ਪੁਲਿਸ ਨੇ ਡਾਕਟਰ ਮੋਨਿਕਾ ਭਾਰਤੀ ਦੀ ਸ਼ਿਕਾਇਤ ‘ਤੇ ਮੁਕਦੱਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਫਿਲਹਾਲ ਅਣਪਛਾਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕੀਤਾ ਹੈl ਨੌਸਰਬਾਜ ਦੀ ਸ਼ਨਾਖਤ ਹੋਣ ਤੋਂ ਬਾਅਦ ਉਸ ਨੂੰ ਮੁਕਦਮੇ ਵਿੱਚ ਨਾਮਜਦ ਕੀਤਾ ਜਾਵੇਗਾ l
ਲੁਧਿਆਣਾ ਦੀ ਮਹਿਲਾ ਡਾਕਟਰ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਿਆਂ ਨੌਸਰਬਾਜ਼ ਨੇ ਖ਼ੁਦ ਨੂੰ ਕਸਟਮ ਵਿਭਾਗ ਦਾ ਚੀਫ ਦੱਸਿਆ ਤੇ ਔਰਤ ਖਿਲਾਫ਼ ਦਰਖ਼ਾਸਤ ਮੋਸੂਲ ਹੋਣ ਦਾ ਡਰਾਵਾ ਦੇ ਕੇ ਉਸ ਕੋਲੋਂ 68 ਲੱਖ 80 ਹਜ਼ਾਰ ਰੁਪਏ ਹਾਸਿਲ ਕਰ ਲਏ l ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਕ੍ਰਿਸ਼ਨਾ ਨਗਰ ਆਰਤੀ ਚੌਕ ਦੀ ਰਹਿਣ ਵਾਲੀ ਡਾਕਟਰ ਮੋਨਿਕਾ ਭਾਰਤੀ ਦੀ ਸ਼ਿਕਾਇਤ ‘ਤੇ ਅਣਪਛਾਤੇ ਨੌਸਰਬਾਜ਼ ਖਿਲਾਫ ਧੋਖਾਧੜੀ ਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਡਾਕਟਰ ਮੋਨਿਕਾ ਭਾਰਤੀ ਨੇ ਦੱਸਿਆ ਕਿ ਉਸ ਨੂੰ ਸ਼ਾਮ ਵੇਲੇ ਇੱਕ ਅਣਜਾਣ ਨੰਬਰ ਤੋਂ ਵ੍ਹਟਸਐਪ ਕਾਲ ਆਈ l ਕਾਲਰ ਨੇ ਖ਼ੁਦ ਨੂੰ ਕਸਟਮ ਵਿਭਾਗ ਦਾ ਚੀਫ ਦੱਸਿਆ ਤੇ ਮਹਿਲਾ ਡਾਕਟਰ ਦੇ ਖਿਲਾਫ ਦਰਖ਼ਾਸਤ ਆਉਣ ਦਾ ਡਰਾਵਾ ਦਿੱਤਾl ਨੌਸਰਬਾਜ਼ ਨੇ ਔਰਤ ਨੂੰ ਧਮਕਾਇਆ ਕਿ ਉਸ ਖਿਲਾਫ ਪੜਤਾਲ ਚੱਲ ਰਹੀ ਹੈ ਤੇ ਜਲਦ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ।ਮੁਕੱਦਮਾ ਨਾ ਦਰਜ ਕਰਨ ਦੀ ਇਵਜ ‘ਚ ਨੌਸਰਬਾਜ਼ ਨੇ ਔਰਤ ਕੋਲੋਂ ਪੈਸਿਆਂ ਦੀ ਮੰਗ ਕੀਤੀl ਬੁਰੀ ਤਰ੍ਹਾਂ ਘਬਰਾਈ ਮਹਿਲਾ ਡਾਕਟਰ ਨੇ ਨੌਸਰਬਾਜ਼ ਵਲੋਂ ਭੇਜੇ ਗਏ ਖਾਤੇ ‘ਚ 68 ਲੱਖ 80 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇl ਰਕਮ ਹਾਸਲ ਹੋਣ ਦੇ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੇ ਵ੍ਹਟਸਐਪ ਨੰਬਰ ਬੰਦ ਕਰ ਦਿੱਤਾ l ਕੁਝ ਸਮੇਂ ਬਾਅਦ ਔਰਤ ਨੇ ਖ਼ੁਦ ਨੂੰ ਠੱਗਿਆ ਮਹਿਸੂਸ ਕੀਤਾ ਤੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀl ਕੇਸ ਦੀ ਪੜਤਾਲ ਕਰ ਰਹੇ ਏਐਸਆਈ ਜਨਕ ਰਾਜ ਦਾ ਕਹਿਣਾ ਹੈ ਕਿ ਪੁਲਿਸ ਨੇ ਡਾਕਟਰ ਮੋਨਿਕਾ ਭਾਰਤੀ ਦੀ ਸ਼ਿਕਾਇਤ ‘ਤੇ ਮੁਕਦੱਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਫਿਲਹਾਲ ਅਣਪਛਾਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕੀਤਾ ਹੈl ਨੌਸਰਬਾਜ ਦੀ ਸ਼ਨਾਖਤ ਹੋਣ ਤੋਂ ਬਾਅਦ ਉਸ ਨੂੰ ਮੁਕਦਮੇ ਵਿੱਚ ਨਾਮਜਦ ਕੀਤਾ ਜਾਵੇਗਾ l