ਕਿਸਾਨੀ ਵਿਰੋਧ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨ ਸਾਡੇ ਭਰਾ ਹਨ।
ਹਿਮਾਚਲ ਸੱਭਿਆਚਾਰਕ ਪ੍ਰੋਗਰਾਮ ਅਤੇ ਹਿਮਾਚਲ ਪਰਿਵਾਰ ਸੰਗਠਨ ਵੱਲੋਂ ਮੱਲ੍ਹੀ ਪੈਲੇਸ ਵਿਖੇ ਕਰਵਾਈ ਮੀਟਿੰਗ ਵਿੱਚ ਸ਼ਿਰਕਤ ਕਰਨ ਸਮੇਂ ਅਨੁਰਾਗ ਠਾਕੁਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੂਵਾ ਮਾਮਲੇ ਤੇ ਖੇਡ ਮੰਤਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 10 ਸਾਲਾਂ ਨੂੰ ਇਮਾਨਦਾਰੀ, ਸੇਵਾ ਅਤੇ ਵਿਕਾਸ, ਗਰੀਬ ਕਲਿਆਣ ਲਈ ਜਾਣਿਆ ਜਾਂਦਾ ਹੈ। ਮੋਦੀ ਸਰਕਾਰ ਨੇ ਗਰੀਬਾਂ ਦੀ ਭਲਾਈ ਲਈ ਕੰਮ ਕਰਦੇ ਹੋਏ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆਂਦਾ ਤੇ ਵਿਕਾਸ ਦੇ ਨਵੇਂ ਦਿਸਹੱਦੇ ਸਥਾਪਿਤ ਕੀਤੇ। ਠਾਕੁਰ ਨੇ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਮੋਦੀ ਦੀ ਗੂੰਜ ਸੁਣਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਇੱਕ ਉਹ ਇਨਸਾਨ ਹਨ ਜਿਸ ਦੀ ਸੋਚ ਪੰਜਾਬ ਅਤੇ ਲੁਧਿਆਣਾ ਨੂੰ ਤਰੱਕੀ ਦੀਆਂ ਬਰੂਹਾਂ ਤੇ ਲੈ ਜਾਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਕੇ ਲੋਕ ਸਭਾ ਵਿੱਚ ਭੇਜਦੇ ਹਨ ਤਾਂ ਪੰਜਾਬ ਦੀ ਤਰੱਕੀ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਰੋਕ ਨਹੀਂ ਸਕਦਾ। ਕਿਸਾਨੀ ਵਿਰੋਧ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨ ਸਾਡੇ ਭਰਾ ਹਨ। ਵਿਰੋਧ ਉਨ੍ਹਾਂ ਵੱਲੋਂ ਨਹੀਂ, ਸੰਗਠਨ ਦੇ ਕੁੱਝ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹਮੇਸ਼ਾ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਗਈ ਹੈ। ਮੋਦੀ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਖਰੀਦ ਦੁੱਗਣੀ ਕੀਤੀ ਗਈ ਹੈ, ਉੱਥੇ ਉਨ੍ਹਾਂ ਨੂੰ ਦੁੱਗਣਾ ਭਾਅ ਵੀ ਦਿੱਤਾ ਗਿਆ ਹੈ। ਅਨੁਰਾਗ ਠਾਕੁਰ ਨੇ ਪੰਜਾਬ ਦੀ ਮੌਜੂਦਾ ਸੂਬਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਨੂੰ ਰੰਗਲਾ ਪੰਜਾਬ ਦੀਆਂ ਗੱਲ੍ਹਾਂ ਕਰਨ ਵਾਲੇ ਮਾਨ ਪਿਛਲੇ ਮਹੀਨਿਆਂ ਦੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਧੀ ਤੇ ਤੰਜ਼ ਕਸਦੇ ਹੋਏ ਕਿਹਾ ਕਿ ਰਾਹੁਲ ਨੂੰ ਜਿਸ ਜਗ੍ਹਾਂ ਤੋਂ ਵੀ ਉਮੀਦਵਾਰ ਬਣਾਇਆ ਜਾਂਦਾ ਹੈ ਰਾਹੁਲ ਗਾਂਧੀ ਹਰ ਜਗ੍ਹਾ ਤੋਂ ਭੱਜ ਰਹੇ ਹਨ ਤੇ ਜਿਸ ਕਰਕੇ ਹਰ ਜਗ੍ਹਾਂ ਤੋਂ ਇੱਕ ਹੀ ਆਵਾਜ਼ ਆ ਰਹੀ ਹੈ ਕਿ ਭੱਜ-ਰਾਹੁਲ- ਭੱਜ। ਉਨ੍ਹਾਂ ਕਿਹਾ ਕਿ ਰਾਹੁਲ ਕਿੰਨ੍ਹਾ ਕੁ ਭੱਜਣਗੇ ਕਦੇ ਵਾਈਨਾਡ, ਕਦੇ ਅਮੇਠੀ ਤੇ ਕਦੇ ਰਾਏ ਬਰੇਲੀ, ਜਿੱਥੇ ਵੀ ਰਾਹੁਲ ਭੱਜਣਗੇ ਉਸਨੂੰ ਹਰ ਪਾਸੇ ਹਾਰ ਹੀ ਹਾਰ ਪੱਲੇ ਪਵੇਗੀ।ਕਾਰਜਕਾਲ ਦੌਰਾਨ ਲੱਗਭੱਗ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋ ਭਾਰੀ ਕੀਤੀ ਗਈ ਹੈ।