Malerkotla News: ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਅਧੀਨ ਪੈਂਦੇ ਤਿੰਨ ਬਲਾਕਾਂ, ਮਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਅਧੀਨ ਕੁੱਲ 176 ਪੰਚਾਇਤਾਂ ਦੇ ਸਰਪੰਚਾਂ ਅਤੇ 1178 ਪੰਚਾਂ ਲਈ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਉਮੀਦਵਾਰ ਆਪਣੀਆਂ ਨਾਮਜਦਗੀਆਂ 4 ਅਕਤੂਬਰ 2024 ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਦੀ ਸਹੂਲਤ ਲਈ 21 ਕਲਸਟਰ ਸਥਾਪਿਤ ਕੀਤੇ ਗਏ ਹਨ ਇਨ੍ਹਾਂ ਕਲਸਟਰਾਂ ਵਿੱਚ 21 ਆਰ.ਓਜ਼ ਅਤੇ 21 ਏ.ਆਰ.ਓਜ਼ ਨਿਯੁਕਤ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਉਨ੍ਹਾਂ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਦੇ ਸਥਾਨਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਬਲਾਕ ਮਾਲੇਰਕੋਟਲਾ ਵਿੱਚ ਆਉਂਦੇ ਕਲਸਟਰ ਸੰਦੌੜ ਅਧੀਨ ਆਉਂਦੇ ਪਿੰਡ ਸੰਦੋੜ, ਦਸੌਂਧਾ ਸਿੰਘ ਵਾਲਾ, ਮਾਣਕੀ, ਬੱਪਲਾ, ਜਲਵਾਣਾ, ਕਸਬਾ ਭੁਰਥੱਲ਼, ਖੁਰਦ ਦੀਆਂ ਨਾਮਜਦਗੀਆਂ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌਂੜ ਦੇ ਕਮਰਾ ਨੰ.15 ਵਿਖੇ, ਕਸਟਰ- ਮਾਨਕਹੇੜੀ ਅਧੀਨ ਪਿੰਡ ਮਾਨਕਹੇੜੀ, ਅਹਿਮਦਪੁੱਰ, ਦਰਿਧਾਪੁੱਰ, ਝੁਨੇਰ, ਦੁਲਮਾ ਕਲਾਂ, ਬਿਸ਼ਣਗੜ੍ਹ, ਨਾਥੋਹੇੜੀ ਖੁਰਦ, ਜੱਤੇਵਾਲ, ਜੱਤੇਵਾਲ ਐਰੀਆਂ, ਧੰਨੋ ਦੀਆਂ ਨਾਮਜਦਗੀਆਂ ਪੀ.ਡਬਲਿਊ.ਡੀ ਦਫਤਰ, ਕਲਸਰ ਮੁਬਾਰਕਪੁਰ ਅਧੀਨ ਮੁਬਾਰਕਪੁਰ ਝੁੰਗਾਂ, ਬਾਹਾਦੁਰਗੜ੍ਹ, ਮੇਦੇਵੀ, ਫਰੀਦਪੁਰ ਕਲਾਂ, ਅਹਾਣਖੇੜੀ, ਸਾਦਰਪੁੱਰ, ਹੱਥਾਂ, ਡੇਲੇਗੜ੍ਹ, ਆਦਮਪਾਲ, ਨੋਧਰਾਣੀ, ਬੁਰਜ ਦੀਆਂ ਨਾਮਜਦਗੀਆਂ ਸੀ.ਡੀ.ਪੀ.ਓ ਦਫਤਰ ਵਿਖੇ, ਕਲਸਟਰ ਫਿਰੋਜਪੁਰ ਕੁਠਾਲਾ ਅਧੀਨ ਫਿਰੋਜਪੁਰ ਕੁਠਾਲਾ, ਸ਼ੇਰਵਾਨੀ ਕੋਟ, ਮਾਣਮਾਜਰਾ, ਢੰਡੇਵਾੜੀ, ਜਾਫਰਾਬਾਦ, ਮਹਿਬੂਬਪੁਰਾ, ਕੇਲੋਂ, ਸ਼ੇਰਗੜ੍ਹ, ਕਸਮਪੁਰ, ਅਮਾਮਗੜ੍ਹ ਦੀਆਂ ਨਾਮਜਦਗੀਆਂ ਉਪ ਮੰਡਲ ਟਿਊਬਵੈੱਲ ਦਫਤਰ, ਕਲਸਟਰ ਭੂਦਨ ਅਧੀਨ ਪਿੰਡ ਭੂਦਨ, ਹਕੀਮਪੁਰਾ, ਇਲਾਫਤਪੁਰਾ, ਸਿਕੰਦਰਪੁਰ, ਅਖਤਪੁਰ , ਸੁਲਤਾਨਪੁਰ, ਤੱਖਰ ਕਲਾਂ, ਬੁੱਕਣਵਾਲ, ਰੁੜਕਾ, ਹੁਸੈਣਪੁਰ ਦੀਆਂ ਨਾਮਜਦਗੀਆਂ ਅਫਤਰ ਨਗਰ ਕੌਂਸਲ ਮਾਲੇਰਕੋਟਲਾ, ਕਲਸਟਰ ਮਾਹੌਲੀ ਕਲਾਂ ਅਧੀਨ ਪਿੰਡ ਮਾਹੌਲੀ ਕਲਾਂ, ਮਾਹੌਲੀ ਖੁਰਦ, ਫਾਰਵੱਲੀ, ਸ਼ੇਖੁਪੁਰ ਕਲਾਂ. ਸ਼ੇਖੁਪੁਰ ਖੁਰਦ, ਅਬਦੁਲਪੁਰ, ਕਲਿਆਣ, ਫੌਜੇਵਾਲ, ਇਮਰਾਹੀਮਪੁਰ, ਬੀਰ ਅਮਾਮਗੜ੍ਹ ਦੀਆਂ ਨਾਮਜਦਗੀਆਂ ਸੰਤ ਬਾਬਾ ਅਤਰ ਸਿੰਘ ਖਾਲਸਾ ਕੋਟ ਸੰਦੌੜ ਵਿਖੇ, ਕਲਸਟਰ ਬਿੰਨਜੋਕੀ ਖੁਰਦ ਅਧੀਨ ਬਿੰਨਜੋਕੀ ਖੁਰਦ, ਬਿੰਨਜੋਕੀ ਕਲਾਂ, ਬੀਰ ਅਹਿਮਦਾਬਾਦ, ਅਹਿਮਦਾਬਾਦ, ਹਥੋਆ, ਹੈਦਰਨਗਰ, ਭਾਣੀ ਕੰਬੋਆ, ਬਾਦਸ਼ਾਹਪੁਰ, ਰੰਨਵਾਨ, ਸਰਵਾਰਪੁਰ ਦੀਆਂ ਨਾਮਜਦਗੀਆਂ ਸਰਕਾਰੀ ਆਈ.ਟੀ.ਆਈ, ਮਾਲੇਰਕੋਟਲਾ ਵਿਖੇ ਭਰੀਆਂ ਜਾਣਗੀਆਂ।
ਬਲਾਕ ਅਹਿਮਦਗੜ੍ਹ ਦੇ ਕੁੱਲ 47 ਗਰਾਮ ਪੰਚਾਇਤਾਂ ਅਧੀਨ ਆਉਂਦੇ ਕਲਸਟਰ ਮਹੇਰਨਾ ਖੁਰਦ ਅਧੀਨ ਆਉਂਦੇ ਪਿੰਡ ਰਸੁਲਪੁਰ, ਮਹੇਰਨਾ ਖੁਰਦ, ਦਹਿਲੀਜ ਖੁਰਦ, ਦਹਿਲੀਜ ਕਲਾਂ, ਅਹਿਮਦਗੜ੍ਹ ਛੰਨਾ, ਜੰਡਾਲੀ ਖੁਰਦ, ਮਲਕਪੁਰ ਦੀਆਂ ਨਾਮਜ਼ਦਗੀਆਂ ਕਮਰਾ ਨੰ. 9 ਐੱਸ.ਡੀ.ਐੱਮ ਦਫਤਰ ਅਹਿਮਦਗੜ੍ਹ ਵਿਖੇ ਭਰੀਆਂ ਜਾਣਗੀਆਂ। ਕਲਸਰ ਮੋਮਨਾਬਾਦ ਅਧੀਨ ਆਉਂਦੇ ਪਿੰਡ ਅਕਬਰਪੁਰ, ਮੋਮਨਾਬਾਦ, ਮੱਥੁਮਾਜਰਾ, ਉਮਰਪੁਰਾ, ਵਲੀਤਪੁੱਰਾ, ਰੋਹੀੜਾ, ਬੋਰਹੈ ਦੀਆਂ ਨਾਮਜਦੀਆਂ ਕਮਰਾ ਨੰ. 9(ਭਾਗ-2) ਐੱਸ.ਡੀ.ਐੱਮ ਦਫਤਰ ਅਹਿਮਦਗੜ੍ਹ, ਕਲਸਟਰ ਕੰਗਣਪੁਰ ਅਧੀਨ ਆਉਂਦੇ ਪਿੰਡ ਅਸਦੁਲਾਪੁਰ, ਕੰਗਣਪੁਰ, ਦਿਲਾਵਰਗੜ੍ਹ, ਤੋਤਾਪੁੱਰੀ, ਕੁੱਪ, ਜਿੱਤਵਾਲ ਕਲਾਂ ਕਮਰਾ ਨੰ. 12 ਐੱਸ.ਡੀ.ਐੱਮ ਦਫਤਰ ਅਹਿਮਦਗੜ੍ਹ, ਕਲਸਰ ਭੋਗੀਵਾਲ ਅਧੀਨ ਬੈਕਮਪੁੱਰ, ਬਾਂਠਾਂ, ਜਿੱਤਵਾਲ ਖੁਰਦ, ਅਲਬੇਲਾਪੁਰ, ਵਜ਼ੀਦਗੜ੍ਹ, ਭੋਗੀਵਾਲ ਅਤੇ ਕਲਸਰ ਫਲੌਂਡ ਕਲਾਂ ਅਧੀਨ ਵਾਲੇਵਾਲ, ਫਲੌਂਡ ਕਲਾਂ, ਫਲੌਂਡ ਖੁਰਦ, ਨਾਰੋਮਾਜਰਾ, ਚੁੱਕਾ, ਸਰੌਂਦ, ਅਮੀਰਨਗਰ, ਮਤੌਈ, ਅਜ਼ੀਮਾਬਾਦ ਦੀਆਂ ਨਾਜਦਗੀਆਂ ਨਗਰ ਕੌਂਸਲ ਅਹਿਮਦਗੜ੍ਹ ਦੇ ਹਾਲ ਵਿੱਚ ਭਰੀਆਂ ਜਾਣਗੀਆਂ। ਕਲਸਟਰ ਖਾਨਪੁਰ ਅਧੀਨ ਬੂੰਗਾਂ, ਖਾਨਪੁਰ, ਮੰਡੀਆਂ, ਬਧੇਸੇ, ਡੱਲੇਵਾਲ, ਚੋਕਰਾਂ, ਦੁੱਗਰੀ ਦੀਆਂ ਨਾਜਦਗੀਆਂ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਕਮਰਾ ਨੰ.2, ਕਲਸਟਰ ਲਸੋਈ ਅਧੀਨ ਪਿੰਡ ਮੋਰਾਂਵਾਲੀ, ਲਸੋਈ, ਗੱਜਣਮਾਜਰਾ, ਭਰਥੱਲਾ ਮੰਡੇਰ, ਰੁੜਕੀ ਕਲਾਂ ਦੀਆਂ ਨਾਮਜਦਗੀਆਂ ਮਾਰਕਿਟ ਕਮੇਟੀ ਅਹਿਮਦਗੜ੍ਹ ਦੇ ਕਮਰਾ ਨੰ.3 ਵਿੱਚ ਭਰੀਆਂ ਜਾਣਗੀਆਂ।
ਬਲਾਕ ਅਮਰਗੜ੍ਹ ਦੀਆਂ ਕੁੱਲ 60 ਗਰਾਮ ਪੰਚਾਇਤਾਂ ਅਧੀਨ ਆਉਂਦੇ ਕਲਸਟਰ ਝੌਂਦਾ ਅਧੀਨ ਪਿੰਡ ਝੌਂਦਾ, ਚਾਪਰੋਦਾ, ਝੱਲ, ਝੁੰਦਾ, ਮੁਹੰਮਦਪੁਰਾ,ਨੰਗਲ,ਰਾਏਪੁਰ, ਅਲੀਪੁਰ , ਕਲਸਟਰ ਬਾਗੜੀਆਂ ਅਧੀਨ ਬਾਗੜੀਆਂ, ਖੇੜੀ ਸੋਢੀਆਂ, ਮੋਹਾਲਾ, ਮੋਹਾਲੀ , ਮੁੱਲਾਬਦਾ, ਰਾਮਪੁਰ ਛੰਨਾ, ਸਲੇਮਪੁਰ, ਦੌਲਤਪੁਰ, ਕਲਸਟਰ ਭੱੜੀ ਮਾਨਸਾ ਅਧੀਨ ਭੱੜੀ ਮਾਨਸਾ,ਭੱਟੀਆਂ ਕਲਾਂ, ਭੱਟੀਆਂ ਖੁਰਦ, ਛੱਤਰੀਵਾਲਾ, ਗਿੱਗਾਮਾਜਰਾ, ਰਾਮਪੁਰ ਭਿੰਡਰਾਂ, ਦਿਆਲਪੁਰ ਛੰਨਾ, ਲਾਂਗੜੀਆਂ, ਕਲਸਟਰ ਭੈਣੀ ਕਲਾ ਅਧੀਨ ,ਭੈਣੀ ਕਲਾ, ਮੁਹੰਮਦ ਨਗਰ , ਕਿਸ਼ਨਗੜ੍ਹ, ਮਾਣਕ ਮਾਜਰਾ ਰਟੋਲਾ,ਸੇਖੁਪੁਰ, ਸੰਗਰਾਮ, ਉਪਲ ਖੇੜੀ, ਸ਼ੇਖੇ , ਕਲਸਟਰ ਬੁੱਲਾਪੁਰ ਅਧੀਨ ਬੁੱਲਾਪੁਰ, ਬਦਲਾ,ਫੈਜ਼ਗੜ੍ਹ , ਝੰਦੁਰਾਈਆਂ, ਡੋਲੇਵਾਲ, ਹੁਸੈਨਪੁਰਾ, ਜੱਗੋਵਾਲ, ਮੰਨਵੀ, ਨਾਰੀਕੇ, ਜਤੂਆਂ , ਕਲਸਟਰ ਭੂਮਸੀ ਅਧੀਨ ਪਿੰਡ ਭੂਮਸੀ ,ਦੈਰੋ ਮਾਜਰਾ, ਜਲਾਲਗੜ੍ਹ,ਜਭੋਮਾਜਰਾ, ਲਾਡੇਵਾਲ ,ਰੁੜਕੀ ਖੁਰਦ, ਭਨਭੋਰਾ, ਭੁੱਲਰਾਂ, ਹਿੰਮਤਾਨਾ, ਮੁਹੰਮਦਗੜ, ਕਲਸਟਰ ਰੁਸਤਮਗੜ੍ਹ ਅਧੀਨ ਪਿੰਡ ਰੁਸਤਮਗੜ੍ਹ , ਬਾਠਾਂ, ਬੁਰਜ ਬਘੇਲ ਸਿੰਘ ਵਾਲਾ, ਗੁਆਰਾ, ਮਹੌਰਾਨਾ, ਨਿਆਮਤਪੁਰਾ,ਸਤਾਰ,ਤੋਲੇਵਾਲ ਦੀਆਂ ਨਾਮਜਦਗੀਆਂ ਸਾਇੰਸ ਬਲਾਕ, ਗਰਾਊਂਡ ਫਲਾਰ ਸਰਕਾਰੀ ਕਾਲਜ ਅਮਰਗੜ੍ਹ, ਵਿਖੇ ਭਰੀਆਂ ਜਾਣਗੀਆਂ।