Nissan Magnite Facelift ਨੂੰ ਯਾਤਰੀਆਂ ਦੀ ਸੁਰੱਖਿਆ ਲਈ ਕਈ ਸ਼ਾਨਦਾਰ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ।
Nissan Magnite Facelift ਨੂੰ 4 ਅਕਤੂਬਰ ਨੂੰ ਲਾਂਚ ਕੀਤਾ ਗਿਆ ਹੈ। ਹੁਣ ਪੂਰੇ ਭਾਰਤ ‘ਚ ਇਸਦੀ ਡਿਲੀਵਰੀ ਅੱਜ ਯਾਨੀ 5 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ ਨੂੰ 6 ਵੇਰੀਐਂਟਸ ‘ਚ ਲਿਆਂਦਾ ਗਿਆ ਹੈ। ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਹੁਣ ਗਾਹਕਾਂ ਨੂੰ ਅਪਡੇਟਿਡ SUV ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਆਓ ਜਾਣਦੇ ਹਾਂ ਨਵੀਂ ਮੈਗਨਾਈਟ ‘ਚ ਕੀ-ਕੀ ਹੈ ਅਤੇ ਇਸ ਦੀ ਕੀਮਤ ਕਿੰਨੀ ਹੈ।
Nissan Magnite Facelift: ਐਕਸਟੀਰੀਅਰ
ਨਵੀਂ ਮੈਗਨਾਈਟ ਫੇਸਲਿਫਟ ਦੇ ਡਿਜ਼ਾਈਨ ‘ਚ ਬਦਲਾਅ ਦੇਖਿਆ ਗਿਆ ਹੈ। ਇਸ ਦੇ ਅਪਗ੍ਰੇਡ ਦੇ ਹਿੱਸੇ ਵਜੋਂ ਇਕ ਨਵਾਂ ਫੇਸ ਤੇ ਕ੍ਰੋਮ ਇਨਸਰਟ ਦਿੱਤਾ ਗਿਆ ਹੈ। ਇਸ ‘ਚ ਨਵੇਂ ਡਿਜ਼ਾਈਨ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ। ਉੱਥੇ ਹੀ ਇਸ ਦੇ ਪਿੱਛੇ ਵੱਲ ਦਿੱਤੇ ਗਏ ਟੇਲ ਲੈਂਪਸ ‘ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਕਾਰ ਨੂੰ ਨਵੀਂ ਲੁੱਕ ਦੇਣ ਲਈ ਉਸ ਦੇ ਐਲੀਮੈਂਟਸ ਨੂੰ ਬਦਲਿਆ ਗਿਆ ਹੈ।
Nissan Magnite Facelift: ਇੰਟੀਰੀਅਰ
ਇਸ ਦੇ ਕੈਬਿਨ ਤੇ ਲੇਆਉਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਪਰ ਨਿਸਾਨ ਨੇ ਇਸ ਦੇ ਟੱਚ ਸਰਫੇਸ ਤੇ ਅਪਹੋਲਸਟਰੀ ਲਈ ਨਵਾਂ ਸਟੀਅਰਿੰਗ ਵ੍ਹੀਲ ਤੇ ਕਲਰ ਸਕੀਮ ਦਿੱਤੀ ਹੈ। ਇਸ ਦੇ ਨਾਲ ਹੀ 360 ਡਿਗਰੀ ਕੈਮਰਾ, ਵਾਇਰਲੈੱਸ ਫੋਨ ਮਿਰਰਿੰਗ, ਡਰਾਈਵਰ ਸੀਟ ਲਈ ਉਚਾਈ ਐਡਜਸਟਮੈਂਟ, ਪਾਵਰਡ ਮਿਰਰ, HEPA ਏਅਰ ਫਿਲਟਰ, LED ਹੈੱਡਲੈਂਪਸ ਅਤੇ LED DRLs ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ‘ਚ ਨਵੀਂ ਆਈ-ਕੀ ਦਿੱਤੀ ਗਈ ਹੈ ਜਿਸ ਕਾਰਨ ਤੁਸੀਂ ਇਸ ਦੇ ਇੰਜਣ ਨੂੰ 60 ਮੀਟਰ ਦੀ ਦੂਰੀ ਤੋਂ ਚਾਲੂ ਕਰ ਸਕਦੇ ਹੋ।
ਇਸ ਦੇ ਨਾਲ ਹੀ ਇਸ ‘ਚ ਬਾਇ-ਫੰਕਸ਼ਨਲ ਪ੍ਰੋਜੈਕਟਰ ਦੇ ਨਾਲ ਆਟੋ LED ਲੈਂਪ, ਆਟੋ ਡਿਮ ਫਰੇਮਲੇਸ IVRM, ਕੂਲਡ ਗਲੋਵ ਬਾਕਸ, ਫਰੰਟ ਆਰਮਰੇਸਟ, 336-540 ਲੀਟਰ ਬੂਟ ਸਪੇਸ, 19 ਯੂਟੀਲਿਟੀ ਸਟੋਰੇਜ ਵਰਗੇ ਫੀਚਰਜ਼ ਦਿੱਤੇ ਗਏ ਹਨ।
Nissan Magnite Facelif : ਸੇਫਟੀ ਫੀਚਰ
ਨਿਸਾਨ ਮੈਗਨਾਈਟ ਫੇਸਲਿਫਟ ਨੂੰ ਯਾਤਰੀਆਂ ਦੀ ਸੁਰੱਖਿਆ ਲਈ ਕਈ ਸ਼ਾਨਦਾਰ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ। ਇਸ ਵਿੱਚ VDC, ESC, TPMS, EBS ਦੇ ਨਾਲ ABS, ਟ੍ਰੈਕਸ਼ਨ ਕੰਟਰੋਲ ਸਿਸਟਮ, ਹਿੱਲ ਸਟਾਰਟ ਅਸਿਸਟ, ਹਾਈਡ੍ਰੌਲਿਕ ਬ੍ਰੇਕ ਅਸਿਸਟ, ਰੀਇਨਫੋਰਸਡ ਬਾਡੀ ਸਟਰਕਚਰ, ਡੋਰ ਪ੍ਰੈਸ਼ਰ ਸੈਂਸਰ ਅਤੇ ਗਰੈਵੀਟੇਸ਼ਨਲ ਸੈਂਸਰ, ਡਰਾਈਵਰ ਸੀਟ ਬੈਲਟ ਲੈਪ ਪ੍ਰੀਟੈਂਸ਼ਨਰ, 6 ਏਅਰ ਬੈਗ, ਸਾਰਿਆਂ ਲਈ ਫਰੰਟ ਸੀਟਾਂ ਸ਼ਾਮਲ ਹਨ। ਇਸ ਨੂੰ ਬੈਲਟ ਰੀਮਾਈਂਡਰ, ISO FIX ਚਾਈਲਡ ਸੀਟ ਐਂਕਰੇਜ, ਹਾਈ ਸਪੀਡ ਅਲਰਟ ਸਿਸਟਮ, ESS ਵਰਗੇ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ।
Nissan Magnite Facelift: ਇੰਜਣ
Nissan Magnite ਫੇਸਲਿਫਟ ‘ਚ 1.0-ਲੀਟਰ NA ਪੈਟਰੋਲ ਜਾਂ 1.0-ਲੀਟਰ ਟਰਬੋ ਪੈਟਰੋਲ ਇੰਜਣ ਹੈ। ਇਸ ਦਾ 1.0-ਲੀਟਰ NA ਪੈਟਰੋਲ ਇੰਜਣ 71 bhp ਅਤੇ 96 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ 1.0-ਲੀਟਰ ਟਰਬੋ ਪੈਟਰੋਲ ਇੰਜਣ 99 bhp ਅਤੇ 160 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਛੇ-ਸਪੀਡ MT ਜਾਂ CVT ਗਿਅਰਬਾਕਸ ਨਾਲ ਮੇਲ ਖਾਂਦਾ ਹੈ।
Nissan Magnite Facelift: ਕੀਮਤ
Nissan Magnite ਫੇਸਲਿਫਟ ਨੂੰ 6 ਵੇਰੀਐਂਟਸ ‘ਚ ਲਾਂਚ ਕੀਤਾ ਗਿਆ ਹੈ, ਜੋ Visia, Visia, Acenta, N-Connecta, Tekna ਅਤੇ Tekna ਹਨ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।