ਕੰਗਨਾ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ
ਯੋਗਾ ਗਰਲ ਅਰਚਨਾ ਮਕਵਾਨਾ ਦੀ ਭਾਜਪਾ ਸੰਸਦ ਮੈਂਬਰ ਤੇ ਸਿਨੇ ਸਟਾਰ ਕੰਗਨਾ ਰਣੌਤ ਨਾਲ ਤਸਵੀਰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਤਸਵੀਰ ‘ਚ ਨੀਲੇ ਰੰਗ ਦੀ ਸਾੜ੍ਹੀ ਪਾਈ ਅਰਚਨਾ ਖੁਸ਼ਨੁਮਾ ਮਾਹੌਲ ‘ਚ ਕੰਗਨਾ ਨਾਲ ਖੜ੍ਹੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਤਸਵੀਰ ਕੁਝ ਸਮਾਂ ਪੁਰਾਣੀ ਮੰਨੀ ਜਾ ਰਹੀ ਹੈ ਪਰ ਇਨ੍ਹੀਂ ਦਿਨੀਂ ਵਾਇਰਲ ਹੋਣ ਕਾਰਨ ਇਸ ਦੀ ਕਾਫੀ ਚਰਚਾ ਹੋ ਰਹੀ ਹੈ।
ਫੋਟੋ ਤੋਂ ਬਾਅਦ ਲਾਏ ਜਾ ਰਹੇ ਅਜਿਹੇ ਕਿਆਸ
ਕੰਗਨਾ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਅਰਚਨਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗ ਆਸਣ (Yoga in Golden Temple) ਕਰਨ ਪਿੱਛੇ ਕੋਈ ਸਾਜ਼ਿਸ਼ ਸੀ। ਕੀ ਇਸ ਪਿੱਛੇ ਕੰਗਨਾ ਜਾਂ ਸਿੱਖ ਵਿਰੋਧੀ ਵਿਚਾਰਧਾਰਾ ਵਾਲੇ ਕਿਸੇ ਹੋਰ ਦੀ ਕੋਈ ਸਾਜ਼ਿਸ਼ ਹੈ? ਕੰਗਨਾ ਨਾਲ ਅਰਚਨਾ ਦੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਅਜਿਹੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਇਸ ਕਾਰਨ ਸੁਰਖੀਆਂ ‘ਚ ਆਈ ਸੀ ਅਰਚਨਾ ਮਕਵਾਨਾ
ਯੋਗਾ ਗਰਲ ਅਰਚਨਾ ਮਕਵਾਨਾ ਉਦੋਂ ਵਿਵਾਦਾਂ ‘ਚ ਆਈ ਜਦੋਂ ਉਸਨੇ ਹਰਿਮੰਦਰ ਸਾਹਿਬ ਜਾ ਕੇ ਯੋਗਾ ਕੀਤਾ ਤੇ ਆਪਣੀ ਫੋਟੋ ਵੀ ਪੋਸਟ ਕੀਤੀ। ਇਸ ਤੋਂ ਬਾਅਦ SGPC ਨੇ ਵਿਰੋਧ ਕੀਤਾ ਤੇ ਅਰਚਨਾ ਮਕਵਾਨਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਐੱਫਆਈਆਰ ਕਰਵਾ ਦਿੱਤੀ। ਇਸ ਤੋਂ ਬਾਅਦ ਅਰਚਨਾ ਨੇ ਵੀਡੀਓ ਜਾਰੀ ਕਰਕੇ SGPC ‘ਤੇ ਧਮਕੀਆਂ ਦੇਣ ਦਾ ਦੋਸ਼ ਵੀ ਲਾਇਆ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ ਤਸਵੀਰ
ਸੋਸ਼ਲ ਮੀਡੀਆ ਇਨਫਲੁਏਂਸਰ ਅਰਚਨਾ ਮਕਵਾਨਾ ਨੇ ਹਾਲ ਹੀ ‘ਚ ਹਰਿਮੰਦਰ ਸਾਹਿਬ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਇਸ ਵਿਚ ਉਹ ਲੰਗਰ ਵਰਤਾਉਂਦੀ ਤੇ ਖਾਂਦੀ ਨਜ਼ਰ ਆਈ। ਨਾਲ ਹੀ ਅਰਚਨਾ ਮਕਵਾਨਾ ਨੇ ਲਿਖਿਆ ਸੀ ਕਿ ਉਸ ‘ਤੇ ਗਲਤ ਦੋਸ਼ ਲਾਏ ਜਾ ਰਹੇ ਹਨ।