ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਆਮਦਨ ਟੈਕਸ, ਬੈਂਕ ਲਾਕਰ ਦੇ ਆਧਾਰ ਕਾਰਡ ਵਿਚ ਬਦਲਾਅ ਨਾਲ ਜੁੜੇ ਕਈ ਨਵੇਂ ਨਿਯਮ ਲਾਗੂ ਹੋ ਜਾਣਗੇ। ਕਾਰਾਂ ਮਹਿੰਗੀਆਂ ਹੋ ਜਾਣਗੀਆਂ। ਨਵਾਂ ਸਿਮ ਲੈਣ ਦੀ ਪ੍ਰਕਿਰਿਆ ਵੀ ਬਦਲ ਜਾਵੇਗੀ।ਇਸ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਇਸ ਤੋਂ ਬਚਣ ਲਈ 31 ਦਸੰਬਰ ਤੱਕ ਇਨ੍ਹਾਂ ਕੰਮਾਂ ਨੂੰ ਜ਼ਰੂਰ ਨਿਪਟਾ ਲਓ।
ਲਾਕਰ : ਸੋਧੇ ਨਿਯਮਾਂ ‘ਤੇ ਦਸਤਖਤ
ਰਿਵਾਇਜ਼ਡ ਬੈਂਕ ਲਾਕਰ ਸਮਝੌਤੇ ‘ਤੇ ਦਸਤਖਤ ਕਰਨ ਦੀ ਆਖਰੀ ਤਰੀਕ 31 ਦਸੰਬਰ ਹੈ। ਲਾਕਧਾਰਕ ਜੇਕਰ ਦਸਤਖਤ ਨਹੀਂ ਕਰਦੇ ਤਾਂ ਲਾਕਰ ਬੰਦ ਹੋ ਜਾਵੇਗਾ। ਆਰਬੀਆਈ ਨੇ 8 ਅਗਸਤ 2023 ਨੂੰ ਇਸ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਸਨ।
ਆਈਟੀਆਰ : ਜੁਰਮਾਨੇ ਦੇ ਨਾਲ ਭਰਨ ਦਾ ਮੌਕਾ
ਵਿੱਤ ਸਾਲ 2022-23 ਦਾ ਆਮਦਨ ਟੈਕਸ ਰਿਟਰਨ ਅਜੇ ਤੱਕ ਨਹੀਂ ਭਰਿਆ ਹੈ ਤਾਂ ਜੁਰਮਾਨੇ ਦੇ ਨਾਲ 31 ਦਸੰਬਰ ਇਸ ਨੂੰ ਦਾਖਲ ਕਰ ਸਕਦੇ ਹਨ। ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ 5000 ਰੁਪਏ ਜੁਰਮਾਨੇ ਦੇ ਨਾਲ ਰਿਟਰਨ ਭਰ ਸਕਦੇ ਹਨ। ਇਸ ਤੋਂ ਘੱਟ ਆਮਦਨ ‘ਤੇ 1000 ਰੁਪਏ ਜੁਰਮਾਨਾ ਲੱਗੇਗਾ ਹਾਲਾਂਕਿ ਪਹਿਲਾਂ ਤੋਂ ਦਾਖਲ ਰਿਟਰਨ ਵਿਚ ਬਦਲਾਅ ਕਰਨ ਦੀ ਆਖਰੀ ਤਰੀਕਾ 31 ਦਸੰਬਰ ਹੀ ਹੈ।
ਆਧਾਰ ਕਾਰਡ ਵਿਚ ਤਬਦੀਲੀ
31 ਦਸੰਬਰ ਤੱਕ ਬਿਨਾਂ ਕਿਸੇ ਫੀਸ ਦੇ ਆਧਾਰ ਕਾਰਡ ਵਿਚ ਬਦਲਾਅ ਕਰਸਕਦੇ ਹਨ।ਇਕ ਫਰਵਰੀ 2024 ਤੋਂ ਇਸ ਲਈ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਵਧ ਜਾਣਗੇ ਕਾਰਾਂ ਦੇ ਰੇਟ
ਮਾਰੂਤੀ ਸੁਜ਼ੂਕੀ, ਹਿਊਡਈ, ਮਰਸੀਡਜ਼ ਤੇ ਓਡੀ ਸਣੇ ਕਈ ਕੰਪਨੀਆਂ ਨੇ ਮਹਿੰਗਾਈ ਦਾ ਹਵਾਲਾ ਦੇ ਕੇ ਇਕ ਜਨਵਰੀ ਤੋਂ ਕਾਰਾਂ ਦੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
ਨਵਾਂ ਸਿਮ : ਹੁਣ ਡਿਜੀਟਲ ਕੇਵਾਈਐੱਸ ਨਾਲ ਮਿਲੇਗਾ
ਦੂਰਸੰਚਾਰ ਵਿਭਾਗ 1 ਜਨਵਰੀ ਤੋਂ ਨਵਾਂ ਸਿਮ ਕਾਰਡ ਲਈ ਪੇਪਰ ਆਧਾਰਿਤ ਕੇਵਾਈਸੀ ਖਤਮ ਕਰਨ ਜਾ ਰਿਹਾ ਹੈ। ਇਸ ਤਰੀਕ ਦੇ ਬਾਅਦ ਗਾਹਕਾਂ ਨੂੰ ਨਵਾਂ ਸਿਮ ਕਾਰਡ ਲੈਣ ਲਈ ਆਧਾਰ ਆਧਿਰਤ ਡਿਜੀਟਲ ਕੇਵਾਈਸੀ ਕਰਾਉਣੀ ਹੋਵੇਗੀ।
ਪਾਰਸਲ: ਭੇਜਣਾ ਹੋਵੇਗਾ ਮਹਿੰਗਾ
ਬਲਿਊ ਡਾਰਟ ਸਣੇ ਲਾਜਿਸਿਟਕਸ ਬ੍ਰਾਂਡ ਦਾ ਸੰਚਾਲਨ ਕਰਨ ਵਾਲੇ ਡੀਐੱਚਐੱਲ ਗਰੁੱਪ ਨੇ 1 ਜਨਵਰੀ ਤੋਂ ਪਾਰਸਲ ਭੇਜਣ ਦੀ ਸਾਧਾਰਨ ਕੀਮਤ ਤੋਂ 7 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ।ਇਸ ਨਾਲ ਗਾਹਕਾਂ ਲਈ ਪਾਰਸਲ ਭੇਜਣਾ ਮਹਿੰਗਾ ਹੋ ਜਾਵੇਗਾ।
ਪਾਲਿਸੀ : ਆਸਾਨ ਭਾਸ਼ਾ ‘ਚ ਦੇਣੀ ਹੋਵੇਗੀ ਜਾਣਕਾਰੀ
ਬੀਮਾ ਕੰਪਨੀਆਂ ਨੂੰ 1 ਜਨਵਰੀ ਤੋਂ ਪਾਲਿਸੀਧਾਰਕਾਂ ਨੂੰ ਪਾਲਿਸੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਕ ਨਿਰਧਾਰਤ ਫਾਰਮੇਟ ਤੇ ਆਸਾਨ ਭਾਸ਼ਾ ਵਿਚ ਮੁਹੱਈਆ ਕਰਾਉਣੀ ਹੋਵੇਗੀ। ਬੀਮਾ ਰੈਗੂਲੇਟਰ IRDAI ਨੇ ਸ਼ਰਤਾਂ ਨੂੰ ਸਪੱਸ਼ਟ ਕਰਨ ਲਈ ਮੌਜੂਦਾ ਨੋਟਿਸਾਂ ਨੂੰ ਸੋਧਿਆ ਹੈ।