ਅੱਜ ਚੰਡੀਗੜ੍ਹ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਅੱਜ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਯੋਗਾ ਨਾਲ ਸਿਰਫ਼ ਸਰੀਰ ਹੀ ਸਿਹਤਮੰਦ ਨਹੀਂ ਰਹਿੰਦਾ, ਸਗੋਂ ਇਸ ਦਾ ਨਿਯਮਤ ਅਭਿਆਸ ਮਨ ਅਤੇ ਸਰੀਰ ਨੂੰ ਸ਼ਾਂਤ ਕਰਕੇ ਅਸਲ ਖੁਸ਼ੀ ਪ੍ਰਦਾਨ ਕਰਦਾ ਹੈ।
ਅੱਜ ਚੰਡੀਗੜ੍ਹ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਚੰਡੀਗੜ੍ਹ ਪੀਜੀਆਈ ਵਿੱਚ ਯੋਗਾ ਕਰਨ ਦਾ ਏਸ਼ੀਆ ਬੁੱਕ ਆਫ ਰਿਕਾਰਡ ਦਰਜ ਕੀਤਾ ਗਿਆ ਹੈ। ਇੱਥੇ 1924 ਦੇ ਕਰੀਬ ਸਿਹਤ ਕਰਮਚਾਰੀਆਂ ਨੇ ਇੱਕ ਥਾਂ ‘ਤੇ ਯੋਗਾ ਕੀਤਾ। ਰਾਕ ਗਾਰਡਨ ਚੰਡੀਗੜ੍ਹ ਵਿੱਚ ਵੀ ਯੋਗ ਦਿਵਸ ਪ੍ਰੋਗਰਾਮ ਕਰਵਾਇਆ ਗਿਆ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਸਨ।
ਇਸ ਮੌਕੇ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਯੋਗਾ ਕਰਨ ਨਾਲ ਆਤਮਾ ਸ਼ੁੱਧ ਹੁੰਦੀ ਹੈ। ਮਨ ਸਾਫ਼ ਹੋ ਜਾਂਦਾ ਹੈ। ਜੇਕਰ ਤੁਸੀਂ ਯੋਗਾ ਕਰਦੇ ਹੋ, ਤਾਂ ਤੁਸੀਂ ਸਰੀਰ ਦੇ ਅੰਦਰ ਹੋਣ ਵਾਲੀਆਂ ਤਬਦੀਲੀਆਂ ਨੂੰ ਮਹਿਸੂਸ ਕਰੋਗੇ। ਯੋਗ ਵਿਚ ਜਾਤ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਹੈ। ਸਭ ਨੂੰ ਇਸ ਨੂੰ ਅਪਣਾਉਣਾ ਚਾਹੀਦਾ ਹੈ।
ਪੁਰੋਹਿਤ ਨੇ ਅੱਗੇ ਕਿਹਾ ਕਿ ਯੋਗਾ ਕੇਵਲ ਸਰੀਰਕ ਸਿਹਤ ਹੀ ਨਹੀਂ ਸਗੋਂ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਕਰਦਾ ਹੈ। ਅਸੀਂ ਭਾਵੇਂ ਕਿੰਨੇ ਵੀ ਤਣਾਅਪੂਰਨ ਮਾਹੌਲ ਵਿੱਚ ਹਾਂ, ਕੁਝ ਮਿੰਟਾਂ ਦਾ ਧਿਆਨ ਸਾਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਸ਼ਾਂਤ ਰਹਿਣ ਲਈ ਯੋਗਾ ਤੋਂ ਵਧੀਆ ਕੋਈ ਫਾਰਮੂਲਾ ਨਹੀਂ ਹੈ। ਯੋਗ ਸਾਨੂੰ ਸ਼ਾਂਤੀ ਦਿੰਦਾ ਹੈ।
ਪੀਜੀਆਈ ਨੇ ਟ੍ਰਾਈਸਿਟੀ ਦੇ ਹਰੇਕ ਸਿਹਤ ਸੰਭਾਲ ਕਰਮਚਾਰੀਆਂ ਨੂੰ ਜੋੜ ਕੇ 21 ਜੂਨ ਨੂੰ ਸਵੇਰੇ 5:30 ਤੋਂ 7 ਵਜੇ ਤੱਕ ਯੋਗ ਦਿਵਸ (International Yoga Day 2024) ਮਨਾਉਣ ਦਾ ਉਪਰਾਲਾ ਕੀਤਾ ਗਿਆ। ਪੀ.ਜੀ.ਆਈ ਇਸ ਹਿਸਾਬ ਨਾਲ ਅੰਤਰਰਾਸ਼ਟਰੀ ਪੱਧਰ ਦਾ ਹਸਪਤਾਲ (International Yoga Day 2024) ਹੋਣ ਕਾਰਨ ਇਹ ਸਮਾਗਮ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।