ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਇੱਕ ਥਾਂ ‘ਤੇ ਬੈਠ ਕੇ ਕੰਮ ਕਰਨ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ
ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਇੱਕ ਥਾਂ ‘ਤੇ ਬੈਠ ਕੇ ਕੰਮ ਕਰਨ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਲਗਾਤਾਰ ਖੜ੍ਹੇ ਰਹਿਣ ਨਾਲ ਵੀ ਲੱਤਾਂ, ਕਮਰ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਸਮੱਸਿਆਵਾਂ ਖੜ੍ਹੇ ਹੋ ਕੇ ਲਗਾਤਾਰ ਕੰਮ ਕਰਨ ਨਾਲ ਪੈਰਾਂ ਵਿਚ ਸੋਜ ਆ ਸਕਦੀ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਾਣੋ ਇੱਥੇ।ਜੋੜਾਂ ਦੇ ਦਰਦ ਦੇ ਕਈ ਕਾਰਨ ਹਨ ਪਰ ਇਨ੍ਹਾਂ ‘ਚੋਂ ਇਕ ਕਾਰਨ ਲਗਾਤਾਰ ਘੰਟਿਆਂ ਤੱਕ ਖੜ੍ਹੇ ਰਹਿਣਾ ਹੈ। ਖਾਸ ਤੌਰ ‘ਤੇ ਕਮਰ ਦੇ ਹੇਠਾਂ ਵਾਲੇ ਹਿੱਸੇ ਵਿਚ ਦਰਦ ਵਧਦਾ ਹੈ। ਜੇਕਰ ਤੁਹਾਨੂੰ ਪਹਿਲਾਂ ਹੀ ਗਠੀਆ ਜਾਂ ਜੋੜਾਂ ਦਾ ਦਰਦ ਹੈ ਤਾਂ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਤੋਂ ਬਚਣਾ ਚਾਹੀਦਾ ਹੈ।ਜੇਕਰ ਤੁਸੀਂ ਲੰਬੇ ਸਮੇਂ ਤੱਕ ਖੜ੍ਹੇ ਰਹਿੰਦੇ ਹੋ ਜਾਂ ਲਗਾਤਾਰ ਬੈਠੇ ਰਹਿੰਦੇ ਹੋ ਤਾਂ ਇਸ ਨਾਲ ਲੱਤਾਂ ਵਿੱਚ ਸੋਜ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ, ਖੜ੍ਹੇ ਰਹਿਣ ਨਾਲ ਸਰੀਰ ਦੇ ਹੇਠਲੇ ਹਿੱਸੇ ਵਿੱਚ ਖੂਨ ਜੰਮ ਸਕਦਾ ਹੈ। ਜਿਸ ਕਾਰਨ ਪੈਰਾਂ ਵਿੱਚ ਸੋਜ ਹੋ ਸਕਦੀ ਹੈ।
ਲੰਬੇ ਸਮੇਂ ਤੱਕ ਖੜ੍ਹੇ ਰਹਿਣ ਨਾਲ ਹੋਣ ਵਾਲੀ ਇੱਕ ਹੋਰ ਆਮ ਸਮੱਸਿਆ ਹੈ ਵੈਰੀਕੋਜ਼ ਨਾੜੀਆਂ। ਇਸ ਸਮੱਸਿਆ ‘ਚ ਲੱਤਾਂ ਦੀਆਂ ਨਾੜੀਆਂ ਸੁੱਜ ਜਾਂਦੀਆਂ ਹਨ ਅਤੇ ਅਲੱਗ-ਥਲੱਗ ਹੋ ਜਾਂਦੀਆਂ ਹਨ। ਇਸ ਕਾਰਨ ਉੱਥੇ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਹੈ। ਇਸ ਕਾਰਨ ਲੱਤਾਂ ਵਿੱਚ ਤੇਜ਼ ਦਰਦ ਹੁੰਦਾ ਹੈ।
ਖੜ੍ਹੇ ਹੋ ਕੇ ਲਗਾਤਾਰ ਕੰਮ ਕਰਨ ਨਾਲ ਵੀ ਕਮਰ ਦਰਦ ਹੋ ਸਕਦਾ ਹੈ। ਕਮਰ, ਪਿੱਠ ਅਤੇ ਲੱਤਾਂ ਵਿੱਚ ਦਰਦ ਵਧਣ ਲੱਗਦਾ ਹੈ ਅਤੇ ਕਈ ਵਾਰ ਇਸ ਕਾਰਨ ਤੁਰਨਾ ਵੀ ਮੁਸ਼ਕਲ ਹੋ ਜਾਂਦਾ ਹੈ।