Monday, October 14, 2024
Google search engine
HomeDeshPM Modi ਨੇ ਲਾਂਚ ਕੀਤੇ ਤਿੰਨ ਸੁਪਰ ਕੰਪਿਊਟਰ, ਜਨਤਕ ਜ਼ਿੰਦਗੀ ਹੋਵੇਗੀ ਆਸਾਨ,850...

PM Modi ਨੇ ਲਾਂਚ ਕੀਤੇ ਤਿੰਨ ਸੁਪਰ ਕੰਪਿਊਟਰ, ਜਨਤਕ ਜ਼ਿੰਦਗੀ ਹੋਵੇਗੀ ਆਸਾਨ,850 ਕਰੋੜ ਰੁਪਏ ਦੀ ਉੱਚ-ਪ੍ਰਦਰਸ਼ਨ ਵਾਲੀ ਕੰਪਿਊਟਿੰਗ ਪ੍ਰਣਾਲੀ ਕੀਤੀ ਪੇਸ਼

ਪੀਐਮ ਮੋਦੀ(PM modi) ਨੇ ਕਿਹਾ ਕਿ ਤਕਨਾਲੋਜੀ ਨੂੰ ਇਸ ਤਰੀਕੇ ਨਾਲ ਸੁਧਾਰਿਆ ਜਾਣਾ ਚਾਹੀਦਾ ਹੈ ਕਿ ਇਹ ਗਰੀਬਾਂ ਨੂੰ ਸ਼ਕਤੀ ਪ੍ਰਦਾਨ ਕਰੇ ਤੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ(PM modi) ਨੇ ਵੀਰਵਾਰ ਨੂੰ ਤਿੰਨ ਪਰਮ ਰੁਦਰ ਸੁਪਰਕੰਪਿਊਟਰਾਂ ਦੇ ਨਾਲ ਅਰਕਾ ਅਤੇ ਅਰੁਣਿਕਾ ਨਾਮ ਦੇ ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਿੰਗ ਸਿਸਟਮ ਲਾਂਚ ਕੀਤੇ।

ਪੀਐਮ ਮੋਦੀ ਨੇ ਕਿਹਾ ਕਿ ਤਕਨਾਲੋਜੀ ਨੂੰ ਇਸ ਤਰੀਕੇ ਨਾਲ ਸੁਧਾਰਿਆ ਜਾਣਾ ਚਾਹੀਦਾ ਹੈ ਕਿ ਇਹ ਗਰੀਬਾਂ ਨੂੰ ਸ਼ਕਤੀ ਪ੍ਰਦਾਨ ਕਰੇ ਤੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਵੇ। ਉਨ੍ਹਾਂ ਕਿਹਾ ਕਿ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਵੱਡਾ ਨਜ਼ਰੀਆ ਹੋਣਾ ਜ਼ਰੂਰੀ ਹੈ।

ਉਨ੍ਹਾਂ ਨੇ ਇਸ ਦਿਨ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ‘ਵੱਡੀ ਪ੍ਰਾਪਤੀ’ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ(Narendra modi) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਆਮ ਆਦਮੀ ਨੂੰ ਟੈਕਨਾਲੋਜੀ ਵਿਚ ਖੋਜ ਦਾ ਲਾਭ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਵਿਗਿਆਨ ਵਿਚ ਆਤਮ-ਨਿਰਭਰਤਾ ਸਾਡਾ ਉਦੇਸ਼ ਹੈ। ਸਰਕਾਰ ਵਿਗਿਆਨ, ਤਕਨਾਲੋਜੀ ਤੇ ਖੋਜ ਨੂੰ ਤਰਜੀਹ ਦੇ ਰਹੀ ਹੈ।

ਅਸੀਂ 2015 ਵਿਚ ਕੌਮੀ ਸੁਪਰਕੰਪਿਊਟਿੰਗ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਕੁਆਂਟਮ ਕੰਪਿਊਟਿੰਗ ਤਕਨਾਲੋਜੀ ਨੇ ਅਗਵਾਈ ਕੀਤੀ ਹੈ, ਜਿਸ ਸਦਕਾ ਸੂਚਨਾ ਤਕਨਾਲੋਜੀ ਵਿੱਚ ਮਦਦ ਮਿਲੇਗੀ। ਮੈਨੂਫੈਕਚਰਿੰਗ, ਐੱਮਐੱਸਐੱਮਈ ਤੇ ਇਹ ਸਟਾਰਟਅੱਪ ਦੀ ਬਿਹਤਰੀ ਵਿਚ ਮਦਦ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments