ਪੈਰਿਸ ਪੈਰਾਲੰਪਿਕ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਮੈਗਾ ਈਵੈਂਟ ਵਿੱਚ ਭਾਰਤੀ ਅਥਲੀਟਾਂ ਨੇ ਰਿਕਾਰਡ 29 ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ 19 ਤਗਮੇ ਜਿੱਤੇ ਸਨ।
ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਸੀ ਪਰ ਹੁਣ ਭਾਰਤ ਨੇ ਆਪਣੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਪੈਰਿਸ ਪੈਰਾਲੰਪਿਕ ‘ਚ ਸੋਨ ਤਮਗਾ ਜਿੱਤਣ ਵਾਲੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਜਰਸੀ ਭੇਂਟ ਕੀਤੀ। ਇਸ ਜਰਸੀ ‘ਤੇ ਲਿਖਿਆ ਸੀ- ਤੁਹਾਡੇ ਸਮਰਥਨ ਲਈ ਧੰਨਵਾਦ ਸਰ… ਇਸ ਦੌਰਾਨ ਸੋਨ ਤਮਗਾ ਜੇਤੂ ਸੁਮਿਤ ਅੰਤਿਲ ਪੀਐੱਮ ਨਾਲ ਮਜ਼ਾਕ ਕਰਦੇ ਨਜ਼ਰ ਆਏ।
ਪੈਰਿਸ ਪੈਰਾਲੰਪਿਕਸ ਵਿੱਚ ਤਗਮੇ ਜਿੱਤਣ ਵਾਲੇ ਅਥਲੀਟਾਂ ਨੇ ਪੀਐਮ ਮੋਦੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਨਾਲ ਹੀ ਇਨ੍ਹਾਂ ਅਥਲੀਟਾਂ ਨੇ ਦੱਸਿਆ ਕਿ ਪੈਰਾ ਸਪੋਰਟਸ ਦੀ ਬਿਹਤਰੀ ਲਈ ਕੀ ਕੀਤਾ ਜਾ ਸਕਦਾ ਹੈ?
ਪੈਰਿਸ ਪੈਰਾਲੰਪਿਕ ‘ਚ ਭਾਰਤ ਨੇ ਰਚਿਆ ਇਤਿਹਾਸ
ਤੁਹਾਨੂੰ ਦੱਸ ਦੇਈਏ ਕਿ ਪੈਰਿਸ ਪੈਰਾਲੰਪਿਕ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਭਾਰਤ ਨੇ 7 ਸੋਨ ਤਗਮਿਆਂ ਤੋਂ ਇਲਾਵਾ 9 ਚਾਂਦੀ ਦੇ ਤਗਮੇ ਅਤੇ 13 ਕਾਂਸੀ ਦੇ ਤਗਮੇ ਜਿੱਤੇ।
ਇਸ ਤੋਂ ਪਹਿਲਾਂ ਭਾਰਤ ਨੇ ਟੋਕੀਓ ਵਿੱਚ 19 ਤਗਮੇ ਜਿੱਤੇ ਸਨ। ਟੋਕੀਓ ਪੈਰਾਲੰਪਿਕ ‘ਚ ਭਾਰਤ 24ਵੇਂ ਸਥਾਨ ‘ਤੇ ਸੀ, ਜਦਕਿ ਇਸ ਵਾਰ ਮੈਡਲ ਟੈਲੀ ‘ਚ 18ਵੇਂ ਸਥਾਨ ‘ਤੇ ਰਿਹਾ।