ਪੰਜਾਬ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਾਰੀ ਹਨ ਪਰ ਕਿਤੇ-ਕਿਤੇ ਲੁਟੇਰੇ ਆਪਣੇ ‘ਤਰੀਕੇ’ ਬਦਲ ਕੇ ‘ਹਾਈਟੈੱਕ ਲੁਟੇਰੇ’ ਵਜੋਂ ਸਾਹਮਣੇ ਆ ਰਹੇ ਹਨ।
ਪੰਜਾਬ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਜਾਰੀ ਹਨ ਪਰ ਕਿਤੇ-ਕਿਤੇ ਲੁਟੇਰੇ ਆਪਣੇ ‘ਤਰੀਕੇ’ ਬਦਲ ਕੇ ‘ਹਾਈਟੈੱਕ ਲੁਟੇਰੇ’ ਵਜੋਂ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੈਸੇ ਪੀੜਤ ਨੂੰ ਵਾਪਸ ਆ ਗਏ। ਪੁਲਿਸ ਵੱਲੋਂ ਅਗਲੀ ਜਾਂਚ ਜਾਰੀ ਹੈ।ਇਸ ਸਬੰਧ ਵਿਚ ਪੀੜਤ ਨਿਹਾਲ ਚੰਦ ਨੇ ਦੱਸਿਆ ਕਿ ਪਿਛਲੇ ਦਿਨੀਂ ਉਹ ਮੋਟਰਸਾਈਕਲ ’ਤੇ ਆਪਣੀ ਬੱਚੀ ਨਾਲ ਪਿੰਡ ਖ਼ੁਰਦਪੁਰ ਰਾਹੀਂ ਕਡਿਆਣਾ ਵੱਲ ਜਾ ਰਿਹਾ ਸੀ। ਇਹ ਰਾਤ ਸਵਾ ਅੱਠ ਵਜੇ ਤੋਂ ਬਾਅਦ ਦਾ ਵਾਕਿਆ ਹੈ। ਇਸੇ ਦੌਰਾਨ ਲੁਟੇਰੇ ਸਾਹਮਣੇ ਆਏ ਤੇ ਰਸਤਾ ਰੋਕ ਕੇ ਸਿਰ ’ਤੇ ਸੱਬਲ ਮਾਰ ਕੇ ਕਿਹਾ, ‘ਜੋ ਕੁਝ ਕੋਲ ਹੈ, ਹਵਾਲੇ ਕਰ ਦੇ’। ਪੀੜਤ ਨੇ ਕਿਹਾ ਕਿ ਉਸ ਦਿਨ ਮੇਰੇ ਕੋਲ ਥੋੜ੍ਹੇ ਪੈਸੇ ਸਨ ਜੋ ਕਿ ਲੁਟੇਰਿਆਂ ਹਵਾਲੇ ਕਰ ਦਿੱਤੇ ਸਨ।ਫਿਰ ਲੁਟੇਰਿਆਂ ਨੇ ਡਰਾ ਕੇ ਮੋਬਾਈਲ ਫੋਨ ਰਾਹੀਂ ਆਨਲਾਈਨ 1,500 ਰੁਪਏ ਦੀ ਪੇਮੈਂਟ ਕਰਨ ਲਈ ਕਿਹਾ ਤਾਂ ਇਹ ਫ਼ੌਰੀ ਕਰ ਦਿੱਤੀ। ਇਸ ਮਗਰੋਂ ਉਸ ਨੇ ਸੋਚਿਆ ਕਿ ਹੋਰਨਾਂ ਪੀੜਤਾਂ ਦੀ ਪ੍ਰੇਰਣਾ ਬਣਨ ਲਈ ਉਹ ਆਦਮਪੁਰ ਥਾਣੇ ਗਿਆ, ਜਿੱਥੇ ਉਸ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ।