ਰਸਤੇ ਵਿੱਚ ਆਉਂਦੇ ਸੁਧਾਰ ਪਿੰਡ ਦੀ ਨਹਿਰ ‘ਚ ਨਹਾਉਂਦਿਆਂ ਉਨ੍ਹਾਂ ਦਾ ਸਾਥੀ ਜਸਵੀਰ ਸਿੰਘ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ
ਸ਼ਨਿਚਰਵਾਰ ਸਵੇਰੇ ਸਥਾਨਕ ਪਿੰਡ ਵਿੱਚੋਂ ਲੰਘਦੀ ਅਬੋਹਰ ਬ੍ਰਾਂਚ ਨਹਿਰ ਦੇ ਪੁਲ਼ ਨੇੜੇ ਬਣੇ ਗਊ ਘਾਟ ‘ਤੇ ਨਹਾਉਣ ਆਏ ਤਿੰਨ ਨੌਜਵਾਨਾਂ ਚੋਂ ਇਕ ਦੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਪਵਿੱਤਰ ਸਿੰਘ ਪਿੰਡ ਬਲਿਆਲ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਡੁੱਬਣ ਵਾਲੇ ਦੇ ਸਾਥੀ ਪਰਵਿੰਦਰ ਸਿੰਘ ਵਾਸੀ ਪਿੰਡ ਲਿਬੜਾ ਜ਼ਿਲ੍ਹਾ ਲੁਧਿਆਣਾ ਦੇ ਦੱਸਿਆ ਕਿ ਇਹ ਤਿੰਨੋਂ ਸਾਥੀ ਜੋਧਾਂ ਧਾਗਾ ਫੈਕਟਰੀ ‘ਚ ਕੰਮ ਤੋਂ ਰਾਤ ਦੀ ਡਿਊਟੀ ਖ਼ਤਮ ਕਰ ਕੇ ਹੇਰਾਂ ਪਿੰਡ ਦੇ ਦੋਸਤ ਵਿੱਕੀ ਪੁੱਤਰ ਬਲਵਿੰਦਰ ਸਿੰਘ ਨੂੰ ਉਸਦੇ ਪਿੰਡ ਛੱਡਣ ਜਾ ਰਹੇ ਸਨ।
ਰਸਤੇ ਵਿੱਚ ਆਉਂਦੇ ਸੁਧਾਰ ਪਿੰਡ ਦੀ ਨਹਿਰ ‘ਚ ਨਹਾਉਂਦਿਆਂ ਉਨ੍ਹਾਂ ਦਾ ਸਾਥੀ ਜਸਵੀਰ ਸਿੰਘ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ ਜਦਕਿ ਉਸਨੂੰ ਬਚਾਉਣ ਦੀ ਕੋਸ਼ਿਸ਼ ਵੀ ਨੇੜੇ ਬੈਠੇ ਦੂਜੇ ਲੜਕਿਆਂ ਵਲੋਂ ਕੀਤੀ ਗਈ ਪਰ ਬਦਕਿਸਮਤੀ ਨਾਲ ਬਚਾ ਨਹੀਂ ਸਕੇ।