University Authority ਦੇ ਆਦੇਸ਼ਾਂ ‘ਤੇ ਸਕਿਓਰਿਟੀ ਗਾਰਡਾਂ ਨੇ ਯੂਨੀਵਰਸਿਟੀ ਦੇ ਮੁੱਖ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਤੇ ਕਿਸੇ ਵੀ ਬਾਹਰੀ ਬੰਦੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ।
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (Rajiv Gandhi National University of Law) ਦੀ ਅਥਾਰਟੀ ਵੱਲੋਂ ਅਗਲੇ ਹੁਕਮਾਂ ਤਕ ਯੂਨੀਵਰਸਿਟੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨl ਇਸ ਸਬੰਧੀ ਬਾਕਾਇਦਾ ਯੂਨੀਵਰਸਿਟੀ ਦੀ ਪ੍ਰਸ਼ਾਸਨਿਕ ਸ਼ਾਖਾ ਵੱਲੋਂ ਲਿਖਤੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਉੱਧਰ ਦੂਜੇ ਦਿਨ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਤੇ ਯੂਨੀਵਰਸਿਟੀ ਅਧਿਕਾਰੀਆਂ ਵਿਚਕਾਰ ਗੱਲਬਾਤ ਦਾ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ l ਦੋਵੇਂ ਧਿਰਾਂ ਆਪਣੀ ਆਪਣੀ ਗੱਲ ‘ਤੇ ਅੜੀਆਂ ਰਹੀਆਂ l ਗੁੱਸੇ ‘ਚ ਭਰੀਆਂ-ਪੀਤੀਆਂ ਕੁੜੀਆਂ ਨੇ ਸਾਰੀ ਰਾਤ ਆਕਾਸ਼ ਗੁੰਜਾਊ ਨਾਅਰੇਬਾਜ਼ੀ ਕਰਦਿਆਂ ਵਾਈਸ ਚਾਂਸਲਰ ਦੀ ਸਰਕਾਰੀ ਰਿਹਾਇਸ਼ ਨੂੰ ਘੇਰੀ ਰੱਖਿਆ ਤੇ ਵੀਸੀ ਦੇ ਘਰ ਮੂਹਰੇ ਲੇਟ ਕੇ ਰਾਤ ਗੁਜ਼ਾਰੀ ਜਿਸ ਕਾਰਨ ਯੂਨੀਵਰਸਿਟੀ ਦੇ ਵੀਸੀ ਆਪਣੀ ਰਿਹਾਇਸ਼ ਤੋਂ ਬਾਹਰ ਨਹੀਂ ਆ ਸਕੇl
ਯੂਨੀਵਰਸਿਟੀ ਅਥਾਰਟੀ ਦੇ ਆਦੇਸ਼ਾਂ ‘ਤੇ ਸਕਿਓਰਿਟੀ ਗਾਰਡਾਂ ਨੇ ਯੂਨੀਵਰਸਿਟੀ ਦੇ ਮੁੱਖ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਤੇ ਕਿਸੇ ਵੀ ਬਾਹਰੀ ਬੰਦੇ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਇਥੋਂ ਤਕ ਕਿ ਅਖਬਾਰੀ ਨੁਮਾਇੰਦਿਆਂ ਨੂੰ ਵੀ ਗਾਰਡ ਵਾਪਸ ਭੇਜ ਰਹੇ ਸਨl ਅੰਦਰੋਂ ਮਿਲੀ ਜਾਣਕਾਰੀ ਅਨੁਸਾਰ ਵੀਸੀ ਜੈਸ਼ੰਕਰ ਸਿੰਘ ਅੱਜ ਸਵੇਰੇ ਸਾਢੇ ਵਜੇ ਦੇ ਕਰੀਬ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਨੂੰ ਮਿਲੇ ਤੇ ਉਨ੍ਹਾਂ ਸੰਬੰਧਿਤ ਕਿਸੇ ਵੀ ਮੰਗ ‘ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਤੇ ਹੋਰ ਗੱਲਾਂ ਕਰ ਕੇ ਵਾਪਸ ਚਲੇ ਗਏl