ਸ਼ਰਤ ਇਹ ਹੈ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਆਈਆਰਸੀਟੀਸੀ ਮੋਬਾਈਲ ਐਪ ਰਾਹੀਂ ਨਵਰਾਤਰੀ ਸਪੈਸ਼ਲ ਥਾਲੀ ਦੀ ਮੰਗ ਕਰਨੀ ਪਵੇਗੀ
ਨਵਰਾਤਰੀ ਦੇ ਤਿਉਹਾਰ ਦੇ ਮੱਦੇਨਜ਼ਰ ਰੇਲਵੇ ਨੇ ਨਵਰਾਤਰੀ ਸਪੈਸ਼ਲ ਥਾਲੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਸਮੇਂ ਪੰਜਾਬ ਵਿੱਚ ਇਸ ਸਹੂਲਤ ਲਈ ਸਿਰਫ਼ ਦੋ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ ਤਾਂ ਜੋ ਨਵਰਾਤਰੀ ਦੌਰਾਨ ਵਰਤ ਰੱਖਣ ਵਾਲੇ ਯਾਤਰੀਆਂ ਨੂੰ ਯਾਤਰਾ ਦੌਰਾਨ ਖਾਣ-ਪੀਣ ਦੀ ਚਿੰਤਾ ਨਾ ਕਰਨੀ ਪਵੇ। ਯਾਤਰਾ ਦੌਰਾਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਸਮੇਤ ਦੇਸ਼ ਦੇ 150 ਤੋਂ ਵੱਧ ਸਟੇਸ਼ਨਾਂ ‘ਤੇ ਇਸ ਸੇਵਾ ਦਾ ਲਾਭ ਉਠਾਇਆ ਜਾ ਸਕਦਾ ਹੈ। ਸ਼ਰਤ ਇਹ ਹੈ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਆਈਆਰਸੀਟੀਸੀ ਮੋਬਾਈਲ ਐਪ ਰਾਹੀਂ ਨਵਰਾਤਰੀ ਸਪੈਸ਼ਲ ਥਾਲੀ ਦੀ ਮੰਗ ਕਰਨੀ ਪਵੇਗੀ ਜਿਸ ਦੇ ਨਾਲ ਉਨ੍ਹਾਂ ਨੂੰ ਸਿਰਫ ਆਪਣਾ ਪੀਐੱਨਆਰ ਸਟੇਟਸ ਐਂਟਰ ਕਰਨਾ ਹੋਵੇਗਾ। ਇਸ ਤੋਂ ਇਲਾਵਾ ਯਾਤਰੀ ਆਈਆਰਸੀਟੀਸੀ ਦੀ ਈ-ਕੈਟਰਿੰਗ ਸਾਈਟ ‘ਤੇ ਜਾ ਕੇ ਵੀ ਨਵਰਾਤਰੀ ਥਾਲੀ ਦੀ ਮੰਗ ਕਰ ਸਕਦੇ ਹਨ, ਯਾਤਰੀ ਇਹ ਸਹੂਲਤ ਜਲੰਧਰ ਸਿਟੀ ਰੇਲਵੇ ਸਟੇਸ਼ਨ, ਲੁਧਿਆਣਾ, ਮੁੰਬਈ ਸੈਂਟਰਲ, ਦਿੱਲੀ ਜੰਕਸ਼ਨ, ਸੂਰਤ, ਜੈਪੁਰ, ਲਖਨਊ, ਪਟਨਾ ਜੰਕਸ਼ਨ, ਦੁਰਗ, ਚੇਨਈ ਸੈਂਟਰਲ, ਸਿਕੰਦਰਾਬਾਦ, ਅਮਰਾਵਤੀ, ਹੈਦਰਾਬਾਦ, ਤਿਰੂਪਤੀ, ਉਦੈਪੁਰ ਸਿਟੀ, ਬੰਗਲੌਰ ਕੈਂਟ, ਨਵੀਂ ਦਿੱਲੀ, ਠਾਣੇ, ਪੁਣੇ, ਮੈਂਗਲੋਰ ਸੈਂਟਰਲ ਸਟੇਸ਼ਨ ਆਦਿ ਵਿੱਚ ਲੈ ਸਕਦੇ ਹਨ।