਦੇ ਕਾਤਲਾਂ ਨੂੰ ਵੀ ਮੁਆਫ਼ ਕਰ ਦਿੱਤਾ, ਤੁਸੀਂ ਉਸ ਨੂੰ ਅੱਤਵਾਦੀ ਕਹੋਗੇ, ਤੁਹਾਨੂੰ ਬਹੁਤ-ਬਹੁਤ ਵਧਾਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਅੱਤਵਾਦੀ ਬੋਲ ਕੇ ਤੁਹਾਡਾ ਭਾਜਪਾ ਵਿੱਚ ਕੱਦ ਵਧ ਰਿਹਾ ਹੈ ਤਾਂ ਬੋਲੋ ਸਾਨੂੰ ਕੋਈ ਇਤਰਾਜ਼ ਨਹੀਂ।”
“ਪਰ ਅਜਿਹੀ ਰਾਜਨੀਤੀ ਚੰਗੀ ਨਹੀਂ ਹੈ, ਲੋਕ ਇਸ ਨੂੰ ਗ਼ੱਦਾਰੀ ਅਤੇ ਅਹਿਸਾਨ ਫਰਾਮੋਸ਼ੀ ਕਹਿੰਦੇ ਹਨ।”