ਐਮਰਜੈਂਸੀ ਦਾ ਹਵਾਲਾ ਦੇ ਕੇ ਪੀਐੱਮ ਮੋਦੀ ਨੇ ਬੋਲਿਆ ਹਮਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਮਰਜੈਂਸੀ ਦੇ 49 ਸਾਲ ਪੂਰੇ ਹੋਣ ‘ਤੇ ਲੋਕਤੰਤਰ ਦੇ ਇਸ ਕਾਲੇ ਦਿਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਸਾਰੇ ਮਹਾਨ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਦਾ ਹੈ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਸੀ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਦਾ ਕਾਲਾ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਮੌਲਿਕ ਆਜ਼ਾਦੀਆਂ ਦਾ ਘਾਣ ਕੀਤਾ ਅਤੇ ਭਾਰਤ ਦੇ ਸੰਵਿਧਾਨ ਨੂੰ ਲਤਾੜਿਆ, ਜਿਸ ਦਾ ਹਰ ਭਾਰਤੀ ਦਿਲੋਂ ਸਤਿਕਾਰ ਕਰਦਾ ਹੈ।