Tuesday, October 15, 2024
Google search engine
HomeDeshPolitical News: ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ...

Political News: ਵਿਗੜ ਗਈ ਬੀਜੇਪੀ ਦੀ ਖੇਡ, CM ਯੋਗੀ ਦੀ ਕੁਰਸੀ ਨੂੰ ਖ਼ਤਰਾ! ਫਾਈਲ ਤਿਆਰ, ਐਕਸ਼ਨ ਬਾਕੀ!

ਭਾਵੇਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਲਈ ਹੈ

ਭਾਵੇਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਲਈ ਹੈ ਪਰ ਇਸ ਵਾਰ ਦਿੱਲੀ ਵਿੱਚ ਸੱਤਾ ਦਾ ਰਸਤਾ ਯੂਪੀ ਵਿੱਚੋਂ ਨਹੀਂ ਲੰਘਿਆ। ਸੀਟਾਂ ਦੇ ਮਾਮਲੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦਰਅਸਲ ਭਾਜਪਾ ਇੱਥੋਂ ਦੀਆਂ 80 ਸੀਟਾਂ ਵਿੱਚੋਂ ਵੱਧ ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ ਪਰ ਪਾਰਟੀ ਆਪਣੀ ਪੁਰਾਣੀ ਕਾਰਗੁਜ਼ਾਰੀ ਨੂੰ ਵੀ ਨਹੀਂ ਬਚਾ ਸਕੀ। ਲੋਕ ਸਭਾ ਚੋਣਾਂ 2024 ‘ਚ ਭਾਜਪਾ ਨੇ 80 ‘ਚੋਂ ਸਿਰਫ 33 ਸੀਟਾਂ ‘ਤੇ ਜਿੱਤ ਹਾਸਲ ਕੀਤੀ, ਜਦਕਿ 2019 ‘ਚ ਭਾਜਪਾ ਨੇ 62 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।

ਹਾਰ ਕਾਰਨ ਭਾਜਪਾ ‘ਚ ਦਰਦ

ਯੂਪੀ ਵਿੱਚ ਇਸ ਹਾਰ ਦਾ ਦਰਦ ਭਾਜਪਾ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਹਾਰ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਗਲੇ ਮਹੀਨੇ ਯੂਪੀ ਵਿਧਾਨ ਸਭਾ ਦੀਆਂ 10 ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ ਭਾਜਪਾ ਇੱਕ ਵਾਰ ਫਿਰ ਮੀਟਿੰਗ ਕਰ ਰਹੀ ਹੈ। ਇਸ ਵਾਰ ਕੌਮੀ ਕਾਰਜਕਾਰਨੀ ਦੀ ਮੀਟਿੰਗ ਲਖਨਊ ਵਿੱਚ ਰੱਖੀ ਗਈ। ਮੀਟਿੰਗ ਵਿੱਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਹੋਰ ਕਈ ਸੀਨੀਅਰ ਨੇਤਾ ਸ਼ਾਮਲ ਰਹੇ।

ਕੀ ਸੰਗਠਨ ਤੇ ਯੋਗੀ ਵਿਚਕਾਰ ਟਕਰਾਅ?

ਯੂਪੀ ਵਿੱਚ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਵਿੱਚ ਵੀ ਅੰਦਰੂਨੀ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਸੀਐਮ ਯੋਗੀ ਆਦਿਤਿਆਨਾਥ ਕਹਿ ਰਹੇ ਹਨ ਕਿ ਪਾਰਟੀ ਵਰਕਰ ਕਾਂਗਰਸ ਦੇ ਝੂਠ ਦਾ ਮੁਕਾਬਲਾ ਨਹੀਂ ਕਰ ਸਕੇ। ਵਰਕਰ ਫੀਲਡ ਵਿੱਚ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਸਕੇ। ਦੂਜੇ ਪਾਸੇ ਸੂਬਾ ਪ੍ਰਧਾਨ ਭੁਪਿੰਦਰ ਚੌਧਰੀ ਨੇ ਕਿਹਾ ਕਿ ਵਰਕਰ ਸਰਵਉੱਚ ਹੈ, ਅਸੀਂ ਉਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਦੂਜੇ ਪਾਸੇ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਸੰਗਠਨ ਸਰਕਾਰ ਤੋਂ ਵੱਡਾ ਹੈ ਤੇ ਜੋ ਤੁਹਾਡਾ ਦਰਦ ਹੈ, ਉਹ ਮੇਰਾ ਵੀ ਦਰਦ ਹੈ।

ਕੀ ਸੱਚਮੁੱਚ ਯੋਗੀ ਖਿਲਾਫ ਫਾਈਲ ਤਿਆਰ ਕੀਤੀ ਜਾ ਰਹੀ?

ਹੁਣ ਸਵਾਲ ਇਹ ਉੱਠਦਾ ਹੈ ਕਿ ਸਾਰੀਆਂ ਮੀਟਿੰਗਾਂ ਦੇ ਬਾਵਜੂਦ ਭਾਜਪਾ ਦੀ ਹਾਰ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ? ਸੂਤਰਾਂ ਮੁਤਾਬਕ ਭਾਜਪਾ ਨੇ ਹਾਰ ਦੇ ਕਾਰਨਾਂ ਤੇ ਜਵਾਬਦੇਹੀ ਤੈਅ ਕਰਨ ਲਈ ਕਈ ਨੁਕਤਿਆਂ ‘ਤੇ ਚਰਚਾ ਕੀਤੀ ਹੈ। ਇਸ ‘ਚ ਕਈ ਕਿਰਦਾਰ ਹਨ ਪਰ ਵਿਵਾਦ ਤੋਂ ਬਚਣ ਲਈ ਅਜੇ ਤੱਕ ਕਿਸੇ ਦਾ ਨਾਂ ਤੈਅ ਨਹੀਂ ਕੀਤਾ ਗਿਆ।

ਦਰਅਸਲ ਜਿਸ ਤਰ੍ਹਾਂ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਸੰਗਠਨ ਤੋਂ ਵੱਡਾ ਕੋਈ ਨਹੀਂ, ਉਸ ਤੋਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਯੋਗੀ ਆਦਿੱਤਿਆਨਾਥ ਨੂੰ ਲੈ ਕੇ ਪਾਰਟੀ ਦੇ ਅੰਦਰ ਦੋ ਗੁੱਟ ਵੰਡੇ ਗਏ ਹਨ ਤੇ ਕਈ ਲੋਕ ਇਸ ਹਾਰ ਲਈ ਯੋਗੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਮਾਹਰ ਕੀ ਕਹਿੰਦੇ

ਸਿਆਸੀ ਮਾਹਿਰ ਅਭੈ ਕੁਮਾਰ ਦੂਬੇ ਦਾ ਕਹਿਣਾ ਹੈ ਕਿ ਭਾਜਪਾ ਹਾਈਕਮਾਂਡ ਯੋਗੀ ਨੂੰ ਲੈ ਕੇ ਖਾਸ ਰਣਨੀਤੀ ਅਪਣਾ ਰਹੀ ਹੈ। ਉਨ੍ਹਾਂ ਦੀ ਤਰਫੋਂ ਰਣਨੀਤੀ ਇਹ ਹੈ ਕਿ ਯੋਗੀ ਨੂੰ 10 ਸੀਟਾਂ ਉਪਰ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਸੌਂਪ ਕੇ ਕਿਹਾ ਜਾਵੇ ਕਿ ਤੁਹਾਡੇ ਕੋਲ ਖੁੱਲ੍ਹਾ ਹੱਥ ਹੈ। ਤੁਸੀਂ ਜਿੱਤ ਕੇ ਦਿਖਾਓ। ਜੇਕਰ ਉਹ ਨਹੀਂ ਜਿੱਤੇ ਤਾਂ ਯੋਗੀ ਵਿਰੁੱਧ ਜੋ ਫਾਈਲ ਤਿਆਰ ਕੀਤੀ ਜਾ ਰਹੀ ਹੈ, ਉਸ ਵਿੱਚ ਇਹ ਪੇਜ ਵੀ ਜੋੜ ਦਿੱਤਾ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments