ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ? ਦੱਸਣਯੋਗ ਹੈ ਕਿ 19 ਮਈ ਨੂੰ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ ‘ਤੇ ਸੀਐਮ ਕੇਜਰੀਵਾਲ ਲਈ ਧਮਕੀ ਭਰਿਆ ਸੰਦੇਸ਼ ਲਿਖਿਆ ਗਿਆ ਸੀ।
ਮੈਟਰੋ ਸਟੇਸ਼ਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਧਮਕੀ ਭਰਿਆ ਸੰਦੇਸ਼ ਲਿਖਣ ਵਾਲੇ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 33 ਸਾਲਾ ਮੁਲਜ਼ਮ ਅੰਕਿਤ ਗੋਇਲ ਨੇ ਮੈਟਰੋ ਸਟੇਸ਼ਨ ‘ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਲਿਖੀ ਸੀ। ਦਿੱਲੀ ਪੁਲਿਸ ਦੀ ਮੈਟਰੋ ਯੂਨਿਟ ਨੇ ਐਫਆਈਆਰ ਦਰਜ ਕੀਤੀ ਸੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਸੀ।
ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ? ਦੱਸਣਯੋਗ ਹੈ ਕਿ 19 ਮਈ ਨੂੰ ਪਟੇਲ ਨਗਰ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ ‘ਤੇ ਸੀਐਮ ਕੇਜਰੀਵਾਲ ਲਈ ਧਮਕੀ ਭਰਿਆ ਸੰਦੇਸ਼ ਲਿਖਿਆ ਗਿਆ ਸੀ। ਪੁਲਿਸ ਨੇ ਮੈਸੇਜ ਲਿਖਣ ਵਾਲੇ ਮੁਲਜ਼ਮ ਦੀ ਸੀਸੀਟੀਵੀ ਫੁਟੇਜ ਵੀ ਬਰਾਮਦ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਮਸ਼ਹੂਰ ਹੋਣ ਲਈ ਅਜਿਹੀ ਹਰਕਤ ਕਰ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ। ਸੂਤਰਾਂ ਅਨੁਸਾਰ ਮੁਲਜ਼ਮ ਅੰਕਿਤ ਗੋਇਲ ਬਰੇਲੀ ਦਾ ਰਹਿਣ ਵਾਲਾ ਹੈ ਅਤੇ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੈ। ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਭਾਜਪਾ ‘ਤੇ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ ਤੇ ਇਸ ਮੁੱਦੇ ‘ਤੇ ਚੋਣ ਕਮਿਸ਼ਨ ਤੋਂ ਮੀਟਿੰਗ ਲਈ ਸਮਾਂ ਮੰਗਿਆ। ਦਿੱਲੀ ਪੁਲਿਸ ਦੀ ਮੈਟਰੋ ਯੂਨਿਟ ਐਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਸੀ। ਮੁਲਜ਼ਮ ਨੇ ਮੈਟਰੋ ਟਰੇਨ ਦੇ ਅੰਦਰ ਲਿਖਿਆ ਸੀ, “ਕੇਜਰੀਵਾਲ ਦਿੱਲੀ ਛੱਡ ਦਿਓ। ਕਿਰਪਾ ਕਰਕੇ, ਨਹੀਂ ਤਾਂ, ਤੁਹਾਨੂੰ ਤਿੰਨ ਥੱਪੜ ਯਾਦ ਰੱਖਣੇ ਪੈਣਗੇ, ਜੋ ਤੁਹਾਨੂੰ ਚੋਣਾਂ ਤੋਂ ਪਹਿਲਾਂ ਮਾਰੇ ਗਏ ਸਨ। ਹੁਣ ਅਸਲੀ ਥੱਪੜ ਲੱਗੇਗਾ।”