Wednesday, October 16, 2024
Google search engine
HomeDeshLudhiana: 4 ਜੂਨ ਨੂੰ ਦੇਸ਼ 'ਚ ਅਰਬਪਤੀਆਂ ਦੀ ਸਰਕਾਰ ਨੂੰ ਬਾਏ-ਬਾਏ

Ludhiana: 4 ਜੂਨ ਨੂੰ ਦੇਸ਼ ‘ਚ ਅਰਬਪਤੀਆਂ ਦੀ ਸਰਕਾਰ ਨੂੰ ਬਾਏ-ਬਾਏ

ਮੁੱਲਾਂਪੁਰ ਵਿਖੇ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ 

ਮੁੱਲਾਂਪੁਰ ਵਿਖੇ ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 4 ਜੂਨ ਨੂੰ ਦੇਸ਼ ਦੇ ਵਿੱਚ ਸਥਾਪਿਤ ਅਰਬਪਤੀਆਂ ਦੀ ਸਰਕਾਰ ਦਾ ਅੰਤ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 4 ਜੂਨ ਨੂੰ ਦੇਸ਼ ਵਿੱਚ ਗਰੀਬਾਂ ਦੀ ਸਰਕਾਰ ਸੱਤਾ ਵਿੱਚ ਬੈਠਣ ਜਾ ਰਹੀ ਹੈ, ਜਿਸ ਦੇ ਬੈਠਦਿਆਂ ਹੀ ਬੇਰੁਜ਼ਗਾਰੀ, ਨਸ਼ਿਆਂ ਦਾ ਅੰਤ ਹੋਵੇਗਾ। ਉਹਨਾਂ ਦੇਸ਼ ਦੀਆਂ ਮਹਿਲਾਵਾਂ, ਨੌਜਵਾਨਾਂ, ਛੋਟੇ ਵਰਗ ਕਿਸਾਨਾਂ ਅਤੇ ਮਜ਼ਦੂਰਾਂ ਲਈ ਰਿਆਇਤਾਂ ਦਾ ਪਿਟਾਰਾ ਖੋਲ੍ਹਦਿਆਂ ਵੱਡੇ-ਵੱਡੇ ਦਾਅਵੇ ਕੀਤੇ। ਉਹਨਾਂ ਚਾਰ ਜੂਨ ਨੂੰ ਦੇਸ਼ ਵਿੱਚ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਲਾਗੂ ਕਰਨ, ਹਰ ਪਰਿਵਾਰ ਦੀ ਮਹਿਲਾ ਨੂੰ ਹਰ ਮਹੀਨੇ 8500 ਰੁਪਏ, ਇਸੇ ਤਰ੍ਹਾਂ ਬੇਰੁਜ਼ਗਾਰ ਨੂੰ ਇਕ ਸਾਲ ਦੀ ਪੱਕੀ ਨੌਕਰੀ, ਅਗਨੀ ਵੀਰ ਯੋਜਨਾ ਨੂੰ ਖਤਮ ਕਰਨ ਅਤੇ ਛੋਟੀ ਇੰਡਸਟਰੀ ਨੂੰ ਸਥਾਪਿਤ ਕਰਨ ਲਈ ਉਲੀਕੀ ਯੋਜਨਾ ਤੇ ਰੌਸ਼ਨੀ ਪਾਈ। ਹੁਣ ਦੇਸ਼ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ਤੇ ਰੱਖਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਖੁੱਲ ਕੇ ਕਹਿ ਰਹੇ ਹਨ ਕਿ ਇਸ ਵਾਰ ਸੱਤਾ ਵਿੱਚ ਆਉਂਦੇ ਹੀ ਡਾਕਟਰ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਫਾੜ ਕੇ ਸੁੱਟ ਦੇਣਗੇ, ਜਦਕਿ ਇਹ ਸੰਵਿਧਾਨ ਕੋਈ ਕਿਤਾਬ ਨਹੀਂ, ਗਰੀਬਾਂ ਦੀ ਆਵਾਜ਼ ਹੈ। ਦੇਸ਼ ਦੇ ਆਵਾਮ ਦਾ ਹੱਕ ਹੈ। ਉਹਨਾਂ ਕਿਹਾ ਕਿ ਅਬਾਨੀ, ਅਡਾਨੀ ਵਰਗੇ ਅਰਬਪਤੀ ਪਰਿਵਾਰਾਂ ਲਈ ਦੇਸ਼ ਦੇ ਛੋਟੇ ਕਾਰੋਬਾਰ ਨੂੰ ਖਤਮ ਕਰਕੇ ਰੱਖ ਦਿੱਤਾ। ਇਸ ਮੌਕੇ ਉਨ੍ਹਾਂ ਲੁਧਿਆਣਾ ਤੋਂ ਕਾਂਗਰਸ ਦੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਦੇਸ਼ ਵਿੱਚ ਗਰਜੇਗਾ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਵੇਨੂ ਗੋਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਓਬਜਰਵਰ ਹਰੀਸ਼ ਚੌਧਰੀ ਸਮੇਤ ਲੀਡਰਸ਼ਿਪ ਹਾਜ਼ਰ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments