ਬੁੱਧਵਾਰ ਨੂੰ ਵੀ ਸ਼ਹਿਰ ਨਿਵਾਸੀਆਂ ਵੱਲੋਂ ਬਾਜ਼ਾਰ ਮੁਕੰਮਲ ਬੰਦ ਰੱਖ ਕੇ ਪਰਿਵਾਰ ਦੇ ਨਾਲ ਪੱਟੀ ਦੇ ਕੁੱਲਾ ਚੌਂਕ ਵਿਜੇ ਧਰਨਾ ਲਾਇਆ ਗਿਆ।
ਮੰਗਲਵਾਲ ਨੂੰ ਪੱਟੀ ਸ਼ਹਿਰ ਵਿਖੇ ਸ਼ਮੀ ਪੁਰੀ ਤੇ ਨਿਹੰਗ ਸਿੰਘ ਵਿਚਕਾਰ ਹੋਈ ਤਲਖਬਾਜ਼ੀ ਤੋਂ ਬਾਅਦ ਸ਼ਮੀ ਪੁਰੀ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਦੌਰਾਨ ਉਨ੍ਹਾਂ ਦਾ ਲੜਕੀ ਕਰਨ ਪੁਰੀ ਤੇ ਭਤੀਜਾ ਅਮਨ ਪੁਰੀ ਜ਼ਖ਼ਮੀ ਹੋ ਗਏ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਇਆ ਗਿਆ ਸੀ।
ਸ਼ਹਿਰ ਵਾਸੀਆਂ ਵੱਲੋਂ ਵੀ ਰੋਸ ਕਰਦਿਆਂ ਆਪਣੇ ਬਾਜ਼ਾਰ ਮੰਗਲਵਾਰ ਨੂੰ ਬੰਦ ਕਰ ਦਿੱਤੇ ਗਏ ਤੇ ਅੱਜ ਬੁੱਧਵਾਰ ਨੂੰ ਵੀ ਸ਼ਹਿਰ ਨਿਵਾਸੀਆਂ ਵੱਲੋਂ ਬਾਜ਼ਾਰ ਮੁਕੰਮਲ ਬੰਦ ਰੱਖ ਕੇ ਪਰਿਵਾਰ ਦੇ ਨਾਲ ਪੱਟੀ ਦੇ ਕੁੱਲਾ ਚੌਂਕ ਵਿਜੇ ਧਰਨਾ ਲਾਇਆ ਗਿਆ। ਉਹ ਮੰਗ ਕਰ ਰਹੇ ਸਨ ਕਿ ਮੁਲਜ਼ਮਾਂ ਨੂੰ ਪੁਲਿਸ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ।