Tuesday, October 15, 2024
Google search engine
HomeDeshPolitical News: ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ, ਹਰਿਆਣਾ ਤੋਂ ਪਾਣੀ ਦੀ ਮੰਗ...

Political News: ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ, ਹਰਿਆਣਾ ਤੋਂ ਪਾਣੀ ਦੀ ਮੰਗ ਨੂੰ ਲੈ ਕੇ 5 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸੀ ਜਲ ਮੰਤਰੀ

ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਸਹੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਮੰਤਰੀ ਆਤਿਸ਼ੀ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। 

ਹਰਿਆਣਾ ਸਰਕਾਰ ਤੋਂ ਪਾਣੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੀ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਦੀ ਸਿਹਤ ਅੱਜ ਪੰਜਵੇਂ ਦਿਨ ਵਿਗੜ ਗਈ। ਇਸ ‘ਤੇ ਮੰਗਲਵਾਰ ਤੜਕੇ ਉਨ੍ਹਾਂ ਨੂੰ ਦਿੱਲੀ ਦੇ ਲੋਕਨਾਇਕ ਹਸਪਤਾਲ (LNJP) ਦੇ ਆਈਸੀਯੂ ਵਾਰਡ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਤਾਜ਼ਾ ਜਾਣਕਾਰੀ ਮੁਤਾਬਕ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਖਤਮ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਸਹੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਮੰਤਰੀ ਆਤਿਸ਼ੀ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਦਿੱਲੀ ਨੂੰ ਹਰਿਆਣਾ ਸਰਕਾਰ ਤੋਂ 613 ਐਮਜੀਡੀ ਪਾਣੀ ਮਿਲਣਾ ਚਾਹੀਦਾ ਸੀ ਪਰ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਨੂੰ ਲਗਾਤਾਰ 100 ਐਮਜੀਡੀ ਤੋਂ ਵੀ ਘੱਟ ਪਾਣੀ ਮਿਲ ਰਿਹਾ ਹੈ।
ਇਸ ਕਾਰਨ 28 ਲੱਖ ਤੋਂ ਵੱਧ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਸਹੀ ਪਾਣੀ ਦਿਵਾਉਣ ਲਈ ਕਈ ਯਤਨ ਕੀਤੇ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਉਸ ਨੇ ਭੁੁੁੱਖ ਹੜਤਾਲ ਸ਼ੁਰੂ ਕਰ ਦਿੱਤੀ।

ਲੋਕ ਸਭਾ ‘ਚ ਉਠਾਵਾਂਗੇ ਦਿੱਲੀ ਜਲ ਸੰਕਟ ਦਾ ਮੁੱਦਾ

‘ਆਪ’ ਨੇਤਾ ਨੇ ਕਿਹਾ, ”ਅੱਜ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਲਈ ਸਹੀ ਪਾਣੀ ਮੁਹੱਈਆ ਕਰਵਾਉਣ ਲਈ ਪੱਤਰ ਲਿਖ ਰਹੇ ਹਾਂ। LG ਸਾਹਿਬ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਹੈ। ਜਿਸ ਤੋਂ ਬਾਅਦ ਹੁਣ ਇਸ ਭੁੱਖ ਹੜਤਾਲ ਨੂੰ ਰੋਕਿਆ ਜਾ ਰਿਹਾ ਹੈ। ਹੁਣ ਅਸੀਂ ਦਿੱਲੀ ਦੇ ਹੱਕਾਂ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਪਾਰਲੀਮੈਂਟ ਵਿੱਚ ਆਵਾਜ਼ ਉਠਾਵਾਂਗੇ।

36 ਤੱਕ ਪਹੁੰਚਿਆਂ ਸੀ ਸ਼ੂਗਰ ਲੈਵਲ

ਆਮ ਆਦਮੀ ਪਾਰਟੀ ਦੇ ਨੇਤਾਵਾਂ ਮੁਤਾਬਕ ਆਤਿਸ਼ੀ ਦਾ ਬਲੱਡ ਸ਼ੂਗਰ ਲੈਵਲ ਸਵੇਰੇ 3 ਵਜੇ 36 ਤੱਕ ਘੱਟ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਹ ਪਿਛਲੇ ਪੰਜ ਦਿਨਾਂ ਤੋਂ ਕੁਝ ਨਹੀਂ ਖਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments