ਬੀਸੀਸੀਆਈ ਦੇ ਜਨਰਲ ਸਕੱਤਰ ਜੈ ਸ਼ਾਹ ਵੱਲੋ ਜਿਸ ਵਿਸ਼ਵਾਸ ਨਾਲ ਦਿਲਸ਼ੇਰ ਖੰਨਾ ਨੂੰ ਭਾਰਤੀ ਟੀਮ ਦੇ ਨਾਲ ਬੀਸੀਸੀਆਈ ਪ੍ਰਤੀਨਿਧੀ ਅਤੇ ਟੀਮ ਮੈਨੇਜ਼ਰ ਦੀ ਜ਼ਿੰਮੇਵਾਰੀ ਸੌਂਪੀ, ਦਿਲਸ਼ੇਰ ਖੰਨਾ ਵੱਲੋਂ ਉਸਨੂੰ ਬਖੂਬੀ ਨਿਭਾਈ ਗਈ।
29 ਜੂਨ ਨੂੰ ਭਾਰਤ- ਦੱਖਣੀ ਅਫਰੀਕਾ ਦੇ ਵਰਲਡ ਕੱਪ ਫਾਈਨਲ ਮੈਚ ‘ਚ ਭਾਰਤ ਨੇ ਇਤਿਹਾਸਕ ਜਿੱਤ ਦਰਜ ਕਰ ਕੇ ਵਰਲਡ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ। ਜਿੱਥੇ ਪੰਜਾਬ ਦੇ ਅਰਸ਼ਦੀਪ ਨੇ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ ਵਿਕਟਾਂ ਲੈਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਉਥੇ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਿਲਸ਼ੇਰ ਖੰਨਾ ਵੱਲੋਂ ਇਸ ਇਤਿਹਾਸਕ ਟੀਮ ਦਾ ਹਿੱਸਾ ਬਣ ਕੇ ਪੰਜਾਬ ਨੂੰ ਦੋ ਤਰਫ਼ਾ ਮਾਣ ਮਹਿਸੂਸ ਕਰਵਾਇਆ। ਪੀਸੀਏ ਜਨਰਲ ਸਕੱਤਰ ਜੋ ਕਿ ਭਾਰਤੀ ਟੀਮ ਨਾਲ ਟੀਮ ਮੈਨੇਜਰ ਦੀ ਵਿਸ਼ੇਸ਼ ਭੂਮਿਕਾ ਵਿਚ ਸਨ, ਵੱਲੋਂ ਭਾਰਤ ਦੇ ਕ੍ਰਿਕਟ ਵਿੱਚ ਵਿਸ਼ਵ ਵਿਜੇਤਾ ਬਨਣ ਦੇ ਇਤਿਹਾਸਕ ਸਫ਼ਰ ਵਿਚ ਅਹਿਮ ਯੋਗਦਾਨ ਨਿਭਾਇਆ। ਬੀਸੀਸੀਆਈ ਦੇ ਜਨਰਲ ਸਕੱਤਰ ਜੈ ਸ਼ਾਹ ਵੱਲੋ ਜਿਸ ਵਿਸ਼ਵਾਸ ਨਾਲ ਦਿਲਸ਼ੇਰ ਖੰਨਾ ਨੂੰ ਭਾਰਤੀ ਟੀਮ ਦੇ ਨਾਲ ਬੀਸੀਸੀਆਈ ਪ੍ਰਤੀਨਿਧੀ ਅਤੇ ਟੀਮ ਮੈਨੇਜ਼ਰ ਦੀ ਜ਼ਿੰਮੇਵਾਰੀ ਸੌਂਪੀ, ਦਿਲਸ਼ੇਰ ਖੰਨਾ ਵੱਲੋਂ ਉਸਨੂੰ ਬਖੂਬੀ ਨਿਭਾਈ ਗਈ। ਅਮਰੀਕਾ – ਵੈਸਟਇੰਡੀਜ਼ ਵਿਚ ਖੇਡੇ ਗਏ ਇਸ ਵਰਲਡ ਕੱਪ ਟੂਰਨਾਮੈਂਟ ਦੇ ਯਾਦਗਾਰੀ ਸਫ਼ਰ ਵਿਚ ਪੀਸੀਏ ਜਨਰਲ ਸਕੱਤਰ ਦਿਲਸ਼ੇਰ ਖੰਨਾ ਦਾ ਹਿੱਸਾ ਬਨਣਾ ਸਾਰੇ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਮਾਣ ਹੈ।
–ਜੀਡੀਸੀਏ ਵੱਲੋਂ ਅਰਸ਼ਦੀਪ ਅਤੇ ਦਿਲਸ਼ੇਰ ਖੰਨਾ ਨੂੰ ਵਧਾਈ—
ਏਜੀਐੱਮ ਮੀਟਿੰਗ ਦੌਰਾਨ ਜੀਡੀਸੀਏ ਵੱਲੋਂ ਵਰਲਡ ਕੱਪ ਦੌਰਾਨ ਸਭ ਤੋਂ ਜ਼ਿਆਦਾ 17 ਵਿਕਟਾਂ ਲੈਣ ਵਾਲੇ ਪੰਜਾਬ ਦੇ ਅਰਸ਼ਦੀਪ ਸਿੰਘ ਅਤੇ ਵਰਲਡ ਕੱਪ ਟੂਰਨਾਮੈਂਟ ਦੋਰਾਨ ਭਾਰਤੀ ਟੀਮ ਮੈਨੇਜਮੈਂਟ ਦਾ ਹਿੱਸਾ ਬਣੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਿਲਸ਼ੇਰ ਖੰਨਾ ਨੂੰ ਭਾਰਤੀ ਟੀਮ ਦੇ ਵਿਜੇਤਾ ਬਨਣ ਤੇ ਵਧਾਈ ਦਿੱਤੀ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਭਾਰਤੀ ਵਰਲਡ ਕੱਪ ਵਿਜੇਤਾ ਟੀਮ ਵਿਚ ਪੰਜਾਬ ਤੋਂ ਅਰਸ਼ਦੀਪ ਸਿੰਘ ਅਤੇ ਪੀਸੀਏ ਜਨਰਲ ਸਕੱਤਰ ਦਿਲਸ਼ੇਰ ਖੰਨਾ ਦਾ ਹਿੱਸਾ ਹੋਣਾ ਸਾਡੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਸਾਂਝੇ ਤੌਰ ਤੇ ਕਿਹਾ ਗਿਆ ਕਿ ਜਿਥੇ ਭਾਰਤ ਦੀ ਕ੍ਰਿਕੇਟ ਵਿਚ ਪੰਜਾਬ ਦੇ ਖਿਡਾਰੀਆਂ ਦਾ ਵੱਧ ਰਿਹਾ ਬੋਲਬਾਲਾ ਦਾ ਮੁੱਖ ਕਾਰਨ ਪੀਸੀਏ ਜਨਰਲ ਸਕੱਤਰ ਦਿਲਸ਼ੇਰ ਖੰਨਾ ਵੱਲੋਂ ਕੀਤੇ ਕ੍ਰਿਕੇਟ ਬੁਲੰਦੀਆਂ ਦੇ ਉਪਰਾਲੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਜਨਰਲ ਸਕੱਤਰ ਦਿਲਸ਼ੇਰ ਖੰਨਾ ਦੀ ਅਗਵਾਈ ਹੇਠ ਨਿਰੰਤਰ ਉਚਾਈਆਂ ਨੂੰ ਛੂਹ ਰਹੀ ਹੈ।