ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੰਬਾਲਾ ਛਾਉਣੀ ਦੇ ਨਾਗਲ ‘ਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਦੀ ਸ਼ਾਖਾ ਦਾ ਵਰਚੁਅਲ ਨੀਂਹ ਪੱਥਰ ਰੱਖਿਆ। ਅੰਬਾਲਾ ‘ਚ ਇਸ ਮੌਕੇ ‘ਤੇ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਅਤੇ ਰਾਜ ਸਭਾ ਮੈਂਬਰ ਕਾਰਤਿਕੇਯ ਸ਼ਰਮਾ ਮੌਜੂਦ ਸਨ।
14 ਕਰੋੜ ਰੁਪਏ ਦੀ ਲਾਗਤ ਨਾਲ ਹਰਿਆਣਾ ਸਣੇ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਨੂੰ ਫਾਇਦਾ ਹੋਵੇਗਾ। ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਦੇਸ਼ ਵਿਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਵਿਜ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਹਰ ਕੰਮ ਲਈ ਦਿੱਲੀ ਜਾਣਾ ਪੈਂਦਾ ਸੀ ਤੇ ਪਹਿਲਾਂ ਇੱਥੇ ਇਕੋ ਏਮਜ਼ ਹੁੰਦਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਸਦਕਾ ਅੱਜ ਹਰ ਸੂਬੇ ‘ਚ ਏਮਜ਼ ਬਣ ਚੁੱਕਾ ਹੈ। ਦੇਸ਼ ਵਿਚ ਕਰੀਬ 350 ਮੈਡੀਕਲ ਕਾਲਜ ਬਣਾਏ ਗਏ ਹਨ। ਇਸੇ ਤਰ੍ਹਾਂ ਐਨਸੀਡੀਸੀ ਦੀ ਲੈਬ ਸਿਰਫ਼ ਦਿੱਲੀ ‘ਚ ਹੀ ਸੀ। ਹੁਣ ਦੇਸ਼ ਦੇ ਕਈ ਸੂਬਿਆਂ ‘ਚ NCDC ਲੈਬ ਦਾ ਉਦਘਾਟਨ ਹੋ ਚੁੱਕਾ ਹੈ।
NSDC ਦੀ ਸ਼ਾਖਾ ਅੰਬਾਲਾ ਛਾਉਣੀ ਦੇ ਨੰਗਲ ਪਿੰਡ ਵਿਚ ਬਣਾਈ ਜਾਵੇਗੀ ਤੇ ਜ਼ਮੀਨ ਕੇਂਦਰ ਸਰਕਾਰ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ। ਸ਼ਾਖਾ ਵਿੱਚ ਸਾਰੀਆਂ ਗੰਭੀਰ ਬਿਮਾਰੀਆਂ ਅਤੇ ਵਾਇਰਸਾਂ ਲਈ ਟੈਸਟ ਕੀਤੇ ਜਾਣਗੇ। ਜੋ ਹਸਪਤਾਲ ਜਾਂ ਸਾਂਝੀ ਪ੍ਰਯੋਗਸ਼ਾਲਾ ਵਿੱਚ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇੱਥੇ ਬਿਮਾਰੀਆਂ ਬਾਰੇ ਖੋਜ ਵੀ ਕੀਤੀ ਜਾਵੇਗੀ। ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਜਲਦ ਹੀ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਚਾਰ ਏਕੜ ਦੀ ਸ਼ਾਖਾ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ਸਣੇ 5 ਸੂਬਿਆਂ ਲਈ ਸਥਾਪਤ ਕੀਤੀ ਗਈ ਹੈ। ਇਸ ਵਿਚ ਗੰਭੀਰ ਬੀਮਾਰੀਆਂ, ਨਵੀਆਂ ਬੀਮਾਰੀਆਂ,ਵਾਇਰਸ ਪ੍ਰੀਖਣ ਤੇ ਅੰਕੜੇ ਸ਼ਾਮਲ ਹੋਣਗੇ।
ਲੈਬ ਬ੍ਰਾਂਚ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ। ਇਸ ਵਿਚ ਗਰਾਊਂਡ ਫਲੋਰ ਸਣੇ ਚਾਰ ਮੰਜ਼ਿਲਾ ਹੋਣਗੀਆਂ ਜਿਨ੍ਹਾਂ ਵਿਚ ਵੱਖ-ਵੱਖ ਸਹੂਲਤ ਹੋਵੇਗੀ। ਗਰਾਊਂਡ ਫਲੋਰ ‘ਤੇ ਰਿਸੈਪਸ਼ਨ, ਵੇਟਿੰਗ ਏਰੀਆ ਰੂਮ, ਲਾਬੀ, ਕਾਨਫਰੰਸ ਹਾਲ, ਐਡਮਿਨ ਆਫਿਸ, ਸਕਿਓਰਿਟੀ ਰੂਮ, ਆਈਟੀ ਵੀਡੀਓ ਰੂਮ, NSDC ਹੈੱਡ ਰੂਮ ਤੇ ਹੋਰ ਪ੍ਰਸ਼ਾਸਨਿਕ ਦਫਤਰ ਹੋਣਗੇ।