ਅਜਿਹੀਆਂ ਅਫਵਾਹਾਂ ਹਨ ਕਿ ਨਤਾਸ਼ਾ ਸਟੈਨਕੋਵਿਚ ਤੇ ਹਾਰਦਿਕ ਪਾਂਡਿਆ ਵਿਚਕਾਰ ਸਭ ਕੁਝ ਠੀਕ ਨਹੀਂ ਹੈ।
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਤਾਸ਼ਾ ਹਾਰਦਿਕ ਦੀ ਜਾਇਦਾਦ ‘ਚੋਂ ਵੱਡਾ ਲੈ ਕੇ ਲਵੇਗੀ। ਹਾਲਾਂਕਿ ਇਨ੍ਹਾਂ ਖਬਰਾਂ ‘ਤੇ ਅਧਿਕਾਰਤ ਬਿਆਨ ਆਉਣਾ ਅਜੇ ਬਾਕੀ ਹੈ। ਇਸ ਦੌਰਾਨ ਨਤਾਸ਼ਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵਾਇਰਲ ਹੋਣ ‘ਚ ਕੋਈ ਸਮਾਂ ਨਹੀਂ ਲੱਗਾ। ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ।
ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ (Hardik Pandya) ਬਾਰੇ ਇਨ੍ਹੀਂ ਦਿਨੀਂ ਕੋਈ ਚੰਗੀ ਖ਼ਬਰ ਨਹੀਂ ਹੈ। ਪਹਿਲਾਂ ਉਨ੍ਹਾਂ ਦੀ ਟੀਮ ਖ਼ਰਾਬ ਪ੍ਰਦਰਸ਼ਨ ਕਾਰਨ ਆਈਪੀਐਲ ਤੋਂ ਬਾਹਰ ਹੋ ਗਈ ਤੇ ਹੁਣ ਉਨ੍ਹਾਂ ਦਾ ਘਰ ਟੁੱਟਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਰਦਿਕ ਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਨਤਾਸ਼ਾ ਸਟੈਨਕੋਵਿਚ ਵਿਚਾਲੇ ਅਣਬਣ ਦੀਆਂ ਖਬਰਾਂ ਆ ਰਹੀਆਂ ਹਨ। ਇਹ ਚਰਚਾ ਉਦੋਂ ਤੋਂ ਸ਼ੁਰੂ ਹੋਈ ਹੈ ਜਦੋਂ ਨਤਾਸ਼ਾ ਨੇ ਇੰਸਟਾਗ੍ਰਾਮ ‘ਤੇ ਆਪਣੇ ਨਾਂ ਨਾਲੋਂ ਹਾਰਦਿਕ ਦਾ ਸਰਨੇਮ ਹਟਾ ਦਿੱਤਾ। ਇਸ ਦੌਰਾਨ ਅਦਾਕਾਰਾ ਨੇ ਆਪਣੀ ਪਹਿਲੀ ਪੋਸਟ ਸ਼ੇਅਰ ਕੀਤੀ ਹੈ।
ਨਤਾਸ਼ਾ ਸਟੈਨਕੋਵਿਚ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਨ੍ਹਾਂ ਵਿਚੋਂ ਇਕ ‘ਚ ਉਹ ਆਪਣੇ ਆਪ ਨੂੰ ਪੈਂਪਰ ਕਰਦੀ ਨਜ਼ਰ ਆ ਰਹੀ ਹੈ। ਉਥੇ ਹੀ ਇਕ ਪਾਸੇ ਉਹ ਜਿਮ ‘ਚ ਖੁਦ ਦੀ ਸਿਹਤ ਬਣਾਉਂਦੀ ਨਜ਼ਰ ਆ ਰਹੀ ਹੈ। ਨਤਾਸ਼ਾ ਟ੍ਰੈਡਮਿਲ ‘ਤੇ ਵਾਕ ਕਰ ਰਹੀ ਹੈ। ਇਸ ਤੋਂ ਬਾਅਦ ਉਸ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ ‘ਚ ਲਿਖਿਆ, ‘ਕੋਈ ਹੈ ਜੋ ਤਣਾਅ ਤੋਂ ਰਾਹਤ ਪਾਉਣ ਵਾਲਾ ਹੈ।’
ਹਾਰਦਿਕ ਪਾਂਡਿਆ ਤੇ ਨਤਾਸ਼ਾ ਲੰਬੇ ਸਮੇਂ ਤੋਂ ਇਕੱਠੇ ਨਜ਼ਰ ਨਹੀਂ ਆਏ। ਇੰਸਟਾਗ੍ਰਾਮ ‘ਤੇ ਆਖਰੀ ਵਾਰ ਦੋਵਾਂ ਦੀ ਇਕੱਠਿਆਂ ਦੀ ਤਸਵੀਰ 14 ਫਰਵਰੀ ਨੂੰ ਆਈ ਸੀ। ਇਸ ਤੋਂ ਬਾਅਦ ਦੋਹਾਂ ਨੂੰ ਇਕ ਫੰਕਸ਼ਨ ਦੀ ਵੀਡੀਓ ‘ਚ ਇਕੱਠੇ ਦੇਖਿਆ ਗਿਆ। ਇਸ ਤੋਂ ਬਾਅਦ ਦੋਵੇਂ ਕਾਫੀ ਸਮੇਂ ਤਕ ਇਕੱਠੇ ਨਜ਼ਰ ਨਹੀਂ ਆਏ। ਹੁਣ ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਹੈ।