Wednesday, October 16, 2024
Google search engine
HomeDeshਹੁਣ WhatsApp 'ਤੇ ਵੀ ਚੈੱਕ ਕਰ ਸਕਦੇ ਹੋ ਟ੍ਰੇਨ ਦਾ PNR ਸਟੇਟਸ,...

ਹੁਣ WhatsApp ‘ਤੇ ਵੀ ਚੈੱਕ ਕਰ ਸਕਦੇ ਹੋ ਟ੍ਰੇਨ ਦਾ PNR ਸਟੇਟਸ, ਇੱਧਰ-ਉੱਧਰ ਦੀ ਸਿਰਦਰਦੀ ਹੋ ਜਾਵੇਗੀ ਖ਼ਤਮ

WhatsApp ਹਰ ਦੂਜੇ ਸਮਾਰਟਫੋਨ ਯੂਜ਼ਰ ਦੇ ਫੋਨ ‘ਚ ਮੌਜੂਦ ਹੈ। ਇਹੀ ਕਾਰਨ ਹੈ ਕਿ ਕਈ ਕੰਪਨੀਆਂ ਨੇ ਆਪਣੇ ਯੂਜ਼ਰਜ਼ ਨਾਲ ਜੁੜਨ ਲਈ ਵ੍ਹਟਸਐਪ ਦੀ ਵਰਤੋਂ ਕਰਨ ਲੱਗੀ ਹੈ।

ਮੈਟਾ ਦੀ ਪਾਪੁਲਰ ਚੈਟਿੰਗ ਐਪ WhatsApp ਦੀ ਵਰਤੋਂ ਨਾ ਸਿਰਫ ਚੈਟਿੰਗ ਲਈ ਸਗੋਂ ਹੋਰ ਵੀ ਕਈ ਕੰਮਾਂ ਲਈ ਕੀਤੀ ਜਾ ਰਹੀ ਹੈ। ਵ੍ਹਟਸਐਪ ਦਾ ਇਕ ਵੱਡਾ ਯੂਜ਼ਰਬੇਸ ਹੈ।

ਵ੍ਹਟਸਐਪ ਹਰ ਦੂਜੇ ਸਮਾਰਟਫੋਨ ਯੂਜ਼ਰ ਦੇ ਫੋਨ ‘ਚ ਮੌਜੂਦ ਹੈ। ਇਹੀ ਕਾਰਨ ਹੈ ਕਿ ਕਈ ਕੰਪਨੀਆਂ ਨੇ ਆਪਣੇ ਯੂਜ਼ਰਜ਼ ਨਾਲ ਜੁੜਨ ਲਈ ਵ੍ਹਟਸਐਪ ਦੀ ਵਰਤੋਂ ਕਰਨ ਲੱਗੀ ਹੈ।

ਜੇਕਰ ਤੁਸੀਂ ਟਰੇਨ ਰਾਹੀਂ ਸਫਰ ਕਰਦੇ ਹੋ ਤਾਂ PNR ਸਟੇਟਸ ਚੈੱਕ ਕਰਨ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਤੁਸੀਂ ਸਿਰਫ਼ ਆਪਣੇ ਫ਼ੋਨ ‘ਚ ਮੌਜੂਦ WhatsApp ਦੀ ਵਰਤੋਂ ਕਰ ਸਕਦੇ ਹੋ।

IRCTC ਰੇਲਗੱਡੀ ‘ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ PNR ਸਟੇਟਸ ਚੈੱਕ ਕਰਨ ਲਈ WhatsApp ਅਧਾਰਤ ਸਹੂਲਤ ਦਿੰਦੀ ਹੈ।

ਭਾਰਤੀ ਰੇਲਵੇ ਦੇ ਯਾਤਰੀਆਂ ਲਈ WhatsApp ਬੇਸਡ ਇਹ ਸਰਵਿਸ ਮੁੰਬਈ ਅਧਾਰਤ ਸਟਾਰਟਅਪ ਰੇਲੋਫਾਈ (Rodeo Travel Technologies) ਪੇਸ਼ ਕਰਦਾ ਹੈ।

ਇਸ ਸਹੂਲਤ ਦੇ ਨਾਲ ਰੇਲਗੱਡੀ ‘ਚ ਸਫ਼ਰ ਕਰਨ ਵਾਲੇ ਯਾਤਰੀ ਸਿਰਫ਼ ਇਕ ਟੈਪ ਨਾਲ ਆਪਣੀ ਟ੍ਰੇਨ ਦਾ ਸਟੇਟਸ ਚੈੱਕ ਕਰ ਸਕਦੇ ਹਨ। ਮਤਲਬ ਕਿ ਤੁਹਾਨੂੰ ਕੋਈ ਵੱਖਰਾ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। Railofy IRCTC ਦਾ ਅਧਿਕਾਰਤ ਪ੍ਰੀਮੀਅਮ ਪਾਰਟਨਰ ਹੈ।

ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ Railofy ਦੇ WhatsApp ਚੈਟਬੋਟ ਨੰਬਰ 9881193322 ਨੂੰ ਫੋਨ ‘ਚ ਸੇਵ ਕਰਨਾ ਹੋਵੇਗਾ।

ਹੁਣ ਤੁਹਾਨੂੰ WhatsApp ਖੋਲ੍ਹਣਾ ਹੋਵੇਗਾ।

Railofy ਦੇ WhatsApp ਚੈਟਬੋਟ ਨੰਬਰ ਦੇ ਨਾਲ ਚੈਟ ਪੇਜ ‘ਤੇ ਜਾਣਾ ਹੋਵੇਗਾ।

ਹੁਣ ਤੁਹਾਨੂੰ ਆਪਣਾ 10 ਅੰਕਾਂ ਦਾ PNR ਨੰਬਰ ਟਾਈਪ ਕਰ ਕੇ ਭੇਜਣਾ ਹੋਵੇਗਾ।

ਮੈਸੇਜ ਭੇਜਣ ਤੇ ਇਕ ਵੈਲਿ਼ਡ PNR ਨੰਬਰ ਹੋਣ ਤੋਂ ਬਾਅਦ ਤੁਹਾਨੂੰ ਜਵਾਬ ‘ਚ ਸਾਰੇ ਵੇਰਵੇ ਮਿਲ ਜਾਣਗੇ।

ਵ੍ਹਗਟਐਪ ਚੈਟਬੋਟ ਦੇ ਨਾਲ ਯਾਤਰੀ ਪੀਐਨਆਰ ਸਟੇਟਸ, ਲਾਈਵ ਟ੍ਰੇਨ ਸਟੇਟਸ, ਪਿਛਲੇ ਰੇਲਵੇ ਸਟੇਸ਼ਨ ਦੀ ਜਾਣਕਾਰੀ, ਆਉਣ ਵਾਲੇ ਸਟੇਸ਼ਨ ਬਾਰੇ ਜਾਣਕਾਰੀ ਤੇ ਰੇਲ ਯਾਤਰਾ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments