ਕੇਰਲ ਪਹੁੰਚਣ ਤੋਂ ਬਾਅਦ ਪੀਐਮ ਮੋਦੀ (PM modi) ਨੇ ਜ਼ਮੀਨ ਖਿਸਕਣ (Landslides) ਤੋਂ ਪ੍ਰਭਾਵਿਤ ਖੇਤਰ ਦਾ ਹਵਾਈ ਸਰਵੇਖਣ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸ਼ਨੀਵਾਰ ਸਵੇਰੇ ਕੇਰਲ ਪਹੁੰਚੇ। ਪ੍ਰਧਾਨ ਮੰਤਰੀ ਵਾਇਨਾਡ (wayanad) ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਉਹ ਪੀੜਤਾ ਨੂੰ ਵੀ ਮਿਲਣਗੇ। ਪ੍ਰਧਾਨ ਮੰਤਰੀ ਮੋਦੀ ਰਾਹਤ ਕੈਂਪ ਦਾ ਦੌਰਾ ਕਰਨਗੇ, ਜਿੱਥੇ ਇਸ ਸਮੇਂ ਪੀੜਤ ਠਹਿਰੇ ਹੋਏ ਹਨ। ਜਾਣਕਾਰੀ ਮੁਤਾਬਕ ਪੀਐਮ ਹਸਪਤਾਲ ਦਾ ਦੌਰਾ ਵੀ ਕਰਨਗੇ।
ਕੇਰਲ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਦਾ ਹਵਾਈ ਸਰਵੇਖਣ ਕੀਤਾ। ਪੀਐਮ ਮੋਦੀ ਦੇ ਨਾਲ ਸੀਐਮ ਪਿਨਾਰਈ ਵਿਜਯਨ ਵੀ ਮੌਜੂਦ ਸਨ। ਉਨ੍ਹਾਂ ਨੇ ਸਭ ਤੋਂ ਵੱਧ ਪ੍ਰਭਾਵਿਤ ਪੁੰਚੀਰੀਮੱਟਮ, ਮੁੰਡਕਾਈ ਤੇ ਚੂਰਲਮਾਲਾ ਦੇ ਖੇਤਰਾਂ ਦਾ ਵੀ ਨਿਰੀਖਣ ਕੀਤਾ।
ਪੀਐਮ ਮੋਦੀ ਨੇ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਨੂੰ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਪੀਐਮ ਮੋਦੀ ਦੇ ਨਾਲ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਕੇਂਦਰੀ ਮੰਤਰੀ ਸੁਰੇਸ਼ ਗੋਪੀ ਵੀ ਮੌਜੂਦ ਸਨ।
ਜ਼ਮੀਨ ਖਿਸਕਣ ਕਾਰਨ 400 ਤੋਂ ਵੱਧ ਲੋਕਾਂ ਦੀ ਮੌਤ
30 ਜੁਲਾਈ ਨੂੰ, ਭਾਰੀ ਬਾਰਸ਼ ਦੇ ਬਾਅਦ ਵਾਇਨਾਡ ਦੇ ਚੂਰਾਮਾਲਾ ਅਤੇ ਮੁੰਡਕਾਈ ਵਿੱਚ ਜ਼ਮੀਨ ਖਿਸਕ ਗਈ। ਇਸ ਤਬਾਹੀ ਵਿੱਚ 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।