Tuesday, October 15, 2024
Google search engine
HomeDeshPolitical News: 'ਆਪ' ਨੇਤਾ 'ਤੇ ਅਪਰਾਧਿਕ ਮਾਮਲੇ 'ਚ ਦਖ਼ਲ ਦੇਣ ਦੇ ਦੋਸ਼,...

Political News: ‘ਆਪ’ ਨੇਤਾ ‘ਤੇ ਅਪਰਾਧਿਕ ਮਾਮਲੇ ‘ਚ ਦਖ਼ਲ ਦੇਣ ਦੇ ਦੋਸ਼, ਹਾਈ ਕੋਰਟ ਨੇ ਸੀਬੀਆਈ ਨੂੰ ਸੌਂਪੀ ਜਾਂਚ

ਐੱਸਡੀਐੱਮ ਨੂੰ ਵੀ ਗਵਾਹ ਨਹੀਂ ਬਣਾਇਆ ਗਿਆ ਜਦੋਂਕਿ ਉਸ ਦੇ ਸਾਹਮਣੇ ਝੂਠੇ ਹਲਫ਼ਨਾਮੇ ਦਿੱਤੇ ਗਏ।

ਪੰਜਾਬ-ਹਰਿਆਣਾ ਹਾਈ ਕੋਰਟ ਨੇ ਐਕੁਆਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਲਈ ਝੂਠਾ ਹਲਫ਼ਨਾਮਾ ਦੇਣ ਅਤੇ ਮੁਲਜ਼ਮਾਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੀ ਦਖ਼ਲਅੰਦਾਜ਼ੀ ਦੇ ਮਾਮਲੇ ‘ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਹਾਈ ਕੋਰਟ ਨੇ ਸੀਬੀਆਈ ਨੂੰ 6 ਮਹੀਨਿਆਂ ਵਿੱਚ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਪਟੀਸ਼ਨ ਦਾਇਰ ਕਰਦੇ ਹੋਏ ਸੁਨੀਤ ਕੌਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਲੈਫਟੀਨੈਂਟ ਜਨਰਲ ਸੰਤ ਸਿੰਘ ਦੀ ਨਵੰਬਰ 1975 ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ, ਦੋ ਪੁੱਤਰ ਅਤੇ ਇੱਕ ਧੀ ਉਸ ਦੇ ਕਾਨੂੰਨੀ ਵਾਰਸ ਸਨ। ਉਸ ਦੇ ਪੁੱਤਰ ਸਰਦੂਲ ਸਿੰਘ ਨੇ ਅਨ-ਰਜਿਸਟਰਡ ਵਸੀਅਤ ਪੇਸ਼ ਕਰਦਿਆਂ ਕਿਹਾ ਕਿ ਸੰਤ ਸਿੰਘ ਨੇ ਆਪਣੀ ਜਾਇਦਾਦ ਆਪਣੀਆਂ ਪੋਤੀਆਂ ਗਿਤੇਂਦਰ ਕੌਰ ਅਤੇ ਸੰਜੀਤ ਕੌਰ ਦੇ ਨਾਂ ਕਰ ਦਿੱਤੀ ਹੈ। ਇਸ ਦੇ ਵਿਰੋਧ ਵਿੱਚ ਸੰਤ ਸਿੰਘ ਦੀ ਬੇਟੀ ਨਸੀਬ ਕੌਰ ਨੇ ਸਿਵਲ ਮੁਕੱਦਮਾ ਦਾਇਰ ਕੀਤਾ, ਜਿਸ ਦਾ ਫੈਸਲਾ 2017 ਵਿੱਚ ਆਇਆ।
ਇਸ ਵਿਰੁੱਧ ਉਸ ਦੀ ਅਪੀਲ ਵਧੀਕ ਸੈਸ਼ਨ ਜੱਜ ਕੋਲ ਵਿਚਾਰ ਅਧੀਨ ਹੈ। ਇਸ ਦੌਰਾਨ ਵਿਵਾਦਿਤ ਜ਼ਮੀਨ ਦਾ ਵੱਡਾ ਹਿੱਸਾ ਐੱਨਐੱਚਏਆਈ ਨੇ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਲਈ ਐਕਵਾਇਰ ਕਰ ਲਿਆ। ਇਸ ਦਾ ਮੁਆਵਜ਼ਾ ਐੱਸਡੀਐੱਮ ਕੋਲ ਜਮ੍ਹਾ ਕਰਵਾ ਦਿੱਤਾ ਗਿਆ।
ਇਸ ਦੌਰਾਨ ਸਰਦੂਲ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਆਪਣੀਆਂ ਦੋਵੇਂ ਧੀਆਂ ਤੋਂ ਪਾਵਰ ਆਫ਼ ਅਟਾਰਨੀ ਲੈ ਕੇ ਐੱਸਡੀਐੱਮ ਨੂੰ ਤਿੰਨ ਝੂਠੇ ਹਲਫ਼ਨਾਮੇ ਦਿੱਤੇ ਕਿ ਐਕੁਆਇਰ ਕੀਤੀ ਜ਼ਮੀਨ ਸਬੰਧੀ ਅਦਾਲਤ ਵਿੱਚ ਕੋਈ ਵਿਵਾਦ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਮੁਆਵਜ਼ੇ ਦੀ ਪਹਿਲੀ ਕਿਸ਼ਤ ਵਜੋਂ 28 ਕਰੋੜ 75 ਲੱਖ ਰੁਪਏ ਜਾਰੀ ਕਰ ਦਿੱਤੇ ਗਏ। ਪਟੀਸ਼ਨਕਰਤਾ ਨੂੰ ਦੂਜੀ ਵਾਰ ਝੂਠਾ ਹਲਫ਼ਨਾਮਾ ਦੇਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਉਸ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ। ਐੱਸਐੱਸਪੀ ਨੇ ਮਾਮਲੇ ਦੀ ਜਾਂਚ ਐੱਸਪੀ ਹੈੱਡਕੁਆਰਟਰ ਨੂੰ ਸੌਂਪ ਦਿੱਤੀ, ਜਿਨ੍ਹਾਂ ਨੇ ਮਾਂ-ਧੀਆਂ ਖ਼ਿਲਾਫ਼ ਧੋਖਾਧੜੀ ਦੀ ਐੱਫਆਈਆਰ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments