ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਜਿਸ ਕਰਕੇ ਸੁੱਕੇ ਮੇਵੇ ਸਰੀਰ ਨੂੰ ਗਰਮੀ ਦਿੰਦੇ ਹਨ। ਨਮਕੀਨ ਪਿਸਤਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਾ ਕੁ ਖਾਣਾ ਸਹੀ ਹੈ। ਤਿਉਹਾਰ ਦਾ ਸੀਜ਼ਨ ਚੱਲ ਰਿਹਾ ਹੈ ਅਜਿਹੇ ਵਿੱਚ ਲੋਕ ਇੱਕ ਦੂਜੇ ਨੂੰ ਤੋਹਫੇ ਦੇ ਰੂਪ ਦੇ ਵਿੱਚ ਪਿਸਤੇ-ਬਦਾਮ ਦੇ ਡੱਬੇ ਦਿੰਦੇ ਹਨ। ਪਿਸਤਾ ਦੇ ਸੇਵਨ ਨਾਲ ਸਰੀਰ ਕਈ ਲਾਭ ਮਿਲਦੇ ਹਨ। ਕਈ ਬਿਮਾਰੀਆਂ ਵਿੱਚ ਪਿਸਤਾ ਖਾਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਵਿਟਾਮਿਨ ਸੀ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ ਬੀ-6 ਅਤੇ ਜ਼ਿੰਕ ਅਤੇ ਕਾਪਰ ਵਰਗੇ ਖਣਿਜ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇੰਨਾ ਹੀ ਨਹੀਂ ਪਿਸਤਾ ‘ਚ ਵੱਡੀ ਮਾਤਰਾ ‘ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ।
ਸ਼ੂਗਰ ਵਰਗੀਆਂ ਗੰਭੀਰ ਬਿਮਾਰੀਆਂ ਵਿੱਚ ਵੀ ਨਮਕੀਨ ਪਿਸਤਾ ਬਹੁਤ ਫਾਇਦੇਮੰਦ ਹੁੰਦਾ ਹੈ। ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਨਿਯਮਤ ਤੌਰ ‘ਤੇ ਨਮਕੀਨ ਪਿਸਤਾ ਖਾ ਸਕਦੇ ਹਨ। ਇਸ ਵਿੱਚ ਚਰਬੀ ਅਤੇ ਕੈਲੋਰੀ ਘੱਟ ਹੁੰਦੀ ਹੈ। ਹਾਲਾਂਕਿ ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਤੁਹਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇੱਕ ਦਿਨ ਵਿੱਚ ਕਿੰਨੇ ਪਿਸਤੇ ਖਾਣੇ ਚਾਹੀਦੇ ਹਨ।
ਇੱਕ ਦਿਨ ਵਿੱਚ ਕਿੰਨੇ ਪਿਸਤੇ ਖਾਣੇ ਹਨ
ਦਿਨ ‘ਚ ਸਿਰਫ 15-20 ਗ੍ਰਾਮ ਪਿਸਤਾ ਹੀ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਖਾਂਦੇ ਹੋ ਤਾਂ ਤੁਹਾਨੂੰ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਸ ਲਈ ਪਿਸਤਾ ਖਾਂਦੇ ਸਮੇਂ ਇਕ ਗੱਲ ਦਾ ਖਾਸ ਧਿਆਨ ਰੱਖੋ ਕਿ 15-20 ਗ੍ਰਾਮ ਹੀ ਖਾਓ। ਤੁਸੀਂ ਚਾਹੋ ਤਾਂ ਭੁੰਨਿਆ ਹੋਇਆ ਪਿਸਤਾ ਖਾ ਸਕਦੇ ਹੋ ਜਾਂ ਭਿੱਜ ਕੇ ਖਾ ਸਕਦੇ ਹੋ।
ਸ਼ੂਗਰ ਵਿਚ ਲਾਭਦਾਇਕ
ਸ਼ੂਗਰ ਦੇ ਮਰੀਜ਼ ਪਿਸਤਾ ਆਰਾਮ ਨਾਲ ਖਾ ਸਕਦੇ ਹਨ। ਕਿਉਂਕਿ ਨਮਕੀਨ ਪਿਸਤਾ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਖੋਜ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਸ਼ੂਗਰ ਦੇ ਮਰੀਜ਼ ਨਮਕੀਨ ਪਿਸਤਾ ਖਾਂਦੇ ਹਨ ਤਾਂ ਗਲਾਈਸੈਮਿਕ ਪੱਧਰ ਅਤੇ ਸਰੀਰ ‘ਚ ਸੋਜ ਦੀ ਸਮੱਸਿਆ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਅਨੀਮੀਆ ਨੂੰ ਖਤਮ
ਪਿਸਤਾ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਜਿਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਸਰੀਰ ‘ਚ ਖੂਨ ਦਾ ਪੱਧਰ ਵਧਦਾ ਹੈ ਅਤੇ ਹੀਮੋਗਲੋਬਿਨ ‘ਚ ਵੀ ਸੁਧਾਰ ਹੁੰਦਾ ਹੈ। ਪਿਸਤਾ ਖਾਣ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ।
ਇਮਿਊਨਿਟੀ ਨੂੰ ਮਜ਼ਬੂਤ
ਜ਼ਿੰਕ ਅਤੇ ਵਿਟਾਮਿਨ ਬੀ-6 ਨਾਲ ਭਰਪੂਰ ਪਿਸਤਾ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਪਿਸਤਾ ਖਾਣ ਨਾਲ ਦਿਲ ਅਤੇ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ।
ਭਾਰ ਘਟਾਉਣ ਵਿੱਚ ਮਦਦ
ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਰੋਜ਼ਾਨਾ 15-20 ਗ੍ਰਾਮ ਪਿਸਤਾ ਖਾਓ। ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਤੁਹਾਡੀ ਭੁੱਖ ਨੂੰ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
ਚਮੜੀ ਅਤੇ ਵਾਲਾਂ ਨੂੰ ਰੇਸ਼ਮੀ ਅਤੇ ਨਰਮ ਬਣਾਉਂਦਾ ਹੈ
ਪਿਸਤਾ ‘ਚ ਵਿਟਾਮਿਨ ਈ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਚਮੜੀ ਅਤੇ ਵਾਲਾਂ ਦੀ ਖੁਸ਼ਕੀ ਨੂੰ ਘੱਟ ਕਰਦਾ ਹੈ। ਪਿਸਤਾ ਤਾਂਬੇ ਦਾ ਵੀ ਚੰਗਾ ਸਰੋਤ ਹੈ। ਰੋਜ਼ਾਨਾ ਪਿਸਤਾ ਖਾਣ ਨਾਲ ਵਾਲ ਅਤੇ ਚਮੜੀ ਸਿਹਤਮੰਦ ਹੁੰਦੀ ਹੈ।