ਤਿੰਨਾਂ ਲੜਕੀਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ 12 ਜੂਨ ਨੂੰ ਪਸਿਆਣਾ ਥਾਣੇ ਵਿੱਚ ਦਰਜ ਕਰਵਾਈ ਗਈ ਸੀ।
ਬੀਤੇ ਦਿਨੀਂ ਇੱਕ ਪਰਿਵਾਰ ਦੀਆਂ ਦੋ ਨਾਬਾਲਗ ਲੜਕੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਇੱਕ ਲੜਕੀ ਲਾਪਤਾ ਹੋ ਗਈਆਂ ਸਨ। ਇਨ੍ਹਾਂ ਦੋਵਾਂ ਪਰਿਵਾਰਾਂ ‘ਤੇ ਉਸ ਸਮੇਂ ਦੁੱਖ ਦਾ ਪਹਾੜ ਟੁੱਟ ਗਿਆ, ਜਦੋਂ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਅੱਜ ਭਾਖੜਾ ਵਿਚੋਂ ਬਰਾਮਦ ਹੋਈਆਂ।
ਤਿੰਨਾਂ ਲੜਕੀਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ 12 ਜੂਨ ਨੂੰ ਪਸਿਆਣਾ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਇਨ੍ਹਾਂ ਵਿੱਚ ਦੋ ਭੈਣਾਂ ਹਨ ਜੋ ਪਿੰਡ ਭਾਨੜਾ ਦੀਆਂ ਰਹਿਣ ਵਾਲੀਆਂ ਸਨ। ਲੜਕੀਆਂ ਦੀ ਪਛਾਣ 17 ਸਾਲਾ ਮੁਸਕਾਨ, 14 ਸਾਲਾ ਪ੍ਰਿਆ ਅਤੇ 14 ਸਾਲਾ ਕੇਟੀ ਵਜੋਂ ਹੋਈ ਹੈ।
ਗੋਤਾਖੋਰਾਂ ਦੀ ਟੀਮ ਨੇ 10 ਦਿਨਾਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਣ ਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੋਵਾਂ ਭੈਣਾਂ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਕਿਸੇ ਗੱਲ ਨੂੰ ਲੈ ਕੇ ਲੜਕੀਆਂ ਨੂੰ ਝਿੜਕਿਆ ਸੀ। ਉਸ ਨੇ ਦੱਸਿਆ ਕਿ ਤੀਜੀ ਲੜਕੀ ਮ੍ਰਿਤਕ ਲੜਕੀਆਂ ਦੇ ਮਾਮੇ ਦੀ ਲੜਕੀ ਸੀ।
ਗੋਤਾਖੋਰ ਸ਼ੰਕਰ ਨੇ ਦੱਸਿਆ ਕਿ ਦੋ ਕੁੜੀਆਂ ਦੀਆਂ ਲਾਸ਼ਾਂ ਸਮਾਣਾ ਕੋਲ ਨਹਿਰ ’ਚੋਂ ਮਿਲੀਆਂ ਸਨ, ਜਿਨ੍ਹਾਂ ਦੇ ਹੱਥ ਆਪਸ ਵਿੱਚ ਬੰਨ੍ਹੇ ਹੋਏ ਸਨ। ਇੱਕ ਲਾਸ਼ ਖਨੌਰੀ ਕੋਲੋਂ ਮਿਲੀ।
ਦੱਸ ਦਈਏ ਕਿ ਕੁੜੀਆਂ ਦੇ ਪਰਿਵਾਰ ਬਹੁਤ ਹੀ ਗਰੀਬ ਹਨ, ਉਹਨਾਂ ਦੇ ਪਰਿਵਾਰਕ ਮੈਂਬਰ ਸਮਾਗਮਾਂ ਵਿੱਚ ਢੋਲਕੀ ਵਜਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਕੁੜੀਆਂ ਦੇ ਚਾਚਿਆਂ ਨੇ ਕਿਹਾ ਕਿ ਸਾਡੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਨਹੀਂ ਹੈ।