Tuesday, October 15, 2024
Google search engine
Homelatest NewsOppo K12x 5G ਭਾਰਤ 'ਚ ਲਾਂਚ, 15 ਹਜ਼ਾਰ ਰੁਪਏ ਤੋਂ ਘੱਟ ਵਿਚ...

Oppo K12x 5G ਭਾਰਤ ‘ਚ ਲਾਂਚ, 15 ਹਜ਼ਾਰ ਰੁਪਏ ਤੋਂ ਘੱਟ ਵਿਚ ਓਪੋ ਨੇ ਪੇਸ਼ ਕੀਤਾ ਦਮਦਾਰ ਫੋਨ

ਕੰਪਨੀ ਦਾ ਕਹਿਣਾ ਹੈ ਕਿ ਡਿਵਾਈਸ ਨੂੰ 360 ਡਿਗਰੀ ਆਰਮਰ ਪਰੂਫ ਬਾਡੀ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਤੁਸੀਂ ਵੀ ਅਲਟਰਾ ਸਲਿਮ ਫੋਨ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਓਪੋ ਦਾ ਨਵਾਂ ਫੋਨ ਤੁਹਾਡਾ ਦਿਲ ਜਿੱਤ ਸਕਦਾ ਹੈ।

Oppo K12x 5G ਭਾਰਤ 'ਚ ਲਾਂਚ, 15 ਹਜ਼ਾਰ ਰੁਪਏ ਤੋਂ ਘੱਟ ਵਿਚ ਓਪੋ ਨੇ ਪੇਸ਼ ਕੀਤਾ ਦਮਦਾਰ ਫੋਨ Oppo ਨੇ ਆਪਣੇ ਭਾਰਤੀ ਗਾਹਕਾਂ ਲਈ Oppo K12x 5G ਫੋਨ ਲਾਂਚ ਕੀਤਾ ਹੈ। ਕੰਪਨੀ ਇਸ ਫੋਨ ਨੂੰ ਪਾਵਰਫੁੱਲ ਬੈਟਰੀ ਨਾਲ ਲੈ ਕੇ ਆਈ ਹੈ। ਫ਼ੋਨ 5100mAh ਬੈਟਰੀ ਨਾਲ ਆਉਂਦਾ ਹੈ। ਫਾਸਟ ਚਾਰਜਿੰਗ ਲਈ ਫੋਨ ਨੂੰ 45W SuperVOOC ਚਾਰਜਿੰਗ ਨਾਲ ਲਿਆਂਦਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਡਿਵਾਈਸ ਨੂੰ 360 ਡਿਗਰੀ ਆਰਮਰ ਪਰੂਫ ਬਾਡੀ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਤੁਸੀਂ ਵੀ ਅਲਟਰਾ ਸਲਿਮ ਫੋਨ ਖਰੀਦਣ ਦੀ ਤਿਆਰੀ ਕਰ ਰਹੇ ਹੋ ਤਾਂ ਓਪੋ ਦਾ ਨਵਾਂ ਫੋਨ ਤੁਹਾਡਾ ਦਿਲ ਜਿੱਤ ਸਕਦਾ ਹੈ।

ਪ੍ਰੋਸੈਸਰ- Oppo ਦਾ ਨਵਾਂ ਫੋਨ MediaTek Dimensity 6300 ਚਿਪਸੈੱਟ ਨਾਲ ਲਿਆਂਦਾ ਗਿਆ ਹੈ।

ਡਿਸਪਲੇਅ- ਕੰਪਨੀ ਨੇ Oppo K12x 5G ਨੂੰ 6.67 ਇੰਚ HD 1604×720 ਪਿਕਸਲ, 120hz ਤੱਕ ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਲਿਆਂਦਾ ਹੈ।

ਰੈਮ ਤੇ ਸਟੋਰੇਜ- ਨਵਾਂ ਓਪੋ ਫੋਨ 6GB 128GB ਅਤੇ 8GB 256GB ਵੇਰੀਐਂਟ ਵਿੱਚ ਲਿਆਂਦਾ ਗਿਆ ਹੈ। ਫ਼ੋਨ LPDDR4X RAM ਕਿਸਮ ਅਤੇ UFS 2.2 ਸਟੋਰੇਜ ਨਾਲ ਆਉਂਦਾ ਹੈ।

ਬੈਟਰੀ- Oppo ਫੋਨ 5100mAh ਬੈਟਰੀ ਅਤੇ 45W SUPERVOOC ਚਾਰਜਿੰਗ ਫੀਚਰ ਨਾਲ ਆਉਂਦਾ ਹੈ।

ਕੈਮਰਾ- Oppo K12x 5G ਸਮਾਰਟਫੋਨ ਨੂੰ 32MP ਮੇਨ, 2MP ਪੋਰਟਰੇਟ ਅਤੇ 8MP ਫਰੰਟ ਕੈਮਰੇ ਨਾਲ ਲਿਆਂਦਾ ਗਿਆ ਹੈ।

Oppo K12x 5G ਦੀ ਕੀਮਤ

ਕੀਮਤ ਦੀ ਗੱਲ ਕਰੀਏ ਤਾਂ ਨਵੇਂ ਓਪੋ ਫੋਨ ਨੂੰ 13 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ।

6GB 128GB ਵੇਰੀਐਂਟ ਦੀ ਕੀਮਤ 12,999 ਰੁਪਏ ਰੱਖੀ ਗਈ ਹੈ।

8GB 256GB ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ।

ਹਾਲਾਂਕਿ, ਛੂਟ ‘ਤੇ ਓਪੋ ਫੋਨ ਖਰੀਦਣ ਦਾ ਮੌਕਾ ਮਿਲੇਗਾ। ਤੁਸੀਂ ਬੈਂਕ ਆਫਰ ਦੇ ਨਾਲ 1000 ਰੁਪਏ ਤਕ ਦੀ ਛੋਟ ਦੇ ਨਾਲ ਫੋਨ ਖਰੀਦ ਸਕੋਗੇ। ਇਹ ਡਿਸਕਾਊਂਟ HDFC ਤੇ SBI ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਲਿਆ ਜਾ ਸਕੇਗਾ।

Oppo K12x 5G ਦੀ ਪਹਿਲੀ ਸੇਲ

ਗੱਲ ਕਰੀਏ ਫੋਨ ਦੀ ਪਹਿਲੀ ਸੇਲ ਦੀ ਤਾਂ Oppo K12x 5G ਦੀ ਪਹਿਲੀ ਸੇਲ 2 ਅਗਸਤ, ਦੁਪਹਿਰ 12 ਵਜੇ ਲਾਈਵ ਹੋਵੇਗੀ। ਫੋਨ ਦੀ ਖਰੀਦਦਾਰੀ ਫਲਿਪਕਾਰਟ ਤੋਂ ਕੀਤੀ ਜਾ ਸਕੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments