ਕਿਹਾ- ਚੰਨੀ ਵੱਲੋਂ ਲੋਕਾਂ ‘ਚ ਮੇਰਾ ਕੀਤਾ ਜਾ ਰਿਹਾ ਅਕਸ ਖ਼ਰਾਬ
ਕਾਂਗਰਸੀ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਦਰਅਸਲ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਚਰਨਜੀਤ ਚੰਨੀ ਨੂੰ 5 ਕਰੋੜ ਰੁਪਏ ਮਾਣਹਾਨੀ ਦਾ ਨੋਟਿਸ ਭੇਜਿਆ। ਇਸ ਨੋਟਿਸ ਵਿੱਚ ਰਿੰਕੂ ਨੇ ਚੰਨੀ ਉੱਤੇ ਭੰਡੀ ਪ੍ਰਚਾਰ ਕਰਕੇ ਉਸ ਦਾ ਅਕਸ ਖਰਾਬ ਕਰਨ ਦਾ ਇਲਜ਼ਾਮ ਲਗਾਇਆ ਹੈ।
ਅਕਸ ਖਰਾਬ ਹੋ ਰਿਹਾ
ਸੁਸ਼ੀਲ ਰਿੰਕੂ ਸਪੱਸ਼ਟ ਸ਼ਬਦਾਂ ਵਿੱਚ ਨੇ ਕਿਹਾ ਕਿ ਚਰਨਜੀਤ ਚੰਨੀ ਸਮਾਜ ਵਿੱਚ ਉਸ ਦਾ ਅਕਸ ਖਰਾਬ ਕਰ ਰਿਹਾ ਹੈ। ਇਸ ਕਾਰਨ ਉਸ ਨੂੰ ਮਾਨਸਿਕ ਤਪਰੇਸ਼ਾਨੀ ਵੀ ਝੱਲਣੀ ਪੈ ਰਹੀ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਉਸ ‘ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਚੰਨੀ ਇਹ ਸਭ ਕੁਝ ਸਿਆਸੀ ਫਾਇਦੇ ਲਈ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਮਾਜ ਵਿੱਚ ਉਨ੍ਹਾਂ ਦਾ ਅਕਸ ਖਰਾਬ ਹੋ ਰਿਹਾ ਹੈ।
ਮਾਣਹਾਨੀ ਨੋਟਿਸ ਵਿੱਚ ਲਾਏ ਗਏ ਇਲਜ਼ਾਮ
ਇਸ ਤੋਂ ਇਲਾਵਾ ਚਰਨਜੀਤ ਚੰਨੀ ਨੂੰ ਸੁਸ਼ੀਲ ਰਿੰਕੂ ਦੇ ਵਕੀਲ ਵੱਲੋਂ ਭੇਜੇ ਗਏ ਮਾਣਹਾਨੀ ਨੋਟਿਸ ਵਿੱਚ ਸਪੱਸ਼ਟ ਤੌਰ ਉੱਤੇ ਕਿਹਾ ਗਿਆ ਹੈ ਕਿ, ‘ਚੰਨੀ ਵੱਲੋਂ ਲਗਾਏ ਗਏ ਝੂਠੇ ਇਲਜ਼ਾਮ ਜਲੰਧਰ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਸੋਸ਼ਲ ਮੀਡੀਆ ‘ਤੇ ਫੈਲੇ ਸਨ, ਮੇਰੇ ਮੁਵੱਕਿਲ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ, ਮੇਰੇ ਮੁਵੱਕਿਲ ਨੂੰ ਉਸ ਦੀ ਨਿੱਜੀ ਜ਼ਿੰਦਗੀ ਵਿਚ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਸੁਸਾਇਟੀ ਦੇ ਮੈਂਬਰ ਮੇਰੇ Gm ਨੂੰ ਸ਼ੱਕੀ ਨਜ਼ਰਾਂ ਨਾਲ ਵੇਖਣ ਲੱਗ ਪਏ ਸਨ। ਤੁਸੀਂ ਨੋਟਿਸ ਕੀਤਾ ਹੈ ਕਿ ਮੇਰੇ ਮੁਵੱਕਿਲ ਦੇ ਅਕਸ ਨੂੰ ਖ਼ਰਾਬ ਕਰਨ ਲਈ ਉਕਤ ਮੀਟਿੰਗ ਵਿੱਚ ਜਾਣਬੁੱਝ ਕੇ ਮੇਰੇ ਮੁਵੱਕਿਲ (ਰਿੰਕੂ) ਦੇ ਖਿਲਾਫ ਝੂਠੇ ਇਲਜ਼ਾਮ ਲਗਾਏ ਗਏ ਹਨ। ਤੁਹਾਡੇ ਨੋਟਿਸ ਵਿੱਚ ਜਾਣਬੁੱਝ ਕੇ ਕੀਤੀ ਗਈ ਇਸ ਕਾਰਵਾਈ ਨੇ ਰਿੰਕੂ ਨੂੰ ਬਦਨਾਮ ਕੀਤਾ ਹੈ,’।
ਇਸ ਤੋਂ ਇਲਾਵਾ ਰਿੰਕੂ ਨੇ ਦੱਸਿਆ ਕਿ ਉਹ ਲਗਭਗ 20 ਸਾਲਾਂ ਤੋਂ ਰਾਜਨੀਤੀ ਵਿੱਚ ਹੈ ਅਤੇ ਕਈ ਸਮਾਜਿਕ ਕੰਮ ਵੀ ਕਰ ਚੁੱਕਾ ਹੈ। ਉਹ ਕਈ NGO ਨਾਲ ਜੁੜਿਆ ਹੋਇਆ ਹੈ। ਉਹ ਲਗਾਤਾਰ ਡਰੱਗ ਅਤੇ ਲਾਟਰੀ ਮਾਫੀਆ ਖਿਲਾਫ ਲੜਦੇ ਆ ਰਹੇ ਹਨ ਪਰ ਹੁਣ ਚਰਨਜੀਤ ਸਿੰਘ ਚੰਨੀ ਸਿਆਸੀ ਫਾਇਦੇ ਲਈ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾ ਰਹੇ ਹਨ।