ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਦਾਅਵਾ ਕੀਤਾ ਕਿ ਜੇ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਉਹ ਅਯੁੱਧਿਆ ‘ਚ ਰਾਮ ਮੰਦਰ ਨੂੰ ਬੁਲਡੋਜ਼ ਕਰ ਦੇਵੇਗੀ…
ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਟਿੱਪਣੀ ‘ਜੇਕਰ ਸਪਾ ਅਤੇ ਕਾਂਗਰਸ ਸੱਤਾ ਵਿੱਚ ਆਉਂਦੀਆਂ ਹਨ, ਤਾਂ ਉਹ ਰਾਮ ਮੰਦਰ ਨੂੰ ਬੁਲਡੋਜ਼ ਕਰਨਗੇ’ ‘ਤੇ ਜਵਾਬੀ ਹਮਲਾ ਕੀਤਾ ਹੈ।ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ, ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਸ਼ਨੀਵਾਰ ਨੂੰ ਕਿਹਾ, ‘ਮੈਨੂੰ ਨਹੀਂ ਪਤਾ ਕਿ ਕਿਸ ਕਾਨੂੰਨ ਜਾਂ ਨਿਯਮ ਦੇ ਤਹਿਤ ਕੁਝ ਵੀ ਬੁਲਡੋਜ਼ ਕੀਤਾ ਜਾ ਰਿਹਾ ਹੈ। ਪੀਐਮ ਮੋਦੀ ਆਪਣੇ ਆਪ ਨੂੰ ‘ਹਿੰਦੂ ਸਮਰਾਟ’ ਕਹਿਣਾ ਪਸੰਦ ਕਰਦੇ ਹਨ। ਕੀ ਉਸ ਦੇ ਰਾਜ ਵਿਚ ਹਿੰਦੂਆਂ ਨੂੰ ਖ਼ਤਰਾ ਹੈ? ਕਾਂਗਰਸ ਦੇ 60 ਸਾਲਾਂ ਦੇ ਰਾਜ ਦੌਰਾਨ ਕੀ ਹਿੰਦੂ ਖ਼ਤਰੇ ਵਿਚ ਸਨ ਜਾਂ ਈਸਾਈ ਰਾਜ, ਮੁਗ਼ਲ ਰਾਜ ਦੌਰਾਨ ਹਿੰਦੂ ਖ਼ਤਰੇ ਵਿਚ ਸਨ? ਮੋਦੀ ਜੀ, ਸਨਾਤਨ ਧਰਮ ਇੰਨਾ ਕਮਜ਼ੋਰ ਨਹੀਂ ਹੈ।ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਕਰਦੇ ਹੋਏ ਦਾਅਵਾ ਕੀਤਾ ਕਿ ਜੇ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਉਹ ਅਯੁੱਧਿਆ ‘ਚ ਰਾਮ ਮੰਦਰ ਨੂੰ ਬੁਲਡੋਜ਼ ਕਰ ਦੇਵੇਗੀ। ਮੰਦਰ ‘ਤੇ ਸੁਪਰੀਮ ਕੋਰਟ ਦੇ ਹੁਕਮ ਨੂੰ ਉਲਟਾਉਣ ਅਤੇ ਰਾਮ ਲੱਲਾ ਨੂੰ ਤੰਬੂ ਵਿਚ ਵਾਪਸ ਭੇਜਣ ਦਾ ਇਰਾਦਾ ਰੱਖਦਾ ਹੈ। ਜ਼ਿਕਰਯੋਗ ਹੈ ਕਿ ਮੋਦੀ ਯੂਪੀ ਦੇ ਬਾਰਾਬੰਕੀ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ‘ਰਾਮ, ਰਾਮ’ ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ।