ਪਿੰਡ ਦੇ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਗੁਰਦੀਪ ਕਹਿੰਦਾ ਹੈ ਕਿ ਨਿਰਵੈਰ, ਨਿਰਭੈ ਤੇ ਨਿਰਲੇਪ ਪੰਚਾਇਤ ਸਥਾਪਿਤ ਕਰਕੇ ਪਿੰਡ ਦੇ ਝਗੜਿਆਂ ਨੂੰ ਪੰਚਾਇਤੀ ਤੌਰ ਤੇ ਹੀ ਨਿਬੇੜਿਆ ਜਾਵੇਗਾ, ਤਾਂ ਜੋ ਪਿੰਡ ਵਾਸੀ ਥਾਣੇ-ਕਚਹਿਰੀਆਂ ਦੇ ਖੱਜਲ-ਖੁਆਰੀ ਤੇ ਖਰਚੇ ਤੋਂ ਬੱਚ ਸਕਣ।
ਪਿੰਡ ਨੂੰ ਸਵੱਛ ਰੱਖਣ ਲਈ ਕੂੜਾ ਸੁੱਟਣ ਵਾਸਤੇ ਜਗ੍ਹਾ ਦਾ ਪ੍ਰਬੰਧ ਕਰਕੇ ਕੂੜੇ ਦੇ ਨਿਪਟਾਰੇ ਲਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਵੇਗਾ। ਜਿਨ੍ਹਾਂ ਪਰਿਵਾਰਾਂ ਕੋਲ ਗੋਹੂ ਕੂੜਾ ਸੁੱਟਣ ਲਈ ਜਗ੍ਹਾ ਨਹੀਂ, ਉਨਾਂ ਨੂੰ ਗੁਹਾਰਿਆਂ ਲਈ ਜਗ੍ਹਾ ਦਿੱਤੀ ਜਾਵੇਗੀ। ਜਿਨ੍ਹਾਂ ਪਰਿਵਾਰਾਂ ਕੋਲ ਪਸ਼ੂ ਹਨ ਪਰ ਜਮੀਨ ਨਹੀਂ, ਉਨਾਂ ਨੂੰ ਚਾਰਾ ਬੀਜਣ ਲਈ ਜਮੀਨ ਦੇਣ ਦਾ ਮਤਾ ਪਾਇਆ ਜਾਵੇਗਾ।
ਗੁਰਦੀਪ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ’ਤੇ 21 ਹਜ਼ਾਰ ਰੁਪਏ ਸ਼ਗਨ ਅਤੇ ਘਰੇਲੂ ਸਮਾਨ ਦਿੱਤਾ ਜਾਵੇਗਾ। 5ਵੀਂ ਤੋਂ 12ਵੀਂ ਕਲਾਸ ਤੱਕ ਪਹਿਲੇ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇਣ ਦੀ ਵਿਵਸਥਾ ਕੀਤੀ ਜਾਵੇਗੀ।
ਇੱਕ ਹੋਰ ਨਿਵੇਕਲਾ ਵਾਅਦਾ ਕਰਦੇ ਹੋਏ ਗੁਰਦੀਪ ਨੇ ਕਿਹਾ ਹੈ ਕਿ ਕਿਸੇ ਵੀ ਮੈਡੀਕਲ ਜਾਂ ਹੋਰ ਐਮਰਜੈੰਸੀ ਦੀ ਸਥਿਤੀ ਵਿੱਚ ਪਿੰਡ ਵਾਸੀਆਂ ਦੀ ਮਦਦ ਲਈ ਇੱਕ ਕਾਰ ਹਮੇਸ਼ਾ ਸੋਸਾਇਟੀ ਦੇ ਦਫ਼ਤਰ ਵਿੱਚ ਤੈਨਾਤ ਰੱਖੀ ਜਾਵੇਗੀ।