Monday, October 14, 2024
Google search engine
HomeDeshNobel Prize 2024: ਅਗਲੇ ਹਫ਼ਤੇ ਕੀਤਾ ਜਾਵੇਗਾ ਨੋਬਲ ਪੁਰਸਕਾਰਾਂ ਦਾ ਐਲਾਨ, ਇਨ੍ਹਾਂ...

Nobel Prize 2024: ਅਗਲੇ ਹਫ਼ਤੇ ਕੀਤਾ ਜਾਵੇਗਾ ਨੋਬਲ ਪੁਰਸਕਾਰਾਂ ਦਾ ਐਲਾਨ, ਇਨ੍ਹਾਂ ਨੂੰ ਦਿੱਤਾ ਜਾਵੇਗਾ ਸਨਮਾਨ

ਸੰਯੋਗ ਨਾਲ ਸੱਤ ਅਕਤੂਬਰ ਨੂੰ ਹਮਾਸ ਵਲੋਂ ਇਜ਼ਰਾਈਲ ’ਤੇ ਹਮਲੇ ਦੀ ਬਰਸੀ ਹੈ। ਪੁਰਸਕਾਰਾਂ ਦਾ ਐਲਾਨ ਸੋਮਵਾਰ ਨੂੰ ਮੈਡੀਕਲ ਪੁਰਸਕਾਰ ਦੇ ਨਾਲ ਸ਼ੁਰੂ ਹੋਵੇਗਾ।

 ਦੁਨੀਆ ਦੇ ਕਈ ਹਿੱਸਿਆਂ ’ਚ ਛਿੜੀਆਂ ਜੰਗਾਂ, ਸ਼ਰਨਾਰਥੀ ਸੰਕਟ, ਅਕਾਲ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ ’ਚ ਅਗਲੇ ਹਫਤੇ ਤੋਂ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋਵੇਗਾ। ਸੰਯੋਗ ਨਾਲ ਸੱਤ ਅਕਤੂਬਰ ਨੂੰ ਹਮਾਸ ਵਲੋਂ ਇਜ਼ਰਾਈਲ ’ਤੇ ਹਮਲੇ ਦੀ ਬਰਸੀ ਹੈ। ਪੁਰਸਕਾਰਾਂ ਦਾ ਐਲਾਨ ਸੋਮਵਾਰ ਨੂੰ ਮੈਡੀਕਲ ਪੁਰਸਕਾਰ ਦੇ ਨਾਲ ਸ਼ੁਰੂ ਹੋਵੇਗਾ। ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਓਸਲੋ ’ਚ ਨਾਰਵੇ ਦੀ ਨੋਬਲ ਕਮੇਟੀ ਵਲੋਂ ਕੀਤਾ ਜਾਏਗਾ, ਜਦਕਿ ਹੋਰਨਾਂ ਦਾ ਐਲਾਨ ਸਟਾਕਹੋਮ ’ਚ ਰਾਇਲ ਸਵੀਡਿਸ਼ ਅਕੈਡਮੀ ਆਫ ਸਾਈੰਸਿਜ਼ ਵਲੋਂ ਕੀਤਾ ਜਾਏਗਾ।

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਡੈਨ ਸਮਿਥ ਨੇਕਿਹਾ ਕਿ ਮੈਂ ਦੁਨੀਆ ’ਤੇ ਨਜ਼ਰ ਪਾਉਂਦਾ ਹਾਂ ਤਾਂ ਬਹੁਤ ਜ਼ਿਆਦਾ ਸੰਘਰਸ਼, ਦੁਸ਼ਮਣੀ ਤੇ ਟਕਰਾਅ ਦਿਖਦਾ ਹੈ। ਕੀ ਇਹ ਉਹ ਸਾਲ ਹੈ ਜਦੋਂ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਜਾਣਾ ਚਾਹੀਦਾ। ਸ਼ਾਇਦ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਰੋਕ ਕੇ ਇਸ ਪਾਸੇ ਧਿਆਨ ਕਰਨਾ ਠੀਕ ਰਹੇਗਾ। ਨੋਬਲ ਸ਼ਾਂਤੀ ਪੁਰਸਕਾਰ ਨੂੰ ਵਿਸ਼ਵਜੰਗਾਂ ਸਮੇਤ 19 ਵਾਰੀ ਮੁਅੱਤਲ ਕੀਤਾ ਜਾ ਚੁੱਕਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments