ਕੰਪਨੀ ਦਾ ਕਹਿਣਾ ਹੈ ਕਿ ਡਿਵਾਈਸ ਨੂੰ 360 ਡਿਗਰੀ ਆਰਮਰ ਪਰੂਫ ਬਾਡੀ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਤੁਸੀਂ ਵੀ ਅਲਟਰਾ ਸਲਿਮ ਫੋਨ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਓਪੋ ਦਾ ਨਵਾਂ ਫੋਨ ਤੁਹਾਡਾ ਦਿਲ ਜਿੱਤ ਸਕਦਾ ਹੈ।
ਪ੍ਰੋਸੈਸਰ- Oppo ਦਾ ਨਵਾਂ ਫੋਨ MediaTek Dimensity 6300 ਚਿਪਸੈੱਟ ਨਾਲ ਲਿਆਂਦਾ ਗਿਆ ਹੈ।
ਡਿਸਪਲੇਅ- ਕੰਪਨੀ ਨੇ Oppo K12x 5G ਨੂੰ 6.67 ਇੰਚ HD 1604×720 ਪਿਕਸਲ, 120hz ਤੱਕ ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਲਿਆਂਦਾ ਹੈ।
ਰੈਮ ਤੇ ਸਟੋਰੇਜ- ਨਵਾਂ ਓਪੋ ਫੋਨ 6GB 128GB ਅਤੇ 8GB 256GB ਵੇਰੀਐਂਟ ਵਿੱਚ ਲਿਆਂਦਾ ਗਿਆ ਹੈ। ਫ਼ੋਨ LPDDR4X RAM ਕਿਸਮ ਅਤੇ UFS 2.2 ਸਟੋਰੇਜ ਨਾਲ ਆਉਂਦਾ ਹੈ।
ਬੈਟਰੀ- Oppo ਫੋਨ 5100mAh ਬੈਟਰੀ ਅਤੇ 45W SUPERVOOC ਚਾਰਜਿੰਗ ਫੀਚਰ ਨਾਲ ਆਉਂਦਾ ਹੈ।
ਕੈਮਰਾ- Oppo K12x 5G ਸਮਾਰਟਫੋਨ ਨੂੰ 32MP ਮੇਨ, 2MP ਪੋਰਟਰੇਟ ਅਤੇ 8MP ਫਰੰਟ ਕੈਮਰੇ ਨਾਲ ਲਿਆਂਦਾ ਗਿਆ ਹੈ।
Oppo K12x 5G ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਨਵੇਂ ਓਪੋ ਫੋਨ ਨੂੰ 13 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ।
6GB 128GB ਵੇਰੀਐਂਟ ਦੀ ਕੀਮਤ 12,999 ਰੁਪਏ ਰੱਖੀ ਗਈ ਹੈ।
8GB 256GB ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ।
ਹਾਲਾਂਕਿ, ਛੂਟ ‘ਤੇ ਓਪੋ ਫੋਨ ਖਰੀਦਣ ਦਾ ਮੌਕਾ ਮਿਲੇਗਾ। ਤੁਸੀਂ ਬੈਂਕ ਆਫਰ ਦੇ ਨਾਲ 1000 ਰੁਪਏ ਤਕ ਦੀ ਛੋਟ ਦੇ ਨਾਲ ਫੋਨ ਖਰੀਦ ਸਕੋਗੇ। ਇਹ ਡਿਸਕਾਊਂਟ HDFC ਤੇ SBI ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਲਿਆ ਜਾ ਸਕੇਗਾ।
Oppo K12x 5G ਦੀ ਪਹਿਲੀ ਸੇਲ
ਗੱਲ ਕਰੀਏ ਫੋਨ ਦੀ ਪਹਿਲੀ ਸੇਲ ਦੀ ਤਾਂ Oppo K12x 5G ਦੀ ਪਹਿਲੀ ਸੇਲ 2 ਅਗਸਤ, ਦੁਪਹਿਰ 12 ਵਜੇ ਲਾਈਵ ਹੋਵੇਗੀ। ਫੋਨ ਦੀ ਖਰੀਦਦਾਰੀ ਫਲਿਪਕਾਰਟ ਤੋਂ ਕੀਤੀ ਜਾ ਸਕੇਗੀ।