ਜਾਣਕਾਰੀ ਦਿੰਦਿਆਂ ਏਡੀਸੀਪੀ ਸਿਟੀ-2 ਆਈਪੀਐਸ ਆਦਿਤਿਆ ਕੁਮਾਰ ਨੇ ਦੱਸਿਆ ਕਿ
ਥਾਣਾ ਨੰਬਰ ਸੱਤ ਦੀ ਹੱਦ ਵਿੱਚ ਦੋ ਦਿਨ ਪਹਿਲਾਂ ਨਿਹੰਗ ਸਿੰਘਾਂ ਨੇ ਪਿਮਸ ਹਸਪਤਾਲ ਨੇੜੇ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਾ ਕੇ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਵੀ ਵਿਅਕਤੀ ਸ਼ਰਾਬ ਪੀਂਦਾ ਫੜਿਆ ਗਿਆ ਉਸ ਨੂੰ ਝਟਕਾ ਮੌਤ ਮਿਲੇਗੀ। ਸ਼ੁੱਕਰਵਾਰ ਨੂੰ ਨਿਹੰਗ ਸਿੰਘ ਠੇਕੇ ਦੇ ਬਾਹਰ ਟੈਂਟ ਲਾ ਕੇ ਬੈਠ ਗਏ।
ਅਜਿਹੇ ਵਿੱਚ ਜਦ ਏਡੀਸੀਪੀ ਅਦਿੱਤਿਆ ਕੁਮਾਰ ਅਤੇ ਏਸੀਪੀ ਮਾਡਲ ਟਾਊਨ ਦੀ ਅਗਵਾਈ ਵਿੱਚ ਥਾਣਾ 7 ਦੀ ਪੁਲਿਸ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਗਈ ਤਾਂ ਨਿਹੰਗ ਸਿੰਘਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਹੀ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ 5 ਜਣਿਆਂ ਨੂੰ ਗਿ੍ਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਏਡੀਸੀਪੀ ਸਿਟੀ-2 ਆਈਪੀਐਸ ਆਦਿਤਿਆ ਕੁਮਾਰ ਨੇ ਦੱਸਿਆ ਕਿ 2 ਦਿਨ ਪਹਿਲਾਂ ਪਿਮਸ ਹਸਪਤਾਲ ਦੇ ਨੇੜੇ ਸਥਿਤ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਨਿਹੰਗ ਸਿੰਘਾਂ ਵੱਲੋਂ ਧਮਕੀ ਭਰੇ ਬੋਰਡ ਲਾਏ ਗਏ ਸਨ ਕਿ ਇਸ ਇਲਾਕੇ ਵਿੱਚ ਕੋਈ ਵੀ ਸ਼ਰਾਬ ਖਰੀਦਦਾ ਜਾਂ ਪੀਂਦਾ ਨਜ਼ਰ ਆਇਆ ਤਾਂ ਉਸ ਨੂੰ ਮੌਤ ਦਾ ਸਿੱਧਾ ਝਟਕਾ ਦਿੱਤਾ ਜਾਵੇਗਾ ਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹ ਧਮਕੀ ਭਰੇ ਬੋਰਡ ਪਿਮਸ ਹਸਪਤਾਲ ਦੇ ਆਲੇ-ਦੁਆਲੇ ਸ਼ਰਾਬ ਦੇ ਠੇਕਿਆਂ ਦੇ ਬਾਹਰ ਲਗਾਏ ਗਏ ਸਨ।
ਵੀਰਵਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਧਮਕੀ ਭਰੇ ਬੋਰਡ ਉਤਾਰ ਦਿੱਤੇ ਸਨ ਪਰ ਸ਼ੁੱਕਰਵਾਰ ਨੂੰ ਪੁਲਿਸ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਨਿਹੰਗ ਸਿੰਘ ਸ਼ਰਾਬ ਦੇ ਠੇਕੇ ਦੇ ਬਾਹਰ ਟੈਂਟ ਲਾ ਕੇ ਬੈਠ ਗਏ। ਅਜਿਹੇ ‘ਚ ਜੇਕਰ ਕੋਈ ਸ਼ਰਾਬ ਜਾਂ ਬੀਅਰ ਲੈਣ ਆਇਆ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਦੀ ਸੂਚਨਾ ਮਿਲਦਿਆਂ ਹੀ ਏਡੀਸੀਪੀ ਸਿਟੀ 2 ਅਦਿੱਤਿਆ ਕੁਮਾਰ ਦੀ ਅਗਵਾਈ ਹੇਠ ਏਸੀਪੀ ਮਾਡਲ ਟਾਊਨ ਹਰਜਿੰਦਰ ਸਿੰਘ ਅਤੇ ਥਾਣਾ 6 ਦੇ ਇੰਚਾਰਜ ਸਾਹਿਲ ਚੌਧਰੀ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਨਿਹੰਗ ਸਿੰਘਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ।
ਅਜਿਹੇ ‘ਚ ਆਈਪੀਐਸ ਅਦਿੱਤਿਆ ਕੁਮਾਰ ਨੇ ਪੁਲਿਸ ‘ਤੇ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਨਿਹੰਗ ਸਿੰਘਾਂ ਨੇ ਕਾਫੀ ਹੰਗਾਮਾ ਕੀਤਾ।
ਹਾਲਾਂਕਿ, ਉਹ ਪੁਲਿਸ ਦਾ ਵਿਰੋਧ ਕਰਨ ਵਿੱਚ ਅਸਫਲ ਰਹੇ ਅਤੇ ਪੁਲਿਸ ਟੀਮ ਉਨ੍ਹਾਂ ਨੂੰ ਵਾਹਨਾਂ ਵਿੱਚ ਥਾਣੇ ਲੈ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਹਮਲੇ ਵਿੱਚ ਏਸੀਪੀ ਮਾਡਲ ਟਾਊਨ ਹਰਜਿੰਦਰ ਸਿੰਘ ਅਤੇ ਥਾਣਾ 6 ਦੇ ਇੰਚਾਰਜ ਇੰਸਪੈਕਟਰ ਸਾਹਿਲ ਚੌਧਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦੋਂਕਿ ਦੋ ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ।