Monday, October 14, 2024
Google search engine
HomeDeshਨਰੇਗਾ ਵਰਕਰ ਫਰੰਟ ਇੰਡੀਆਂ ਨੇ ਸੜ੍ਹਕ ਹਾਦਸੇ ਦੌਰਾਨ ਮਰੇ ਮਜ਼ਦੂਰਾਂ ਦੇ ਪਰਿਵਾਰਾਂ...

ਨਰੇਗਾ ਵਰਕਰ ਫਰੰਟ ਇੰਡੀਆਂ ਨੇ ਸੜ੍ਹਕ ਹਾਦਸੇ ਦੌਰਾਨ ਮਰੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 25 ਲੱਖ ਮੁਆਵਜ਼ਾ ਦੇਣ ਦੀ ਕੀਤੀ ਮੰਗ

ਇਹ ਹਾਦਸਾ ਇੰਨਾਂ ਭਿਆਨਕ ਸੀ ਜਿਸ ਨਾਲ ਚਾਰ ਮਜਦੂਰਾਂ ਦੀ ਮੌਕੇ ਤੇ ਮੌਤ ਹੋ ਗ਼ਈ। ਕਾਹਲੋਂ ਨੇ ਪੀੜ੍ਹਤ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜਾ ਦੇਣ ਅਤੇ ਕੈਂਟਰ ਚਾਲਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

 ਨਰੇਗਾ ਵਰਕਰ ਫਰੰਟ ਇੰਡੀਆਂ ਨੇ ਸੜ੍ਹਕ ਹਾਦਸੇ ਦੌਰਾਨ ਚਾਰ ਕਾਮਿਆ ਦੀ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਕਾਹਲੋ ਨੇ ਦੱਸਿਆ ਕਿ ਸੁਨਾਮ ਪਟਿਆਲਾ ਰੋਡ ’ਤੇ ਨਰੇਗਾ ਮਜਦੂਰ ਸੜ੍ਹਕ ਦੇ ਕਿਨਾਰੇ ਕੰਮ ਕਰ ਰਹੇ ਸਨ। ਇਹਨਾਂ ਕਾਮਿਆ ’ਤੇ ਇਕ ਕੈਂਟਰ ਜਾ ਚੜਿਆ।

ਇਹ ਹਾਦਸਾ ਇੰਨਾਂ ਭਿਆਨਕ ਸੀ ਜਿਸ ਨਾਲ ਚਾਰ ਮਜਦੂਰਾਂ ਦੀ ਮੌਕੇ ਤੇ ਮੌਤ ਹੋ ਗ਼ਈ। ਕਾਹਲੋਂ ਨੇ ਪੀੜ੍ਹਤ ਪਰਿਵਾਰਾਂ ਨੂੰ 25-25 ਲੱਖ ਰੁਪਏ ਮੁਆਵਜਾ ਦੇਣ ਅਤੇ ਕੈਂਟਰ ਚਾਲਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ ਹਨ।

ਇਸ ਲਈ ਸਰਕਾਰ ਨੂੰ ਨਰੇਗਾ ਵਰਕਰਾਂ ਦਾ ਬੀਮਾ ਕਰਨਾ ਚਾਹੀਦਾ ਹੈ। ਇਸ ਘਟਨਾ ’ਤੇ ਜਨਰਲ ਸਕੱਤਰ ਗੁਰਮੁਖ ਸਿੰਘ ਢੋਲਣ ਮਾਜਰਾ ਅਤੇ ਫਰੰਟ ਦੇ ਆਗੂਆ ਅਜੈਬ ਸਿੰਘ ਬਠੋਈ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਨੇ ਡੂੰਘਾਂ ਦੁੱਖ ਪ੍ਰਗਟ ਕੀਤਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments