Saturday, October 19, 2024
Google search engine
HomeDeshOneplus 12 ਸਮਾਰਟਫੋਨ ਦੀ ਭਾਰਤ ‘ਚ ਇਸ ਦਿਨ ਹੋਵੇਗੀ ਐਂਟਰੀ

Oneplus 12 ਸਮਾਰਟਫੋਨ ਦੀ ਭਾਰਤ ‘ਚ ਇਸ ਦਿਨ ਹੋਵੇਗੀ ਐਂਟਰੀ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਜਲਦ ਹੀ ਘਰੇਲੂ ਬਾਜ਼ਾਰ ਚੀਨ ‘ਚ ਆਪਣਾ ਨਵਾਂ ਡਿਵਾਈਸ ਲਾਂਚ ਕਰਨ ਜਾ ਰਹੀ ਹੈ। 5 ਦਸੰਬਰ ਨੂੰ, ਕੰਪਨੀ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ ‘ਤੇ Oneplus 12 ਸਮਾਰਟਫੋਨ ਲਾਂਚ ਕਰੇਗੀ। ਹਾਲਾਂਕਿ ਇਸ ਸਮਾਰਟਫੋਨ ਨੂੰ ਭਾਰਤ ‘ਚ ਜਨਵਰੀ ‘ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਅਜੇ ਤੱਕ OnePlus 12 ਦੀ ਲਾਂਚ ਡੇਟ ਸ਼ੇਅਰ ਨਹੀਂ ਕੀਤੀ ਹੈ।
 ਮਸ਼ਹੂਰ ਟਿਪਸਟਰ ਮੈਕਸ ਜੈਮਬਰ ਨੇ ਐਕਸ ਪੋਸਟ ‘ਚ ਦੱਸਿਆ ਕਿ ਕੰਪਨੀ ਇਸ ਸਮਾਰਟਫੋਨ ਨੂੰ ਭਾਰਤ ਸਮੇਤ ਦੁਨੀਆ ਭਰ ‘ਚ 23 ਜਨਵਰੀ ਨੂੰ ਲਾਂਚ ਕਰ ਸਕਦੀ ਹੈ। ਮੋਬਾਈਲ ਫੋਨ ‘ਚ 4ਵੀਂ ਜਨਰੇਸ਼ਨ ਹੈਸਲਬਲਾਡ ਕੈਮਰਾ ਸੈੱਟਅਪ ਉਪਲਬਧ ਹੋਵੇਗਾ।   OnePlus 11 ਨੂੰ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ‘ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ‘ਚ ਕੰਪਨੀ ਨੇ 100 ਵਾਟ ਫਾਸਟ ਚਾਰਜਿੰਗ ਦੇ ਨਾਲ 5000 mAh ਦੀ ਬੈਟਰੀ ਦਿੱਤੀ ਹੈ। ਹਾਲਾਂਕਿ ਇਸ ‘ਚ ਤੁਹਾਨੂੰ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਨਹੀਂ ਮਿਲਦਾ ਹੈ। ਸਮਾਰਟਫੋਨ ਦੀ ਕੀਮਤ 56,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜੇਕਰ ਕੰਪਨੀ ਤੁਹਾਨੂੰ ਨਵੇਂ ਮਾਡਲ ‘ਚ ਵਾਇਰਲੈੱਸ ਚਾਰਜਿੰਗ ਦੇ ਨਾਲ ਸਪੋਰਟ ਕਰੇਗੀ ਤਾਂ ਇਹ 50 ਵਾਟਸ ਦੀ ਹੋ ਸਕਦੀ ਹੈ। ਸਪੈਕਸ ਦੀ ਗੱਲ ਕਰੀਏ ਤਾਂ ਸਮਾਰਟਫੋਨ ‘ਚ ਤੁਹਾਨੂੰ OnePlus 11 ਦੀ ਤਰ੍ਹਾਂ 100 ਵਾਟ ਫਾਸਟ ਚਾਰਜਿੰਗ ਦੇ ਨਾਲ 5000 mAh ਦੀ ਬੈਟਰੀ ਮਿਲੇਗੀ। ਮੋਬਾਈਲ ਫੋਨ ਵਿੱਚ ਇੱਕ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ ਜਿਸ ਵਿੱਚ 50 MP Sony LYT-808 ਪ੍ਰਾਇਮਰੀ ਕੈਮਰਾ ਲੈਂਸ, 48 MP Sony IMX581 ਅਲਟਰਾ-ਵਾਈਡ ਕੈਮਰਾ ਲੈਂਸ ਅਤੇ 64 MP Omnivision O64B ਪੈਰੀਸਕੋਪ ਲੈਂਸ ਸ਼ਾਮਲ ਹੋ ਸਕਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments