ਆਮ ਆਦਮੀ ਨੂੰ ਜਲਦ ਹੀ ਰਾਹਤ ਮਿਲ ਸਕਦੀ ਹੈ। ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਦੀ ਕਟੌਤੀ ਹੋ ਸਕਦੀ ਹੈ। ਸਰਕਾਰੀ ਤੇਲ ਕੰਪਨੀਆਂ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ‘ਤੇ ਵਿਚਾਰ ਕਰ ਰਹੀ ਹੈ। ਆਇਲ ਕੰਪਨੀਆਂ ਦਾ ਮੁਨਾਫ਼ਾ ਦਸੰਬਰ 2023 ਤਿਮਾਹੀ ਵਿੱਚ 75000 ਕਰੋੜ ਰੁਪਏ ਪਹੁੰਚ ਸਕਦਾ ਹੈ ਤੇ ਇਸੇ ਨੂੰ ਦੇਖਦੇ ਹੋਏ ਕੰਪਨੀਆਂ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾ ਸਕਦੀਆਂ ਹਨ। ਇਹ ਦਾਅਵਾ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ । ਇਸ ਕਦਮ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਸਰਕਾਰੀ ਤੇਲ ਕੰਪਨੀਆਂ ਨੇ ਅਪ੍ਰੈਲ 2022 ਦੇ ਬਾਅਦ ਤੋਂ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਹੁਣ ਕੰਪਨੀਆਂ ਨੇ ਪ੍ਰਾਈਸਿੰਗ ਰੀਵਿਊ ਦਾ ਸੰਕੇਤ ਦਿੱਤਾ ਹੈ। ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਆਇਲ ਮਾਰਕੀਟਿੰਗ ਕੰਪਨੀਆਂ ਨੂੰ 10 ਰੁਪਏ ਪ੍ਰਤੀ ਲੀਟਰ ਦਾ ਮੁਨਾਫ਼ਾ ਮਾਰਜਨ ਹੋ ਸਕਦਾ ਹੈ, ਜੋ ਕਿ ਹੁਣ ਗਾਹਕਾਂ ਨੂੰ ਦਿੱਤਾ ਜਾ ਸਕਦਾ ਹੈ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਤਿੰਨ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਵਿੱਤੀ ਸਾਲ 2023-24 ਦੀ ਪਹਿਲੀ ਛਿਮਾਹੀ ਵਿੱਚ ਤਗੜਾ ਮੁਨਾਫ਼ਾ ਹੋਇਆ ਹੈ । ਵਿੱਤੀ ਸਾਲ 2022-23 ਦੇ ਮੁਕਾਬਲੇ 4917 ਫ਼ੀਸਦੀ ਦਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ । ਸੂਤਰਾਂ ਨੇ ਦੱਸਿਆ ਕਿ ਪੈਟ੍ਰੋਲ-ਡੀਜ਼ਲ ਦੀ ਵਿਕਰੀ ‘ਤੇ ਜ਼ਿਆਦਾ ਮਾਰਜਨ ਦੇ ਕਾਰਨ 3 ਆਇਲ ਮਾਰਕੀਟਿੰਗ ਕੰਪਨੀਆਂ ਨੂੰ ਵਿੱਤੀ ਸਾਲ 2023-24 ਦੀ ਪਹਿਲੀ ਤੇ ਦੂਜੀ ਤਿਮਾਹੀ ਵਿੱਚ ਤਗੜਾ ਮੁਨਾਫ਼ਾ ਹੋਇਆ ਹੈ ਤੇ ਇਹ ਟ੍ਰੇਂਡ ਤੀਜੀ ਤਿਮਾਹੀ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਨ ਕੰਪਨੀਆਂ ਇਸ ਮਹੀਨੇ ਦੇ ਆਖਿਰ ਤੱਕ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਤੋਂ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਨ ‘ਤੇ ਵਿਚਾਰ ਕਰ ਸਕਦੀ ਹੈ । ਦੱਸ ਦੇਈਏ ਕਿ ਹਿੰਦੁਸਤਾਨ ਪੈਟਰੋਲੀਅਮ ਲਿਮਿਟਿਡ ਨੂੰ ਜੁਲਾਈ-ਸਤੰਬਰ ਤਿਮਾਹੀ ਵਿੱਚ 5826.96 ਕਰੋੜ ਰੁਪਏ ਦਾ ਕੰਸਾਲੀਡੇਟੇਡ ਨੇਟ ਪ੍ਰੋਫਿਟ ਹੋਇਆ ਸੀ। ਲੋਅ ਕ੍ਰੂਡ ਪ੍ਰਾਇਸੇਜ ਤੇ ਹਾਇਰ ਗ੍ਰਾਸ ਰਿਫਾਈਨਿੰਗ ਮਾਰਜਨ ਕਾਰਨ ਮੁਨਾਫ਼ੇ ਵਿੱਚ ਇਹ ਉਛਾਲ ਆਇਆ ਸੀ।