ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਮਲਿਕ ਨੂੰ 1985 ’ਚ ਏਅਰ ਇੰਡਿਆ ’ਚ ਹੋਏ ਬੰਬ ਧਮਾਕਿਆਂ ਦੇ ਸਬੰਧ ’ਚ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਵਿੱਚ 331 ਲੋਕ ਮਾਰੇ ਗਏ ਸਨ।
2005 ਵਿੱਚ ਰਿਪੁਦਮਨ ਸਿੰਘ ਮਲਿਕ ਨੂੰ ਸਮੂਹਿਕ ਕਤਲ ਅਤੇ 1985 ’ਚ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਨ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ। ਰਿਪੁਦਮਨ ਸਿੰਘ ਮਲਿਕ ਦਾ 14 ਜੁਲਾਈ 2022 ਨੂੰ ਸਰੀ ਵਿੱਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧ ’ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਬ੍ਰਿਟਿਸ਼ ਕੋਲੰਬੀਆਂ ’ਚ ਖਾਲੀਸਤਾਨੀ ਲਹਿਰ ਨਾਲ ਜੁੜੇ ਕਈ ਹੋਰ ਲੋਕਾਂ ਨੂੰ ਕਨੇਡੀਅਨ ਪੁਲਿਸ ਵਲੋਂ ਅਜਿਹੇ ਚਿਤਾਵਨੀ ਭਰੇ ਪੱਤਰ ਜਾਰੀ ਕੀਤੇ ਗਏ ਹਨ। ਹਰਦੀਪ ਨਿੱਝਰ ਨੂੰ 2023 ’ਚ ਮਾਰੇ ਜਾਣ ਤੋਂ ਪਹਿਲਾਂ ਵੀ ਅਜਿਹਾ ਹੀ ਚਿਤਾਵਨੀ ਵਾਲਾ ਪੱਤਰ ਪੁਲਿਸ ਵਲੋਂ ਜਾਰੀ ਕੀਤਾ ਗਿਆ ਸੀ। ਹੁਣ ਜਾਂਚ ਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸਰੀ ’ਚ ਹੋਏ ਰਿਪੁਦਮਨ ਸਿੰਘ ਮਲਿਕ ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ’ਚ ਭਾਰਤੀ ਏਜੰਸੀਆਂ ਦਾ ਹੋਈ ਹੱਥ ਹੈ ਜਾਂ ਨਹੀਂ।
ਏਅਰ ਇੰਡੀਆ ਬੰਬ ਧਮਾਕੇ ’ਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਪੁਲਿਸ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਇਹ ਚਿਤਾਵਨੀ ਉਦੋਂ ਦਿੱਤੀ ਗਈ, ਜਦੋਂ ਜਾਂਚ ਕਰਤਾ ਰਿਪੁਦਮਨ ਸਿੰਘ ਮਲਿਕ ਦੀ 2022 ’ਚ ਕੀਤੀ ਗਈ ਹੱਤਿਆ ਨਾਲ ਭਾਰਤ ਦੇ ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੇ ਸਨ। ਹਰਦੀਪ ਮਲਿਕ ਸਰੀ ’ਚ ਇਕ ਕਾਰੋਬਾਰੀ ਹੈ। ਆਪ ਸੀ ਐੱਮ ਪੀ ਵਲੋਂ ਪਿਛਲੇ ਹਫ਼ਤੇ ਹਰਦੀਪ ਮਲਿਕ ਨੂੰ ਜਦੋਂ ਇਕ ਪੱਤਰ ਭੇਜਿਆ ਗਿਆ ਤਾਂ ਉਸ ਸਮੇਂ ਹਰਦੀਪ, ਆਪਣੀ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਫਰਾਂਸ ਦੀ ਯਾਤਰਾ ’ਤੇ ਸੀ। ਕਨੇਡੀਅਨ ਪੁਲਿਸ (ਆਰਸੀਐੱਮਪੀ) ਵਲੋਂ ਹਰਦੀਪ ਨੂੰ ਭੇਜੇ ਗਏ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਅਪਰਾਧਿਕ ਸਾਜ਼ਿਸ਼ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ।