NHAI ਵੱਲੋਂ FASTag ਰਾਹੀਂ ਟੋਲ ਵਸੂਲਿਆ ਜਾਂਦਾ ਹੈ। ਫਾਸਟੈਗ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ‘ਤੇ ਕੰਮ ਕਰਦਾ ਹੈ। ਇਸ ਨਾਲ ਜੁੜੇ ਕਈ ਸਵਾਲ ਲੋਕਾਂ ਦੇ ਮਨਾਂ ‘ਚ ਰਹਿੰਦੇ ਹਨ। ਇਸ ਲੇਖ ‘ਚ ਅਸੀਂ ਅਜਿਹੇ ਸਵਾਲਾਂ (FAQs) ਦੇ ਜਵਾਬ ਲੈ ਕੇ ਆਏ ਹਾਂ।
NHAI ਨੇ 1 ਅਪ੍ਰੈਲ, 2024 ਤੋਂ ਦੇਸ਼ ਭਰ ਵਿਚ One Vehicle One FASTag ਨਿਯਮ ਲਾਗੂ ਕਰ ਦਿੱਤਾ ਹੈ। ਇਸ ਨਿਯਮ ਤੋਂ ਬਾਅਦ ਹੁਣ ਇਕ ਵਾਹਨ ਲਈ ਸਿਰਫ ਇਕ ਫਾਸਟੈਗ ਦੀ ਵਰਤੋਂ ਕੀਤੀ ਜਾ ਸਕੇਗੀ।
ਰਾਸ਼ਟਰੀ ਰਾਜਮਾਰਗਾਂ ‘ਤੇ ਮੁਸ਼ਕਲ ਰਹਿਤ ਯਾਤਰਾ ਲਈ ਫਾਸਟੈਗ ਇਕ ਬਿਹਤਰ ਹੱਲ ਹੈ। ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਤਕਨੀਕ ਦੀ ਵਰਤੋਂ ਸਿੱਧੇ ਪ੍ਰੀਪੇਡ ਜਾਂ ਲਿੰਕ ਕੀਤੇ ਬਚਤ ਖਾਤੇ ਤੋਂ FASTag ਰਾਹੀਂ ਟੋਲ ਭੁਗਤਾਨ ਕਰਨ ਲਈ ਕੀਤੀ ਜਾਂਦੀ ਹੈ।
ਇਹ ਵਾਹਨ ਦੀ ਵਿੰਡਸਕਰੀਨ ‘ਤੇ ਚਿਪਕਾਇਆ ਜਾਂਦਾ ਹੈ ਤੇ ਵਾਹਨ ਨੂੰ ਨਕਦ ਲੈਣ-ਦੇਣ ਲਈ ਰੁਕੇ ਬਿਨਾਂ ਟੋਲ ਪਲਾਜ਼ਾ ਤੋਂ ਲੰਘਣ ਦੇ ਯੋਗ ਬਣਾਉਂਦਾ ਹੈ। ਤੁਸੀਂ ਲੋੜ ਅਨੁਸਾਰ ਫਾਸਟੈਗ ਰੀਚਾਰਜ/ਟਾਪ ਅੱਪ ਕਰ ਸਕਦੇ ਹੋ।
FASTag ਖਰੀਦਣ ਲਈ ਤੁਸੀਂ ਟੋਲ ਪਲਾਜ਼ਾ NETC ਮੈਂਬਰ ਬੈਂਕਾਂ ਤੇ ਉਨ੍ਹਾਂ ਦੇ ਅਧਿਕਾਰਤ ਡਿਸਟ੍ਰੀਬਿਊਟਰ ਕੋਲ ਜਾ ਸਕਦੇ ਹੋ। ਇਸ ਤੋਂ ਇਲਾਵਾ, ਵਿਕਲਪਕ ਤੌਰ ‘ਤੇ ਤੁਸੀਂ ਆਨਲਾਈਨ ਜਾਂ ਸਬੰਧਤ ਜਾਰੀ ਕਰਨ ਵਾਲੇ ਬੈਂਕ ਦੀ ਵੈੱਬਸਾਈਟ ‘ਤੇ ਵੀ ਅਪਲਾਈ ਕਰ ਸਕਦੇ ਹੋ।
ਗਾਹਕ ਨੂੰ FASTag ਲਈ ਅਰਜ਼ੀ ਫਾਰਮ ਦੇ ਨਾਲ ਹੇਠਾਂ ਦਿੱਤੇ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ-
ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (RC)
ਵਾਹਨ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ (ਵਿਕਲਪਕ)
ਵਾਹਨ ਮਾਲਕ ਸ਼੍ਰੇਣੀ ਅਨੁਸਾਰ ਕੇਵਾਈਸੀ ਦਸਤਾਵੇਜ਼
ਵੈਲਿਡ ਡਰਾਈਵਿੰਗ ਲਾਇਸੰਸ
ਵਾਹਨ ਦੀ ਫੋਟੋ (ਵਿਕਲਪਿਕ)
ਤੁਸੀਂ ਆਪਣੇ ਵਾਹਨ ‘ਤੇ ਇਕ ਵਾਰ ‘ਚ ਸਿਰਫ ਇਕ ਫਾਸਟੈਗ ਲਗਾ ਸਕਦੇ ਹੋ। ਜੇਕਰ ਤੁਹਾਡਾ FASTag ਗੁੰਮ ਹੋ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਤੁਸੀਂ ਆਪਣੇ ਜਾਰੀ ਕਰਨ ਵਾਲੇ ਬੈਂਕ ਤੋਂ FASTag ਸਟਿੱਕਰ ਬਦਲਣ ਲਈ ਬੇਨਤੀ ਕਰ ਸਕਦੇ ਹੋ।
ਜੇਕਰ ਤੁਸੀਂ ਕਿਸੇ ਹੋਰ ਬੈਂਕ ਤੋਂ FASTag ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਮੌਜੂਦਾ ਬੈਂਕ ਤੋਂ ਆਪਣਾ FASTag ਬੰਦ ਕਰਵਾ ਸਕਦੇ ਹੋ।