Saturday, October 19, 2024
Google search engine
HomeDeshਦੇਖੋ ਕਿੱਥੇ ਹੋਇਆ ਪੈਟਰੋਲ ਸਸਤਾ ਤੇ ਕਿੱਥੇ ਵਧੇ ਭਾਅ

ਦੇਖੋ ਕਿੱਥੇ ਹੋਇਆ ਪੈਟਰੋਲ ਸਸਤਾ ਤੇ ਕਿੱਥੇ ਵਧੇ ਭਾਅ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਸਵੇਰੇ ਲਗਭਗ 6 ਵਜੇ WTI ਕਰੂਡ 73.62 ਡਾਲਰ ਪ੍ਰਤੀ ਬੈਰਲ ‘ਤੇ ਵਿਕ ਰਿਹਾ ਸੀ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 79.07 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤਾਂ ‘ਚ ਹਰ 15 ਦਿਨਾਂ ਬਾਅਦ ਸੋਧ ਕੀਤਾ ਜਾਂਦਾ ਸੀ।

ਹਿਮਾਚਲ ਪ੍ਰਦੇਸ਼ ‘ਚ ਪੈਟਰੋਲ 33 ਪੈਸੇ ਅਤੇ ਡੀਜ਼ਲ 31 ਪੈਸੇ ਮਹਿੰਗਾ ਹੋ ਗਿਆ ਹੈ। ਮਹਾਰਾਸ਼ਟਰ ‘ਚ ਪੈਟਰੋਲ ਅਤੇ ਡੀਜ਼ਲ 22 ਪੈਸੇ ਮਹਿੰਗਾ ਹੋ ਗਿਆ ਹੈ। ਇਸ ਤੋਂ ਇਲਾਵਾ ਪੰਜਾਬ, ਉੜੀਸਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਦੂਜੇ ਪਾਸੇ ਰਾਜਸਥਾਨ ‘ਚ ਪੈਟਰੋਲ 51 ਪੈਸੇ ਅਤੇ ਡੀਜ਼ਲ 46 ਪੈਸੇ ਸਸਤਾ ਹੋ ਗਿਆ ਹੈ। ਗੁਜਰਾਤ ‘ਚ ਪੈਟਰੋਲ ਅਤੇ ਡੀਜ਼ਲ 78 ਪੈਸੇ ਸਸਤਾ ਹੋ ਗਿਆ ਹੈ। ਹਰਿਆਣਾ, ਤਾਮਿਲਨਾਡੂ, ਤ੍ਰਿਪੁਰਾ ਅਤੇ ਕੇਰਲ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
– ਦਿੱਲੀ ‘ਚ ਪੈਟਰੋਲ 96.72 ਰੁਪਏ ਅਤੇ ਡੀਜ਼ਲ 90.08 ਰੁਪਏ ਪ੍ਰਤੀ ਲੀਟਰ
– ਮੁੰਬਈ ‘ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
– ਕੋਲਕਾਤਾ ‘ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
– ਚੇਨਈ ‘ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਕਿੰਨਾ ਬਦਲਾਅ ਆਇਆ?
ਨੋਇਡਾ ‘ਚ ਪੈਟਰੋਲ 96.79 ਰੁਪਏ ਅਤੇ ਡੀਜ਼ਲ 89.96 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
– ਗਾਜ਼ੀਆਬਾਦ ਵਿੱਚ ਡੀਜ਼ਲ ਦੀ ਕੀਮਤ 96.67 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.84 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਲਖਨਊ ‘ਚ ਪੈਟਰੋਲ 96.36 ਰੁਪਏ ਅਤੇ ਡੀਜ਼ਲ 89.56 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪਟਨਾ ‘ਚ ਪੈਟਰੋਲ 107.30 ਰੁਪਏ ਅਤੇ ਡੀਜ਼ਲ 94.09 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪੋਰਟ ਬਲੇਅਰ ‘ਚ ਪੈਟਰੋਲ 84.10 ਰੁਪਏ ਅਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਨਵੀਆਂ ਦਰਾਂ ਹਰ ਰੋਜ਼ ਸਵੇਰੇ 6 ਵਜੇ ਕੀਤੀਆਂ ਜਾਂਦੀਆਂ ਹਨ ਜਾਰੀ 
ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਦਲਦੀਆਂ ਹਨ ਅਤੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ, ਇਸਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਨੂੰ ਪੈਟਰੋਲ ਅਤੇ ਡੀਜ਼ਲ ਇੰਨੇ ਮਹਿੰਗੇ ਖਰੀਦਣੇ ਪੈ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments