Sunday, February 2, 2025
Google search engine
HomeDeshਅੱਜ ਤੋਂ ਸ਼ੁਰੂ ਹੋਣ ਵਾਲੀ NEET UG ਕੌਂਸਲਿੰਗ ਅਗਲੇ ਹੁਕਮਾਂ ਤੱਕ ਮੁਲਤਵੀ,...

ਅੱਜ ਤੋਂ ਸ਼ੁਰੂ ਹੋਣ ਵਾਲੀ NEET UG ਕੌਂਸਲਿੰਗ ਅਗਲੇ ਹੁਕਮਾਂ ਤੱਕ ਮੁਲਤਵੀ, ਜਲਦ ਕੀਤਾ ਜਾਵੇਗਾ ਨਵੀਆਂ ਤਰੀਕਾਂ ਦਾ ਐਲਾਨ

NEET UG ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਦਾਖਲੇ ਲਈ ਕੌਂਸਲਿੰਗ ਪ੍ਰਕਿਰਿਆ ਅੱਜ ਯਾਨੀ 6 ਜੁਲਾਈ, 2024 ਤੋਂ ਸ਼ੁਰੂ ਹੋਣੀ ਸੀ

 NEET UG ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਦਾਖਲੇ ਲਈ ਕੌਂਸਲਿੰਗ ਪ੍ਰਕਿਰਿਆ ਅੱਜ ਯਾਨੀ 6 ਜੁਲਾਈ, 2024 ਤੋਂ ਸ਼ੁਰੂ ਹੋਣੀ ਸੀ, ਜਿਸ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੌਂਸਲਿੰਗ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ MCC ਨੇ ਇਸ ਸਬੰਧੀ ਕੋਈ ਸ਼ਡਿਊਲ ਜਾਰੀ ਨਹੀਂ ਕੀਤਾ ਸੀ।
ਇਸ ਤੋਂ ਇਲਾਵਾ ਪਟੀਸ਼ਨਰਾਂ ਨੇ ਇਸ ਪ੍ਰਕਿਰਿਆ ਨੂੰ ਦੋ ਦਿਨਾਂ ਲਈ ਰੋਕਣ ਦੀ ਬੇਨਤੀ ਕੀਤੀ ਸੀ ਕਿਉਂਕਿ ਸੁਪਰੀਮ ਕੋਰਟ 8 ਜੁਲਾਈ ਨੂੰ NEET UG ਨਾਲ ਸਬੰਧਤ ਕੇਸਾਂ ਦੀ ਸੁਣਵਾਈ ਕਰੇਗੀ।
ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ
ਮੈਡੀਕਲ ਕੌਂਸਲਿੰਗ ਕਮੇਟੀ (MCC) ਦੁਆਰਾ ਜਲਦੀ ਹੀ NEET UG ਕੌਂਸਲਿੰਗ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਖਬਰਾਂ ਮੁਤਾਬਕ ਸੁਪਰੀਮ ਕੋਰਟ ‘ਚ ਇਸ ਨਾਲ ਜੁੜੀਆਂ ਪੈਂਡਿੰਗ ਪਟੀਸ਼ਨਾਂ ‘ਤੇ ਸੁਣਵਾਈ ਤੋਂ ਬਾਅਦ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ। MCC ਆਲ ਇੰਡੀਆ ਕੋਟਾ (AIQ) ਅਧੀਨ 15% ਸੀਟਾਂ ਅਤੇ ਦਿੱਲੀ ਯੂਨੀਵਰਸਿਟੀ (DU), BHU ਅਤੇ AMU ਸਮੇਤ ਡੀਮਡ ਯੂਨੀਵਰਸਿਟੀਆਂ/ਕੇਂਦਰੀ ਯੂਨੀਵਰਸਿਟੀਆਂ/ESIC ਅਤੇ AFMC ਦੀਆਂ ਸਾਰੀਆਂ ਸੀਟਾਂ ‘ਤੇ ਦਾਖਲੇ ਦੀ ਪੇਸ਼ਕਸ਼ ਕਰੇਗਾ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments